16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੁਆਂਢੀ ਮੁਲਕ ਪਾਕਿਸਤਾਨ ਤੋਂ ਮੰਗਵਾਈ ਕਰੋੜਾਂ ਦੀ ਹੈਰੋਇਨ

ਗੁਆਂਢੀ ਮੁਲਕ ਪਾਕਿਸਤਾਨ ਤੋਂ ਮੰਗਵਾਈ ਕਰੋੜਾਂ ਦੀ ਹੈਰੋਇਨ\

ਫ਼ਿਰੋਜਪੁਰ

ਜ਼ਿਲ੍ਹੇ ਭਰ ਵਿੱਚ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਨਾਰਕੋਟਿਕ ਸੈੱਲ ਫ਼ਿਰੋਜਪੁਰ ਦੀ ਟੀਮ ਨੇ ਇੱਕ ਭਾਰਤੀ ਤਸਕਰ ਨੂੰ ਕਾਬੂ ਕਰ ਕੇ ਉਸ ਦੀ ਨਿਸ਼ਾਨਦੇਹੀ ਤੇ ਪਾਕਿਸਤਾਨ ਤੋਂ ਮੰਗਵਾਈ 10 ਪੈਕਟ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਦੋਸ਼ੀ ਖ਼ਿਲਾਫ਼ ਤਹਿਤ ਐਨਡੀਪੀਐਸ ਐਕਟ ਥਾਣਾ ਸਦਰ ਫ਼ਿਰੋਜਪੁਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਦੋਸ਼ੀ ਦੀ ਪਹਿਚਾਣ ਜਗਦੀਸ਼ ਸਿੰਘ ਉਰਫ਼ ਕਾਲੀ ਪੁੱਤਰ ਮਹਿੰਦਰ ਸਿੰਘ ਵਾਸੀ ਗੱਟੀ ਰਾਜੋ ਕੇ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਮੀਨਾ ਨੇ ਦੱਸਿਆ ਕਿ ਮਾੜੇ ਅਨਸਰਾਂ ਅਤੇ ਨਸ਼ੇ ਵਿਰੁੱਧ ਚਲਾਏ ਗਏ ਸਪੈਸ਼ਲ ਅਭਿਆਨ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਨੂੰ ਉਸ ਵਕਤ ਭਾਰੀ ਸਫਲਤਾ ਹਾਸਲ ਹੋਈ ਜਦੋਂ ਜੇਰੇ ਨਿਗਰਾਨੀ ਰਤਨ ਸਿੰਘ ਬਰਾੜ ਕਪਤਾਨ ਪੁਲਿਸ ਇੰਨਵ) ਫ਼ਿਰੋਜਪੁਰ, ਜਗਦੀਸ਼ ਕੁਮਾਰ, ਉਪ ਕਪਤਾਨ ਪੁਲਿਸ ( ਪੀ . ਬੀ . ਆਈ . ਸਪੈਸ਼ਲ ਕਰਾਇਮ ਉਪ ਕਪਤਾਨ ਪੁਲਿਸ ਡੀ ਫ਼ਿਰੋਜ਼ਪੁਰ ਅਤੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ , ਇੰਚਾਰਜ ਐਂਟੀ ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਮਿਤੀ 018-21 ਨੂੰ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਤੇ ਚੈਕਿੰਗ ਦੇ ਸਬੰਧ ਵਿੱਚ ਪਿੰਡ ਮਧਰੇ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਜਗਦੀਸ਼ ਸਿੰਘ ਉਰਫ਼ ਕਾਲੀ ਪਾਕਿਸਤਾਨ ਤੇ ਹੈਰੋਇਨ ਮੰਗਵਾ ਕੇ ਵੇਚਣ ਦਾ ਕੰਮ ਕਰਦਾ ਹੈ ਅਤੇ ਅੱਜ ਵੀ ਹੈਰੋਇਨ ਵੇਚਣ ਲਈ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫ਼ਿਰੋਜ਼ਪੁਰ ਸ਼ਹਿਰ ਨੂੰ ਆ ਰਿਹਾ ਹੈ।

ਜਿਸ ਤੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਪੁਲਿਸ ਪਾਰਟੀ ਸਮੇਤ ਰੇਲਵੇ ਫਾਟਕ ਪਿੰਡ ਮਧਰੇ ਨਾਕਾਬੰਦੀ ਕਰ ਕੇ ਦੋਸ਼ੀ ਨੂੰ ਸਮੇਤ ਮੋਟਰਸਾਈਕਲ ਹੀਰੇ ਡੀਲਕਸ ਨੂੰ ਪੀ.ਬੀ – 05 – ਏ ਐਸ 5851 ਕਾਬੂ ਕੀਤਾ ਗਿਆ। ਜਿਸ ਦੀ ਤਲਾਸ਼ੀ ਕਰਨ ਤੋਂ ਉਸ ਪਾਸੇ 20 ਗ੍ਰਾਂਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ । ਦੋਸ਼ੀ ਪਾਸੋਂ ਮੁੱਢਲੀ ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਉਸ ਦੇ ਪਾਕਿਸਤਾਨੀ ਸਮਗਲਰਾਂ ਨਾਲ ਗੁੜ੍ਹੇ ਸਬੰਧ ਹਨ ਅਤੇ ਉਸ ਵੱਲੋਂ ਕੀਤੇ ਗਏ ਇੰਕਸ਼ਾਫ਼ ਮੁਤਾਬਿਕ ਮਿਤੀ 03-08 2021 ਨੂੰ ਹੀ 136 ਬਟਾਲੀਅਨ ਬੀ.ਐਸ.ਐਫ ਦੀ ਚੌਂਕੀ ਓਲੋ ਕੇ ਕੰਡਿਆਲੀ ਤਾਰ ਤੋਂ ਪਾਰ ਗੇਟ ਨੰਬਰ 188 ਤੋਂ ਅੱਗੇ ਇੰਡੋ – ਪਾਕ ਜ਼ੀਰੋ ਲਾਈਨ ਦੇ ਕੋਲ ਭਾਰਤ ਵਾਲੇ ਪਾਸਿਓ ਪੀਲੇ ਰੰਗ ਦੇ ਪੈਕਟ ਵਿੱਚ 500 ਗ੍ਰਾਂਮ ਹੈਰੋਇਨ ਜ਼ਮੀਨ ਵਿੱਚ ਦੱਬੀ ਹੋਈ ਬਰਾਮਦ ਕੀਤੀ ਗਈ ।

ਦੌਰਾਨੇ ਪੁਲਿਸ ਰਿਮਾਂਡ ਦੋਸ਼ੀ ਜਗਦੀਸ਼ ਸਿੰਘ ਉਰਫ਼ ਕਾਲੀ ਵੱਲੋਂ ਦੁਬਾਰਾ ਪੁੱਛ – ਗਿੱਛ ਦੌਰਾਨ ਇੰਕਸ਼ਾਫ਼ ਕਰਨ ਤੇ ਮਿਤੀ 11-08-2021 ਨੂੰ 136 ਬਟਾਲੀਅਨ ਬੀ.ਐਸ.ਐਫ ਚੌਕੀ ਮੁਹੰਮਦੇ ਵਾਲਾ ਕੰਡਿਆਲੀ ਤਾਰ ਤੋਂ ਪਾਰ ਇੰਡੋ – ਪਾਕ ਜ਼ੀਰੋ ਲਾਈਨ ਦੇ ਗੇਟ ਨੰਬਰ 183 ਬੁਰਜੀ ਨੰਬਰ 183/2 ਦੇ ਕੋਲੋਂ ਭਾਰਤ ਵਾਲੇ ਪਾਸਿਓ 10 ਕਿਲੋਗ੍ਰਾਮ ਹੈਰੋਇਨ ਪੀਲੇ ਰੰਗ ਦੇ ਪੈਕਟ , ਪਲਾਸਟਿਕ ਦੇ ਬੋਰੇ ਵਿੱਚ ਪਾਏ ਹੋਏ ਸਨ ਤੇ ਘਾਹ ਫੂਸ ਵਿੱਚ ਛੁਪਾ ਕੇ ਰੱਖੀ ਹੋਈ , ਬਰਾਮਦ ਹੋਈ । ਇਸ ਵਿਚੋਂ ਕੁੱਲ 10 ਕਿੱਲੋ 620 ਗ੍ਰਾਂਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰ – ਰਾਸ਼ਟਰੀ ਕੀਮਤ ਕਰੀਬ 53 ਕਰੋੜ ਲੱਖ ਰੁਪਏ ਹੈ। ਦੋਸ਼ੀ ਨੂੰ ਪੇਸ਼ ਅਦਾਲਤ ਕਰ ਕੇ ਦੁਬਾਰਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ । ਜਿਸ ਦੀ ਪੁੱਛ – ਗਿੱਛ ਤੋਂ ਹੋਰ ਸੁਰਾਗ ਲੱਗਣ ਦੀ ਸੰਭਾਵਨਾ ਹੈ।

Today Now News

RELATED ARTICLES
- Advertisment -

POPULAR POSTS