16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਹੇਸ਼ ਨਗਰ ਕਲੌਨੀ ਚ ਬਰਨਾਲਾ ਦੇ ਇਕ ਕਲੋਨਾਈਜ਼ਰ ਵਲੋਂ ਚੰਡੀਗੜ੍ਹ ਦੇ...

ਮਹੇਸ਼ ਨਗਰ ਕਲੌਨੀ ਚ ਬਰਨਾਲਾ ਦੇ ਇਕ ਕਲੋਨਾਈਜ਼ਰ ਵਲੋਂ ਚੰਡੀਗੜ੍ਹ ਦੇ ਕਲੋਨਾਈਜ਼ਰ ਨਾਲ ਮਿਲਕੇ ਪੰਜ ਏਕੜ ਜਮੀਨ ਕਲੋਨੀ ਚ ਮਿਲਾਉਣ ਦਾ ਮਾਮਲਾ ਗਰਮਾਇਆ

ਮਹੇਸ਼ ਨਗਰ ਦੇ ਕਾਂਗਰਸੀ ਕੌਂਸਲਰ ਮੀਨੂੰ ਬਾਂਸਲ ਦੇ ਪਤੀ ਮੰਗਤ ਬਾਂਸਲ ਦੀ ਹਾਈਕੋਰਟ ਚ ਪਾਈ ਅਪੀਲ ਤਹਿਤ ਨਗਰ ਕੌਂਸਲ ਅਧਿਕਾਰੀਆਂ ਵਲੋਂ ਜਾਂਚ
ਚੰਡੀਗੜ੍ਹ ਰਹਿੰਦੇ ਕਲੋਨਾਈਜ਼ਰ ਨੇ ਕਿਹਾ ਕੇ ਪੰਜ ਏਕੜ ਜਮੀਨ ਦੇ ਗਜ਼ਾਂ ਦੇ ਹਿਸਾਬ ਨਾਲ ਕਮੇਟੀ ਨੂੰ ਕਰੋੜਾਂ ਰੁਪਏ ਦਿੱਤੇ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਹੰਡਿਆਇਆ ਰੋਡ ਬਰਨਾਲਾ ਤੇ ਸਥਿਤ ਮਹੇਸ਼ ਨਗਰ ਕਲੌਨੀ ਨੂੰ ਨਗਰ ਕੌਂਸਲ ਬਰਨਾਲਾ ਦੇ ਸਪੁਰਦ ਕਰਨ ਲਈ ਕਾਂਗਰਸੀ ਆਗੂ ਮੰਗਤ ਬਾਂਸਲ ਵੱਲੋਂ ਹਾਈਕੋਰਟ ਚ ਅਪੀਲ ਪਾਈ ਗਈ ਸੀ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਬਰਨਾਲਾ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਕੁੱਝ ਕਲੋਨਾਈਜਰਾਂ ਵੱਲੋਂ 5 ਏਕੜ ਜਮੀਨ ਇਸ ਕਲੌਨੀ ਚ ਮਿਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਕਲੋਨੀ ਚ ਨਵੇਂ ਪਲਾਟ ਨੂੰ ਪੁਰਾਣੇ ਪਲਾਟਾਂ ਦੇ ਭਾਅ ਮਹਿੰਗੇ ਵੇਚ ਕੇ ਮੋਟੀ ਕਮਾਈ ਕੀਤੀ ਜਾ ਸਕੇ। ਕਲੋਨੀ ਮਲਿਕ ਦੁਆਰਾ ਕਲੋਨੀ ਦਾ ਗੇਟ ਪੁਰਾਣੀ ਕਲੋਨੀ ਵਿੱਚਦੀ ਕੱਢਿਆ ਜਾ ਰਿਹਾ ਹੈ ਉਨਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਚ ਰਿਟ ਕੀਤੀ ਗਈ ਸੀ ਤੇ ਉਹ 5 ਏਕੜ ਜਮੀਨ ਇਸ ਕਲੌਨੀ ਚ ਮਿਲਾਉਣ ਦਾ ਵਿਰੋਧ ਕਰਦੇ ਹਨ। ਕਿਉਕਿ ਕਾਨੂੰਨ ਦੀਆਂ ਸ਼ਰਾਸਰ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਾਂਗਰਸ ਦੇ ਗਤੀਸ਼ੀਲ ਆਗੂ ਬਾਂਸਲ ਨੇ ਦੱਸਿਆ ਕਿ ਮਾਣਯੋਗ ਕੋਰਟ ਵੱਲੋਂ ਸਰਕਾਰ ਅਤੇ ਬਰਨਾਲਾ ਨਗਰ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਅਗਰ 5 ਏਕੜ ਜਮੀਨ ਕਲੌਨੀ ਵਿੱਚ ਮਿਲਾ ਦਿੱਤੀ ਜਾਂਦੀ ਹੈ ਤਾਂ ਮੁਸ਼ਕਿਲਾਂ ਵਿੱਚ ਹੋਰ ਵੀ ਵਾਧਾ ਹੋਵੇਗਾ। ਅਖੀਰ ਕਾਂਗਰਸ ਦੇ ਆਗੂ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ 5 ਏਕੜ ਜਮੀਨ ਕਲੌਨੀ ਚ ਮਿਲਾਉਣ ਨਹੀਂ ਦਿੱਤੀ ਜਾਵੇਗਾ ਚਾਹੇ ਜਿੰਨਾ ਮਰਜੀ ਸੰਘਰਸ਼ ਲੜਨਾ ਪਵੇ।

ਓਧਰ ਨਗਰ ਕੌਂਸਿਲ ਵਲੋਂ ਜੂਨੀਅਰ ਇੰਜ਼ੀਨਿਰ ਨਿਖਿਲ ਕੋਸਲ ਅਤੇ ਐਮ ਈ ਇੰਦਰਜੀਤ ਸਿੰਘ ਨੇ ਕਲੋਨੀ ਦੀ ਪੰਜ ਏਕੜ ਜਮੀਨ ਦੀ ਜਾਂਚ ਕੀਤੀ ਜਿਸ ਵਿਚ ਸ਼ਰਤਾਂ ਪੂਰੀਆਂ ਕਰਦੇ ਕਾਗਜ਼ ਮੰਗਵਾਏ ਜਿਨ੍ਹਾਂ ਉੱਤੇ ਕੋਈ ਇਤਰਾਜ਼ ਨਹੀਂ ਕੀਤਾ. ਪੰਜ ਏਕੜ ਕਲੋਨੀ ਮਾਮਲੇ ਸੰਬੰਧੀ ਜੂਨੀਅਰ ਇੰਜੀਨੀਅਰ ਨਿਖਿਲ ਕੌਂਸਲ ਨੇ ਕੇ ਕਲੋਨੀ ਸੰਬੰਧੀ ਕਿ ਜਾਂਚ ਤਹਿਤ ਕਲੋਨੀ ਦੀ ਮਾਨਤਾ ਅਤੇ ਨਕਸ਼ਾ ਸਹੀ ਪਾਇਆ ਗਿਆ ਪਰੰਤੂ ਫੇਰ ਭੀ ਦੋਹਾਂ ਪਾਰਟੀਆਂ ਨੂੰ ਬੁਲਾ ਕੇ ਮਾਮਲੇ ਦੀ ਕਾਗਜੀ ਕਾਰਵਾਈ ਦੀ ਜਾਂਚ ਕੀਤੀ ਗਈ ਜੇ ਕੋਈ ਭੀ ਗੈਰ ਕਨੂੰਨੀ ਨਿਰਮਾਣ ਪਾਇਆ ਗਿਆ ਤਾਂ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ

ਓਧਰ ਚੰਡੀਗੜ੍ਹ ਰਹਿੰਦੇ ਕਲੋਨਾਈਜ਼ਰ ਰਾਕੀ ਨੇ ਕਿਹਾ ਕੇ ਪੰਜ ਏਕੜ ਜਮੀਨ ਦੇ ਗਜ਼ਾਂ ਦੇ ਹਿਸਾਬ ਨਾਲ ਕਮੇਟੀ ਨੂੰ ਕਰੋੜਾਂ ਰੁਪਏ ਦਿੱਤੇ ਗਏ ਹਨ ਤਾਂ ਸਾਡੇ ਨਾਲ ਸਾਰੀ ਕਲੋਨੀ ਦੇ ਵਸਨੀਕ ਨੇੜੇ ਹੱਨ ਗੌਰਮਿੰਟ ਦੀਆਂ ਪਾਲਸੀਆਂ ਅਤੇ ਕ਼ਾਨੂਨ ਦੇ ਦਾਇਰੇ ਚ ਰਹਿ ਕੇ ਹਰ ਕੰਮ ਕੀਤਾ ਜਾ ਰਿਹਾ

Today Now News

RELATED ARTICLES
- Advertisment -

POPULAR POSTS