ਨਾਭਾ 20 ਅਪ੍ਰੈਲ ( ) ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ‘ਤੇ ਸੁਖਵਿੰਦਰ ਕੁਮਾਰ ਖੋਸਲਾ ਜ਼ਿਲ੍ਹਾ ਨੋਡਲ ਅਫ਼ਸਰ ਦਾਖ਼ਲਾ ਕਮੇਟੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਹੈ। ਜ਼ਿਲ੍ਹਾ ਪੱਧਰੀ ਦਾਖ਼ਲਾ ਮੁਹਿੰਮ ਨੂੰ ਵਧਾਉਣ ਲਈ ਬਲਾਕ ਬਾਬਰਪੁਰ ਐਟ ਨਾਭਾ ਦੇ ਅਧਿਆਪਕਾਂ ਦੁਆਰਾ ਰਜਿੰਦਰ ਸਿੰਘ ਖਹਿਰਾ ਬੀ.ਐਨ.ਓ ਦੀ ਰਹਿਨੁਮਾਈ ਅਧੀਨ ਦੂਜੇ ਦਿਨ ਵੀ ਰੈਲੀ ਕੱਢੀ ਗਈ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਹੈੱਡ ‘ਤੇ ਅਧਿਆਪਕਾਂ ਨੇ ਭਾਗ ਲਿਆ। ਸਮੂਹ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਦੇ ਹੋਏ ਵੱਧ ਤੋਂ ਵੱਧ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਲਗਾਉਣ ਲਈ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ। ਸੈਸ਼ਨ 2021-22 ਦੀਆਂ ਪ੍ਰਾਪਤੀਆਂ ਬਾਰੇ ਪਿੰਡਾ ਦੇ ਆਮ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਕਰਦਿਆਂ ਪਤਾ ਲੱਗਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵਲੋਂ ਸਮੂਹ ਮਿਹਨਤੀ ਸਟਾਫ ਦੀ ਸ਼ਲਾਘਾ ਕਰਦੇ ਹੋਏ ਆਪਣੇ ਪਿੰਡਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।ਬਲਾਕ ਦੇ ਵੱਖ ਵੱਖ ਪਿੰਡਾਂ ਵਿਚ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਕਰਵਾਉਣ ਲਈ ਅਤੇ ਸਕੂਲਾ ਵਿੱਚ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਹੁੰਦੀਆ ਕਿਰਿਆਵਾਂ ਬਾਰੇ ਰਜਿੰਦਰ ਸਿੰਘ ਅਤੇ ਵਿਨੋਦ ਕੁਮਾਰ ਨੇ ਦੱਸਿਆ। ਇਸ ਰੈਲੀ ਵਿੱਚ ਵਿਨੋਦ ਕੁਮਾਰ ਬੀ.ਐਮ ਸਾਇੰਸ, ਬੰਦਨਾ ਰਾਣੀ ਬੀ.ਐੱਮ, ਹਰਦੀਪ ਸਿੰਘ ਬੀ.ਐੱਮ, ਆਸ਼ਾ ਰਾਣੀ ਹੈੱਡ ਮਿਸਟ੍ਰੈਸ ਬਿਰੜ੍ਹਵਾਲ, ਸੋਨਿਕਾ ਰਾਣੀ ਇੰਚਾਰਜ ਖੋਖ, ਨੀਤਾ ਰਾਣੀ ਹੈੱਡ ਮਿਸਟ੍ਰੈਸ ਅਗੋਲ, ਸਿਮਰਪ੍ਰੀਤ ਕੌਰ ਹੈੱਡ ਮਿਸਟ੍ਰੈਸ ਭੌਰੇ, ਪਰਮਿੰਦਰ ਸਿੰਘ ਹੈੱਡ ਮਾਸਟਰ, ਜੀਵਨ ਕੁਮਾਰ ਹੈੱਡ ਮਾਸਟਰ ਮਾਡਲ ਹਾਈ ਨਾਭਾ, ਸਤੀਸ਼ ਕੁਮਾਰ ਬੀ ਐਮ ਸਸ/ਅੰਗਰੇਜ਼ੀ, ਸ਼ਿਵ ਕੁਮਾਰ, ਰੂਬੀ, ਵੀਨਾ ਰਾਣੀ, ਸੁਖਬੀਰ ਸਿੰਘ ਬਿਰਾਰਵਾਲ, ਯਾਕੂਬ ਖਾਨ, ਚਰਨਜੀਤ ਸਿੰਘ ਅਗੋਲ, ਜੁਗਰਾਜ ਸਿੰਘ ਰਾਜਗੜ੍ਹ ਨੇ ਅੱਜ ਦੂਜੇ ਦਿਨ ਦੀ ਰੈਲੀ ਵਿੱਚ ਭਾਗ ਲਿਆ। ਮੌਕੇ ‘ਤੇ ਰਾਜਵੰਤ ਸਿੰਘ ਜ਼ਿਲ੍ਹਾ ਕੋਆਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਇਸ ਦਾਖ਼ਲਾ ਮੁਹਿੰਮ ਵਿੱਚ ਪਹੁੰਚ ਕੇ ਸਾਰੇ ਅਧਿਆਪਕਾਂ ਦਾ ਸਾਥ ਦਿੱਤਾ।






