16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੌਸਮ ਵਿਭਾਗ ਦੀ ਚੇਤਾਵਨੀ; ਅੱਜ ਇਨ੍ਹਾਂ ਇਲਾਕਿਆਂ ‘ਚ ਪਵੇਗੀ ਭਾਰੀ ਬਾਰਸ਼

ਮੌਸਮ ਵਿਭਾਗ ਦੀ ਚੇਤਾਵਨੀ; ਅੱਜ ਇਨ੍ਹਾਂ ਇਲਾਕਿਆਂ ‘ਚ ਪਵੇਗੀ ਭਾਰੀ ਬਾਰਸ਼

ਨਵੀਂ ਦਿੱਲੀ :

ਦੇਸ਼ ਦੇ ਕਈ ਸੂਬਿਆਂ ਵਿਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਅਗਲੇ ਕੁਝ ਘੰਟਿਆਂ ਦੌਰਾਨ ਹਰਿਆਣਾ ਦੇ ਹਿਸਾਰ, ਜੀਂਦ, ਨਰਵਾਣਾ, ਕੈਥਲ, ਗੋਹਾਨਾ, ਕਰਨਾਲ, ਪਾਣੀਪਤ, ਰੋਹਤਕ, ਭਿਵਾਨੀ, ਸਹਿਸਵਾਨ ਦੇ ਖੇਤਰਾਂ ਵਿਚ ਮੀਂਹ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਤਕ ਪਹੁੰਚਣ ਦੀ ਸੰਭਾਵਨਾ ਵੀ ਹੈ। ਇਸ ਦੇ ਨਾਲ ਹੀ ਅੱਜ ਦੱਖਣੀ ਭਾਰਤ ਦੇ ਤਾਮਿਲਨਾਡੂ, ਪੁਡੂਚੇਰੀ ਤੇ ਕਰਾਈਕਲ ਦੇ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।ਕੇਰਲ ਤੇ ਮਾਹੇ ‘ਚ ਐਤਵਾਰ ਨੂੰ ਮੀਂਹ ਪੈ ਸਕਦਾ ਹੈ। 1 ਤੋਂ 3 ਨਵੰਬਰ ਦੇ ਦੌਰਾਨ ਤਾਮਿਲਨਾਡੂ, ਪੁਡੂਚੇਰੀ ਤੇ ਕਰਾਈਕਲ ਅਤੇ ਦੱਖਣੀ ਕਰਨਾਟਕ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ

Today Now News

RELATED ARTICLES
- Advertisment -

POPULAR POSTS