16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਿਲੇਨੀਅਮ ਵਰਲਡ ਸਕੂਲ ਬਰਨਾਲਾ ਨੂੰ ਸੀ.ਬੀ.ਐਸ.ਈ ਨਵੀਂ ਦਿਲੀ ਤੋਂ ਸੈਕੰਡਰੀ ਪੱਧਰ ਤੱਕ...

ਮਿਲੇਨੀਅਮ ਵਰਲਡ ਸਕੂਲ ਬਰਨਾਲਾ ਨੂੰ ਸੀ.ਬੀ.ਐਸ.ਈ ਨਵੀਂ ਦਿਲੀ ਤੋਂ ਸੈਕੰਡਰੀ ਪੱਧਰ ਤੱਕ ਮਿਲੀ ਮਾਨਤਾ

ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਬਾਜਵਾ ਨੇ ਮਿਲੇਨੀਅਮ ਵਰਲਡ ਸਕੂਲ ਸਟਾਫ ਦੇ ਸਹਿਯੋਗ,ਵਿਸ਼ਵਾਸ਼ ਲਗਨ ਲਈ ਸਭਨਾਂ ਦਾ ਧੰਨਵਾਦ ਕੀਤਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਵਿੱਦਿਅਕ ਖੇਤਰ ਮਾਲਵੇ ਚ ਵਿਦਿਆਰਥੀਆਂ ਦੇ ਸ਼ੁਰੂਆਤੀ ਤੇ ਭਵਿੱਖ ਲਾਇ ਰੋਸ਼ਨ ਚਿਰਾਗ ਵਜੋਂ ਜਾਣੇ ਜਾਂਦੇ ਮਿਲੇਨੀਅਮ ਵਰਲਡ ਸਕੂਲ ਬਰਨਾਲਾ ਨੂੰ ਸੀ. ਬੀ. ਐਸ. ਈ ਤੋਂ ਮਾਨਤਾ ਮਿਲਣ ਨਾਲ ਸਹਿਰੀ ਤੇ ਪੇਂਡੂ ਖੇਤਰਾਂ ਚ ਭਾਰੀ ਖੁਸ਼ੀ ਦੀ ਲਹਿਰ ਹੈ । ਸੀ ਬੀ.ਐਸ.ਈ ਤੋਂ ਅੱਫੀਲੈਸਨ ਮਿਲਣ ਸਬੰਧੀ ਸਕੂਲ ਦੇ ਪ੍ਰਿੰਸੀਪਲ ਮੈਡਮ ਅਨੂ ਸਰਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਬਹੁਤ ਹੀ ਖੁਸੀ ਦੇ ਨਾਲ ਐਲਾਨ ਕਰਦੇ ਹਾਂ ਕਿ ਮਿਲੇਨੀਅਮ ਵਰਲਡ ਸਕੂਲ਼ ਪੱਤੀ ਰੋਡ ਬਰਨਾਲਾ ਨੂੰ ਹੁਣ ਸੈਕੰਡਰੀ ਪੱਧਰ ਤੱਕ ਸੀ. ਬੀ. ਐਸ. ਈ ਨਵੀਂ ਦਿਲੀ ਤੋਂ ਮਾਨਤਾ ਮਿਲ ਚੁੱਕੀ ਹੈ। ਜਿਸ ਦਾ ਐਫੀਲੇਸ਼ਨ ਨੰਬਰ 1631375 ਹੈ। ਮਿਲੇਨੀਅਮ ਵਰਲਡ ਸਕੂਲ਼ ਬਰਨਾਲਾ ਮਿਲੇਨੀਅਮ ਗਰੁੱਪ ਦੇ ਵਿਸ਼ਵ ਪੱਧਰੀ ਸੀ. ਬੀ. ਐਸ. ਈ ਸਕੂਲ਼ਾਂ ਦਾ ਇੱਕ ਹਿੱਸਾ ਹੈ ਜੋ ਕਿ ਪੂਰੇ ਭਾਰਤ ਵਿੱਚ 40 ਤੋਂ ਵੱਧ ਸਹਿਰਾਂ ਵਿੱਚ ਇਸ ਦੀਆਂ ਬਰਾਚਾਂ ਹਨ। ਇਹਨ੍ਹਾਂ ਦਾ ਮਿਸ਼ਨ ਟੈਕਨਾਲਜੀ ਅਤੇ ਨਵੀਨਕਾਰੀ ਨੀਤੀਆਂ ਵਰਤ ਕੇ ਆਉਣ ਵਾਲੀਆ ਪੀੜੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਖਿਆ ਦੇਣਾ ਹੈ। ਮਿਲੇਨੀਅਮ ਵਰਲਡ ਸਕੂਲ ਬਰਨਾਲਾ ਪੂਰੀ ਤਰ੍ਹਾਂ ਏ.ਸੀ ਕੈਂਪਸ਼ ਹੈ ਜਿਸ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਅਤੇ ਮਿਹਨਤੀ ਅਧਿਆਪਕਾਂ ਦੁਆਰਾ ਸੁਚੱਜੇ ਢੰਗ ਨਾਲ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਦੌਰਾਨ ਮਿਲੇਨੀਅਮ ਵਰਲਡ ਸਕੂਲ ਬਰਨਾਲਾ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਬਾਜਵਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਸਾਡੇ ਮਿਹਨਤੀ ਸਕੂਲ਼ ਸਟਾਫ ਮੈਂਬਰਾਂ ਅਤੇ ਮਾਪਿਆਂ ਦੇ ਨਿਰੰਤਰ ਸਹਿਯੋਗ ਸਦਕਾ ਹੋ ਸਕੀ ਹੈ ਜੋ ਕਿ ਸਾਨੂੰ ਹਮੇਸ਼ਾ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਹਨ ਉਹਨ੍ਹਾਂ ਨੇ ਸਾਰੇ ਸਕੂਲ਼ ਸਟਾਫ ਮੈਂਬਰਾਂ ਦੇ ਸਹਿਯੋਗ, ਵਿਸ਼ਵਾਸ਼ ਅਤੇ ਕੰਮ ਲਈ ਸਾਰਿਆਂ ਦਾ ਧੰਨਵਾਦ ਕੀਤਾ। ਜਿੰਨ੍ਹਾਂ ਨੇ ਸੁਪਨੇ ਨੂੰ ਹਕੀਕਤ ਵਿੱਚ ਬਦਲਣਾ ਸੰਭਵ ਕੀਤਾ ਹੈ।

Today Now News

RELATED ARTICLES
- Advertisment -

POPULAR POSTS