17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਟਰੱਸਟ ਦੀ ਫਿਰੋਜ਼ਪੁਰ ਇਕਾਈ ਵਲੋਂ ਟਿੱਕਰੀ ਬਾਰਡਰ ਤੇ ਕੀਤੀ...

ਸਰਬੱਤ ਦਾ ਭਲਾ ਟਰੱਸਟ ਦੀ ਫਿਰੋਜ਼ਪੁਰ ਇਕਾਈ ਵਲੋਂ ਟਿੱਕਰੀ ਬਾਰਡਰ ਤੇ ਕੀਤੀ ਜਾ ਰਹੀ ਮੈਡੀਕਲ ਸੇਵਾ।

ਫਿਰੋਜ਼ਪੁਰ,7 ਅਕਤੂਬਰ(ਹਰਜਿੰਦਰ ਸਿੰਘ ਕਤਨਾ)-ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਤਹਿਤ ਖੇਤੀਬਾੜੀ ਨਾਲ ਸਬੰਧਿਤ ਕਾਨੂੰਨਾਂ ਖਿਲਾਫ ਕਿਸਾਨਾਂ ਵਲੋਂ ਦਿੱਲੀ ਦੇ ਟਿੱਕਰੀ ਅਤੇ ਸਿੰਗੂ ਬਾਰਡਰਾਂ ਤੇ ਲੜਾਈ ਲੜੀ ਜਾ ਰਹੀ ਹੈ।ਸੰਸਥਾ ਵਲੋਂ ਸੰਘਰਸ਼ ਦੇ ਸ਼ੁਰੂ ਤੋਂ ਹੀ ਸੰਘਰਸ਼ੀ ਕਿਸਾਨਾਂ ਦੀ ਸਹੂਲਤ ਲਈ ਲੰਗਰ ,ਮੈਡੀਕਲ ਕੈੰਪ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਹੋਇਆ ਹੈ।ਇਸੇ ਲੜੀ ਤਹਿਤ ਇਸ ਵਕਤ ਸੰਸਥਾ ਦੀ ਫਿਰੋਜ਼ਪੁਰ ਇਕਾਈ ਵਲੋਂ ਦਿੱਲੀ ਦੇ ਟਿੱਕਰੀ ਬਾਰਡਰ ਤੇ ਲੱਗੇ ਮੈਡੀਕਲ ਕੈੰਪ ਵਿੱਚ ਸੇਵਾ ਨਿਭਾਈ ਜਾ ਰਹੀ ਹੈ। ਇਸ ਮੌਕੇ ਸੰਸਥਾ ਦੀ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਨੇ ਦੱਸਿਆ ਕਿ ਇਸ ਵਕਤ ਇਹ ਸੇਵਾ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ,ਡਾ ਰੁਪਿੰਦਰ ਸਿੰਘ ਹਰੀਏਵਾਲਾ, ਮਦਨ ਲਾਲ ਕੈਸ਼ੀਅਰ ਮਾਨਸਾ ਟੀਮ ਅਤੇ ਜਸਬੀਰ ਸਿੰਘ ਵਲੋਂ ਨਿਭਾਈ ਜਾ ਰਹੀ ਹੈ।ਓਹਨਾ ਕਿ ਡਾ ਓਬਰਾਏ ਵਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਸੰਘਰਸ਼ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸ੍ਰੀਮਤੀ ਅਮਰਜੀਤ ਕੌਰ ਛਾਬੜਾ,ਸੰਜੀਵ ਬਜਾਜ,ਨਰਿੰਦਰ ਬੇਰੀ ਕੈਸ਼ੀਅਰ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ,ਲਖਵਿੰਦਰ ਸਿੰਘ ਪੰਨੂੰ ਕਰਮੂਵਾਲਾ, ਸੁਖਜੀਤ ਸਿੰਘ ਹਰਾਜ,ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ ਅਤੇ ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ ਵੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS