17.4 C
Chandigarh

TODAY NOW NEWS

Friday, March 20, 2026
Homeਪੰਜਾਬਬਰਨਾਲਾਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਮਨਾਇਆ 22ਵਾ ਕਰਗਿਲ ਵਿਜੈ ਦਿਵਸ 527...

ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਮਨਾਇਆ 22ਵਾ ਕਰਗਿਲ ਵਿਜੈ ਦਿਵਸ 527 ਸ਼ਹੀਦਾ ਨੂੰ ਦਿੱਤੀ ਸ਼ਰਧਾਂਜਲੀ : ਇੰਜ ਸਿੱਧੂ

ਬਰਨਾਲਾ 25 ਜੁਲਾਈ/ਕਰਨਪ੍ਰੀਤ ਧੰਦਰਾਲ /- ਗੁਰੂਦਵਾਰਾ ਬੀਬੀ ਪ੍ਰਧਾਨ ਕੌਰ ਵਿਖੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋ ਰੱਖੇ ਇਕ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਫੋਜੀਆਂ ਦੀ ਜਿੰਦਗੀ ਤੇ ਵਿਸਤਾਰ ਨਾਲ ਬੋਲਦਿਆਂ ਕਿਹਾ ਕਿ ਪਾਕਿਸਤਾਨ ਦੇ ਆਰਮੀ ਚੀਫ਼ ਜਰਨਲ ਪਰਵੇਜ਼ ਮੁਸ਼ਰਫ ਵੱਲੋ ਅੱਤਵਾਦੀਆਂ ਨਾਲ ਮਿਲ ਕੇ ਮਈ 1999 ਵਿਚ ਕਾਰਗਿਲ ਦੀਆ ਉੱਚੀਆਂ ਪਹਾੜੀਆ ਤੇ ਕਬਜਾ ਕਰ ਲਿਆ ਅਤੇ ਮਈ ਵਿੱਚ ਭਾਰਤ ਦੀਆਂ ਬਹਾਦੁਰ ਫੋਜਾ ਨੇ ਪਾਕਿ ਉਪਰ ਹਮਲਾ ਬੋਲ ਦਿੱਤਾ।

ਇਹ ਲੜਾਈ ਮਈ ਜੂਨ ਅਤੇ 26 ਜੁਲਾਈ ਨੂੰ ਖਤਮ ਹੋਈ ਭਾਰਤੀ ਫੋਜਾ ਨੇ ਕਾਰਗਿਲ ਦੀਆ ਉਚਿਆ ਪਹਾੜੀਆ ਤੇ ਭਾਰਤੀ ਝੰਡਾ ਲਹਿਰਾਇਆ ਗਿਆ ਜਿਥੇ ਪਾਕਿਸਤਾਨ ਵੱਲ 434 ਫੋਜੀ ਮਾਰੇ ਗਏ ਅਤੇ 4000 ਦੇ ਕਰੀਬ ਜਖਮੀ ਹੋਏ ਓਥੇ ਭਾਰਤ ਦੇ ਭੀ 527 ਫੋਜੀ ਵੀਰਾ ਨੇ ਸਹਾਦਤ ਦਾ ਜਾਮ ਪੀਤਾ ਅਤੇ 1393 ਜਵਾਨ ਜਖਮੀ ਹੋਏ। ਇਸ ਮੌਕੇ ਬਾਬਾ ਟੇਕ ਸਿੰਘ ਧਨੌਲਾ ਜਿਲਾ ਪ੍ਰਧਾਨ ਨੇ ਕਿਹਾ ਕਿ ਕੋਈ ਭੀ ਦੇਸ਼ ਫੋਜੀ ਵੀਰਾ ਦੀ ਕੁਰਬਾਨੀ ਦਾ ਮੁੱਲ ਨਹੀਂ ਮੋੜ ਸਕਦਾ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਸਹੀਦ ਪਰਵਾਰਾਂ ਨੂੰ ਕਿਹਾ ਕਿ ਸਮੁੱਚੀ ਪਾਰਟੀ ਪਰਵਾਰਾਂ ਦੇ ਹਰ ਦੁੱਖ ਸੁੱਖ ਵਿਚ ਹਾਜ਼ਰ ਹੋਵੇਗੀ! ਬਰਨਾਲਾ ਪਰਿਵਾਰ ਤੋਂ ਸਿਮਰਪ੍ਰਤਾਪ ਸਿੰਘ ਨੇ ਕਿਹਾ ਇੱਕ ਫੋਜੀ ਹੀ ਹਨ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਸਮੁੱਚਾ ਦੇਸ਼ ਚੈਨ ਦੀ ਨੀਦ ਨਾਲ ਸੌਂਦਾ ਹੈ।

ਇਸ ਸਮਾਗਮ ਨੂੰ ਰੁਪਿੰਦਰ ਸੰਧੂ, ਪਰਮਜੀਤ ਢਿੱਲੋਂ, ਸੁਖਮੋਹਿੰਦਰ ਸਿੰਘ ਸੰਧੂ, ਜਥੇਦਾਰ ਜਰਨੈਲ ਸਿੰਘ ਭੋਤਨਾ ,ਯਾਦਵਿੰਦਰ ਬਿੱਟੂ ਤਰਨਜੀਤ ਦੁੱਗਲ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਹਰਭਜਨ ਸਿੰਘ ਪੱਖੋ ,ਸੂਬੇਦਾਰ ਸੌਦਾਗਰ ਸਿੰਘ, ਸੂਬੇਦਾਰ ਹਰਪਾਲ ਸਿੰਘ ਨੇ ਭੀ ਸੰਬੋਧਨ ਕੀਤਾ।ਸਹੀਦ ਹੌਲਦਾਰ ਮੱਘਰ ਸਿੰਘ ਤਾਜੋਕੇ ਸਹੀਦ ਧਰਮਵੀਰ ਸਿੰਘ ਬਖਤਗੜ੍ਹ ਸਹੀਦ ਸਿਪਾਹੀ ਬੂਟਾ ਸਿੰਘ ਕੋਟਫੱਤਾ ਸਹੀਦ ਰਾਜ ਸਿੰਘ ਸਹੀਦ ਸਿਪਾਹੀ ਜਗਸੀਰ ਸਿੰਘ ਹਮੀਦੀ ਸਹੀਦ ਸਿਪਾਹੀ ਭੋਲਾ ਸਿੰਘ ਝਲੂਰ ਸਹੀਦ ਸਿਪਾਹੀ ਬਖਤੌਰ ਸਿੰਘ ਸਹੀਦ ਸਿਪਾਹੀ ਅਮਰਜੀਤ ਸਿੰਘ ਧੋਲਾ ਦੇ ਪਰਵਾਰਾਂ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਫਲਾਇੰਗ ਅਫ਼ਸਰ ਗੁਰਦੇਵ ਸਿੰਘ, ਭੋਲਾ ਸਿੰਘ ਸਿੱਧੂ ,ਧਰਮ ਸਿੰਘ ਫੋਜੀ, ਸੂਬੇਦਾਰ ਗੁਰਜੰਟ ਸਿੰਘ, ਜਗਸੀਰ ਸਿੰਘ ਭੈਣੀ, ਸੁਖਦੇਵ ਸਿੰਘ ,ਸਰਬਜੀਤ ਸਿੰਘ , ਗੁਰਮੇਲ ਸਿੰਘ ਝਲੂਰ, ਕਰਮਜੀਤ ਸਿੰਘ ਭੋਤਨਾ, ਜਸਬੀਰ ਸਿੰਘ ਗਾਖੀ,ਐਡਵੋਕੇਟ ਸੁਰਿੰਦਰ ਵਤਿਸ਼ ਸੈਨਿਕ ਵਿੰਗ ਦੇ ਸੂਬਾ ਲੀਗਲ ਅਡਵਾਈਜ਼ਰ ਵਿਸ਼ਾਲ ਸ਼ਰਮਾ, ਮਾਤਾ ਸਿਮਲਾ ਦੇਵੀ ,ਸੰਤ ਕਾਲਾ ਨਰਾਇਨ ,ਬਲਵਿੰਦਰ ਸਿੰਘ ਸਮਾਓ ,ਗੁਰਪਿਆਰ ਸਿੰਘ ਧਾਲੀਵਾਲ ,ਗੁਰਦੇਵ ਸਿੰਘ ਮੱਕੜ ,ਭਰਭਜਨ ਸਿੰਘ ਭਜੀ ,ਗੁਰਮੀਤ ਸਿੰਘ ਧੋਲਾ ,ਰਾਜਿੰਦਰ ਸਿੰਘ ਦਰਾਕਾ ,ਹੌਲਦਾਰ ਰੂਪ ਸਿੰਘ ਮਹਿਤਾ, ਜਗਮੇਲ ਸਿੰਘ, ਗੁਰਮੇਲ ਸਿੰਘ, ਹਰਜਿੰਦਰ ਸਿੰਘ ,ਅਸ਼ਵਨੀ ਕੁਮਾਰ ,ਨਾਇਬ ਸਿੰਘ ,ਦੀਵਾਨ ਸਿੰਘ ,ਨਾਇਕ ਜਗਤਾਰ ਸਿੰਘ, ਜੰਗੀਰ ਸਿੰਘ ਅਤੇ ਸੈਂਕੜੇ ਸਾਬਕਾ ਸੈਨਿਕ ਮੌਜ਼ੂਦ ਸਨ

Today Now News

RELATED ARTICLES
- Advertisment -

POPULAR POSTS