17.1 C
Chandigarh

TODAY NOW NEWS

Thursday, March 19, 2026
Homeਲਾਈਫ ਸਟਾਈਲਸਾਹਿਤ ਤੇ ਸੱਭਿਆਚਾਰਭਾਸ਼ਨ ਮੁਕਾਬਲੇ ਵਿੱਚ ਮੀਨਾ ਮਹਿਰੋਕ ਤੇ ਸਤਿੰਦਰ ਕੌਰ ਕਾਹਲੋਂ ਵਧੀਆ ਬੁਲਾਰੇ ਘੋਸ਼ਿਤ

ਭਾਸ਼ਨ ਮੁਕਾਬਲੇ ਵਿੱਚ ਮੀਨਾ ਮਹਿਰੋਕ ਤੇ ਸਤਿੰਦਰ ਕੌਰ ਕਾਹਲੋਂ ਵਧੀਆ ਬੁਲਾਰੇ ਘੋਸ਼ਿਤ

ਜਗਤ ਪੰਜਾਬੀ ਸਭਾ ਅਤੇ ਪਬਪਾ ਕੈਨੇਡਾ ਵੱਲੋਂ ਸਰਦਾਰ ਅਜੈਬ ਸਿੰਘ ਚੱਠਾ ਜੀ ਦੀ ਪ੍ਰਧਾਨਗੀ ਹੇਠ 18 ਸਤੰਬਰ 2021 ਨੂੰ “ਕਾਇਦਾ-ਏ- ਨੂਰ” ਵਿਸ਼ੇ ਤੇ ਕਰਵਾਏ ਗਏ ਅੰਤਰ-ਰਾਸ਼ਟਰੀ ਭਾਸ਼ਣ ਮੁਕਾਬਲੇ ਵਿੱਚ ਮੀਨਾ ਮਹਿਰੋਕ ਅਤੇ ਡਾ ਸਤਿੰਦਰ ਕੌਰ ਕਾਹਲੋਂ ਵਧੀਆ ਬੁਲਾਰੇ ਘੋਸ਼ਿਤ ਕੀਤੇ ਗਏ। ਇਹ ਮੁਕਾਬਲੇ ਜ਼ੂਮ ਐਪ ਰਾਹੀਂ ਕਰਵਾਏ ਗਏ ਜਿਸ ਵਿੱਚ 11 ਪ੍ਰਤੀਯੋਗੀਆਂ ਦੇਵ ਸਿੱਧੂ,ਮੀਨਾ ਮਹਿਰੋਕ,ਡਾ ਸਤਿੰਦਰ ਕੌਰ ਕਾਹਲੋਂ,ਸੁਰਜੀਤ ਕੌਰ,ਮੀਤਾ ਖੰਨਾ,ਡਾ ਵੀਰਪਾਲ ਕੌਰ, ਅਰਵਿੰਦਰ ਢਿੱਲੋਂ,ਡਾ ਸਾਇਮਾ ਬਤੂਲ, ਡਾ ਨੈਬ ਮੁੰਡੇਰ,ਰਣਜੀਤ ਬਾਜਵਾ ਨੇ ਹਿੱਸਾ ਲਿਆ । ਇਸ ਮੁਕਾਬਲੇ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ , ਹਰਪ੍ਰੀਤ ਸਿੰਘ ਦਰਦੀ, ਡਾ ਰਮਨੀ ਬਤਰਾ,ਸਰਦੂਲ ਸਿੰਘ ਥਿਆੜਾ ਜੀ ਨੇ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ। ਪ੍ਰੋਗਰਾਮ ਦਾ ਸੰਚਾਲਨ ਸੰਤੋਖ ਸਿੰਘ ਸੰਧੂ ਨੇ ਬਾਖੂਬੀ ਨਿਭਾਇਆ। ਇਸ ਮੁਕਾਬਲੇ ਵਿੱਚ ਤਿੰਨ ਜੱਜਾਂ ਡਾ ਸੋਲਮਨ ਨਾਜ਼ (ਦੁਨੀਆਂ ਦੇ ਇੱਕ ਨੰਬਰ ਬੁਲਾਰੇ),ਪ੍ਰਿੰਸੀਪਲ ਬੇਅੰਤ ਕੌਰ ਸ਼ਾਹੀ(ਮਾਲਕ ਮਾਲਵਾ ਸਕੂਲ ਲਹਿਰਾਂ ਘੱਘਾ,ਪ੍ਰਿੰਸੀਪਲ ਸ਼ਾਲਿਨੀ ਦੱਤਾ (ਮੈਂਬਰ ਵੋਮੈਨ ਕਮਿਸ਼ਨ ਪੰਜਾਬ ਸਰਕਾਰ) ਨੇ ਆਪਣੀ ਪਾਰਖੂ ਨਜ਼ਰ ਨਾਲ ਮੁਕਾਬਲੇ ਦਾ ਫੈਸਲਾ ਪੇਸ਼ ਕੀਤਾ । ਕੁੱਲ ਮਿਲਾ ਕੇ “ਕਾਇਦਾ-ਏ-ਨੂਰ” ਵਿਸ਼ੇ ਤੇ ਕਰਵਾਇਆ ਗਿਆ ਇਹ ਮੁਕਾਬਲਾ ਬਹੁਤ ਸਾਰਥਕ ਸਿੱਧ ਹੋਇਆ।
ਸ: ਅਜੈਬ ਸਿੰਘ ਚੱਠਾ ਚੇਅਰਮੈਨ
ਪੱਬਪਾ ਤੇ ਜਗਤ ਪੰਜਾਬੀ ਸਭਾ ।

Today Now News

RELATED ARTICLES
- Advertisment -

POPULAR POSTS