16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਬਿਖੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਕੀਤੀ ਮੀਟਿੰਗ

ਮੋਗਾ ਬਿਖੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਕੀਤੀ ਮੀਟਿੰਗ

ਮੋਗਾ(ਹੈੱਪੀ ਢੰਡ) ਬਿਖੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਪੰਜਾਬ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਅਤੇ ਸੁਰਜੀਤ ਸਿੰਘ ਬਠਿੰਡਾ ਸੀਨੀਅਰ ਲੀਡਰ, ਮਨਿਸਟੀਰੀਅਲ ਸਰਵਿਸਿਜ਼ ਐਸੋਸ਼ੀਏਸ਼ਨ ਆਬਕਾਰੀ ਤੇ ਕਰ ਵਿਭਾਗ ਦੀ ਪ੍ਰਧਾਨਗੀ ਹੇਠ ਸੰਗਰੂਰ ਵਿਖੇ ਹੋਈ । ਇਸ ਅਹਿਮ ਮੀਟਿੰਗ ਵਿੱਚ ਵਿਚਾਰ ਵਟਾਦਰਾਂ ਕਰਨ ਉਪਰੰਤ ਆਬਕਾਰੀ ਤੇ ਕਰ ਵਿਭਾਗ ਦੇ ਮਨਿਸਟੀਰੀਅਲ ਕਰਮਚਾਰੀਆਂ ਦੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਵਲੋਂ ਭਵਿੱਖ ਵਿੱਚ ਇੱਕ ਹੋ ਕੇ ਚੱਲਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸਰਕਾਰ ਤੋਂ ਲੰਬੇ ਸਮੇਂ ਤੋਂ ਲੰਬਿਤ ਪਈਆਂ ਵਿਭਾਗੀ ਮੰਗਾਂ ਮਨਵਾਈਆਂ ਜਾ ਸਕਣ। ਇਸ ਉਪਰੰਤਸਮੁੱਚੇ ਹਾਊਸ ਵਲੋਂ ਪਿਛਲੇ ਸਮੇਂ ਤੋਂ 2 ਜੱਥੇਬੰਦੀਆਂ ਹੋਣ ਕਰਕੇ ਦੋਨਾਂ ਜਥੇਬੰਦੀਆਂ ਵਲੋਂ ਗਿਲੇ ਸ਼ਿਕਵੇ ਦੂਰ ਕਰਦੇ ਹੋਏ ਹਾਊਸ ਵਲੋਂ ਹੇਠ ਲਿਖੇ ਅਨੁਸਾਰ ਸਰਤ ਪ੍ਰਵਾਨਤ ਸੂਬਾ ਕਮੇਟੀ ਦਾ ਗਠਨ ਕੀਤਾ ਗਿਆ ਹੈ । ਮੀਟਿੰਗ ਵਿੱਚ ਹਾਜਰ ਸਮੁੱਚੀ ਲੀਡਰਸ਼ਿਪ ਵਲੋਂ ਇੱਕ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਚਲਣ ਦਾ ਆਹਿਦ ਕੀਤਾ ਗਿਆ ਹੈ। ਸੂਬਾ ਕਮੇਟੀ ਦੀ ਮਿਆਦ 2 ਸਾਲ ਲਈ ਨਿਰਧਾਰਿਤ ਕੀਤੀ ਗਈ ਹੈ। ਮੀਟਿੰਗ ਦੌਰਾਨ ਸਮੁੱਚੇ ਹਾਊਸ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਮੌਜੂਦਾ ਪ੍ਰਧਾਨ ਦੇ ਭਵਿੱਖ ਵਿੱਚਪਦ ਉਨਤ ਹੋਣ ਉਪਰੰਤ ਅਗਲੀ ਪ੍ਰਧਾਨਗੀ ਦੀ ਦਾਵੇਦਾਰੀ ਕਾਰਜਕਾਰੀ ਸੂਬਾ ਪ੍ਰਧਾਨ ਸ੍ਰੀ ਹਰਪ੍ਰੀਤ ਸਿੰਘ ਦੀ ਹੋਵੇਗੀ । ਮੀਟਿੰਗ ਵਿੱਚ ਸਮੁੱਚੇ ਹਾਊਸ ਵਲੋਂ ਸਹਿਮਤੀ ਦਿੱਤੀ ਗਈ ਹੈ।

Today Now News

RELATED ARTICLES
- Advertisment -

POPULAR POSTS