17.1 C
Chandigarh

TODAY NOW NEWS

Thursday, March 19, 2026
HomeBREAKING NEWSਸਰਕਾਰੀ ਦੁਕਾਨ ਸ਼ਰਾਬ ਦੇ ਠੇਕੇਦਾਰਾਂ ਨੂੰ ਦੇਣ ’ਤੇ ਰੋਸ

ਸਰਕਾਰੀ ਦੁਕਾਨ ਸ਼ਰਾਬ ਦੇ ਠੇਕੇਦਾਰਾਂ ਨੂੰ ਦੇਣ ’ਤੇ ਰੋਸ

ਖੰਨਾ, 2 ਜੂਨ (ਪਰਮਜੀਤ ਸਿੰਘ ਧੀਮਾਨ)- ਇਥੋਂ ਦੇ ਥਾਣਾ ਸਿਟੀ 2 ਨਾਲ ਲੱਗਦੀ ਮੀਟ ਮਾਰਕੀਟ ਖੰਨਾ ’ਚ ਨਗਰ ਕੌਂਸਲ ਦੀ ਜਾਇਦਾਦ ’ਤੇ ਬਣੀ ਦੁਕਾਨ ’ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਵੱਲੋਂ ਇਹ ਦੁਕਾਨ ਜਗਦੀਸ਼ ਸਿੰਘ ਨਾਂਅ ਦੇ ਵਿਅਕਤੀ ਨੂੰ ਦਿੱਤੀ ਗਈ ਹੈ, ਜਿਸ ਨੇ ਇਹ ਦੁਕਾਨ ਅੱਗੇ ਠੇਕੇਦਾਰਾਂ ਨੂੰ ਦੇ ਦਿੱਤੀ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਸ ਠੇਕੇ ਨੂੰ ਗੈਰ ਕਾਨੂੰਨੀ ਦੱਸਦਿਆਂ ਨੋਟਿਸ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਦੁਕਾਨਦਾਰ ਵੱਲੋਂ ਕੌਂਸਲ ਦੇ ਕਿਰਾਏ ਦੇ ਕਰੀਬ 1 ਲੱਖ 60 ਹਜ਼ਾਰ ਰੁਪਏ ਖੜ੍ਹੇ ਹਨ, ਜੋ ਕਮੇਟੀ ਨੂੰ ਕਿਰਾਇਆ ਨਹੀਂ ਦੇ ਰਿਹਾ ਤੇ ਨਿਯਮਾਂ ਦੀ ਉਲੰਘਣਾ ਕਰਕੇ ਦੁਕਾਨ ਨੂੰ ਅੱਗੇ ਕਿਸੇ ਹੋਰ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ, ਉਹ ਅਜਿਹਾ ਨਹੀਂ ਕਰ ਸਕਦਾ ਸੀ।
ਦੱਸਣਯੋਗ ਹੈ ਕਿ ਮੀਟ ਮਾਰਕੀਟ ’ਚ ਖੁੱਲ੍ਹੇ ਸ਼ਰਾਬ ਦਾ ਠੇਕਾ ਕਾਫ਼ੀ ਸਮੇਂ ਤੋਂ ਵਿਵਾਦਾਂ ’ਚ ਹੈ। ਕੁਝ ਸਮਾਂ ਪਹਿਲਾ ਵੀ ਇਕ ਵਾਰ ਝਗੜਾ ਹੋਇਆ ਤਾਂ ਠੇਕਾ ਬੰਦ ਕਰ ਦਿੱਤਾ ਗਿਆ ਸੀ। ਕੌਂਸਲ ਦੇ ਈ. ਓ. ਚਰਨਜੀਤ ਸਿੰਘ ਨੇ ਕਿਹਾ ਕਿ ਠੇਕੇ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ। ਕੌਂਸਲ ਵੱਲੋਂ ਕਿਰਾਏ ’ਤੇ ਦਿੱਤੀ ਦੁਕਾਨ ਨੂੰ ਦੁਕਾਨਦਾਰ ਨੇ ਅੱਗੇ ਸ਼ਰਾਬ ਦੇ ਠੇਕੇਦਾਰਾਂ ਨੂੰ ਕਿਰਾਏ ’ਤੇ ਦੇ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਦੁਕਾਨ ’ਚ ਸ਼ਰਾਬ ਦਾ ਠੇਕਾ ਨਹੀਂ ਖੋਲਿ੍ਹਆ ਜਾ ਸਕਦਾ। ਕੌਂਸਲ ਵੱਲੋਂ ਕਿਰਾਏਦਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦੁਕਾਨ ਦਾ ਕਰੀਬ 1.60 ਹਜ਼ਾਰ ਰੁਪਏ ਬਕਾਇਆ ਹੈ, ਦੁਕਾਨ ਖਾਲੀ ਕਰਵਾਉਣ ਦੇ ਨਾਲ-ਨਾਲ ਬਕਾਏ ਦੀ ਵਸੂਲੀ ਲਈ ਵੀ ਕੇਸ ਕੀਤਾ ਗਿਆ ਹੈ। ਮਾਮਲੇ ਸਬੰਧੀ ਅਦਾਲਤ ਦੇ ਹੁਕਮਾਂ ਉਪਰੰਤ ਕਾਰਵਾਈ ਕਰਦੇ ਹੋਏ ਉਕਤ ਜਗ੍ਹਾ ਤੋਂ ਠੇਕਾ ਹਟਾ ਦਿੱਤਾ ਜਾਵੇਗਾ। ਐਸਡੀਐਮ ਮਨਜੀਤ ਕੌਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ, ਜਿਸ ਦੀ ਈਓ ਖੰਨਾ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਤੇ ਉਨ੍ਹ੍ਹਾਂ ਦੀ ਰਿਪੋਰਟ ਉਪਰੰਤ ਕਾਰਵਾਈ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS