17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੈਗਾ ਰੋਜਗਾਰ ਮੇਲਿਆਂ ਦੇ ਸਬੰਧ ਵਿੱਚ ਮੀਟਿੰਗ ਦਾ ਅਯੋਜਨ : ਜਿਲਾ ਲੋਕ...

ਮੈਗਾ ਰੋਜਗਾਰ ਮੇਲਿਆਂ ਦੇ ਸਬੰਧ ਵਿੱਚ ਮੀਟਿੰਗ ਦਾ ਅਯੋਜਨ : ਜਿਲਾ ਲੋਕ ਸੰਪਰਕ ਅਫਸਰ, ਸ੍ਰੀ ਮੁਕਤਸਰ ਸਾਹਿਬ ।

ਉਹਨਾਂ ਸਮੂਹ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 24 ਸਤੰਬਰ 2020 ਤੋਂ 30 ਸਤੰਬਰ 2020 ਤੱਕ ਜਿਲੇ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾ ਵਿੱਚ ਰੋਜ਼ਗਾਰ ਮੇਲੇ ਕਰਵਾਏ ਜਾ ਰਹੇ ਹਨ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ 24 ਸਤੰਬਰ 2020 ਤੋਂ 30 ਸਤੰਬਰ 2020 ਤੱਕ ਲੱਗਣ ਵਾਲੇ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਿਆਂ ਸਬੰਧੀ ਡਿਪਟੀ ਕਮਿਸ਼ਨਰ, ਸ੍ਰੀ ਐੱਮ.ਕੇ ਅਰਾਵਿੰਦ ਕੁਮਾਰ (IAS) ਦੀ ਯੋਗ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜ਼), ਰਾਜੇਸ਼ ਤਿ੍ਰਪਾਠੀ (PCS) ਨੇ ਸ੍ਰੀ ਮੁਕਤਸਰ ਸਾਹਿਬ ਜਿਲੇ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਨਾਲ ਮੀਿਟੰਗ ਕੀਤੀ।

ਉਹਨਾਂ ਸਮੂਹ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 24 ਸਤੰਬਰ 2020 ਤੋਂ 30 ਸਤੰਬਰ 2020 ਤੱਕ ਜਿਲੇ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾ ਵਿੱਚ ਰੋਜ਼ਗਾਰ ਮੇਲੇ ਕਰਵਾਏ ਜਾ ਰਹੇ ਹਨ। ਇਹਨਾਂ ਮੇਲਿਆਂ ਵਿੱਚ ਜਿਲਾ ਸ੍ਰੀ ਮੁਕਤਸਰ ਸਾਹਿਬ ਲਈ ਲੱਗਭਗ 3200 ਪ੍ਰਾਈਵੇਟ ਅਸਾਮੀਆਂ ਪ੍ਰਾਪਤ ਹੋਈਆਂ ਹਨ। ਜਿਨਾ ਦੀ ਇੰਟਰਵਿਊ ਆਨ-ਲਾਈਨ ਅਤੇ ਆਫ-ਲਾਈਨ ਹੋਵੇਗੀ। ਇਹਨਾਂ ਰੋਜ਼ਗਾਰ ਮੇਲਿਆਂ ਵਿੱਚ ਕੇਵਲ ਉਹੀ ਪ੍ਰਾਰਥੀ ਇੰਟਰਵਿਊ ਲਈ ਬੁਲਾਏ ਜਾਣਗੇ, ਜਿਨਾਂ ਨੇ ਪੰਜਾਬ ਸਰਕਾਰ ਦੇ ਪੋਰਟਲ PGRKAM.COM ਉਪਰ ਆਨ-ਲਾਈਨ ਰਜ਼ਿਸਟੇ੍ਰਸ਼ਨ ਕਰਨ ਉਪਰੰਤ 6th State Level Mega Job Fair ਲਿੰਕ ਉਪਰ ਜਾ ਕੇ ਅਸਾਮੀਆਂ ਲਈ ਆਨ-ਲਾਈਨ ਅਪਲਾਈ ਕੀਤਾ ਹੋਵੇਗਾ।

ਇਸ ਮੀਟਿੰਗ ਵਿੱਚ ਰੋਜ਼ਗਾਰ ਜਨਰੇਸ਼ਨ ਤੇ ਟੇ੍ਰਨਿੰਗ ਅਫ਼ਸਰ, ਸ੍ਰੀ ਪ੍ਰਭਜੋਤ ਸਿੰਘ (PCS) ਜੀ ਨੇ ਸਮੂਹ ਸੰਸਥਾਵਾਂ ਦੇ ਮੁਖੀਆਂ ਨੂੰ ਇਹਨਾਂ ਰੋਜ਼ਗਾਰ ਮੇਲਿਆਂ ਦੇ ਲਈ ਵੱਧ ਤੋਂ ਵੱਧ ਬੇਰੋਜ਼ਗਾਰ ਪ੍ਰਾਰਥੀਆਂ ਦੀ ਰਜ਼ਿਸਟੇ੍ਰਸ਼ਨ ਕਰਨ ਅਤੇ ਅਸਾਮੀਆਂ ਲਈ ਆਨ-ਲਾਈਨ ਅਪਲਾਈ ਕਰਵਾਉਣ ਬਾਰੇ ਕਿਹਾ। ਇਸ ਮੀਟਿੰਗ ਵਿੱਚ ਸ੍ਰੀ ਦਲਜੀਤ ਸਿੰਘ ਬਰਾੜ (ਪਲੇਸਮੈਂਟ ਅਫ਼ਸਰ) ਅਤੇ ਸ੍ਰੀ ਅਰਸ਼ਪ੍ਰੀਤ ਸਿੰਘ (ਕਰੀਅਰ ਕਾਊਂਸਲਰ) ਆਦਿ ਸ਼ਾਮਿਲ ਸਨ।

Today Now News

RELATED ARTICLES
- Advertisment -

POPULAR POSTS