
ਬਰਨਾਲਾ,28 ਅਗਸਤ /ਕਰਨਪ੍ਰੀਤ ਧੰਦਰਾਲ /-ਪੰਜਾਬ ਕਾਂਗਰਸ ਦੇ ਸੂਬਾ ਵਾਈਸ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਧਰਮਪਤਨੀ ਬੀਬੀ ਮਨਜੀਤ ਕੌਰ ਢਿੱਲੋਂ ਨੇਂ ਬਰਨਾਲਾ ਦੇ ਵੱਖ ਵੱਖ ਵਾਰਡਾਂ ਵਾਰਡ ਨੰਬਰ 18.19 ਐਮ ਸੀ ਰਾਣੀ ਕੌਰ ਸੇਖਾ. ਅਤੇ ਜੀਵਨ ਕੁਮਾਰ ਖੋਏ ਵਾਲੇ ਕੋਲ ਵਾਰਡਾ ਨਿਵਾਸੀਆਂ ਦੀਆਂ ਸਮੱਸਿਆਵਾਂ ਵਾਰੇ ਅਤੇ ਅਗਾਮੀ ਵਿਧਾਨ ਸਭ ਚੋਣਾਂ 2022 ਸੰਬੰਧੀ ਕਾਂਗਰਸ ਆਗੂਆਂ ਵਰਕਰਾਂ ਨਾਲ ਬਰਨਾਲਾ ਦੀ ਮੌਜੂਦਾ ਰਾਜਨੀਤਕ ਸਥਿਤੀ ਲੈ ਕੇ ਵਿਚਾਰ ਵਟਾਂਦਰਾ ਕੀਤਾ ! ਇਸ ਮੌਕੇ ਸਾਬਕਾ ਐਮ ਸੀ ਮਦਨ ਲਾਲ ਮੱਦੀ ਜਗਨਨਾਥ ਗੱਗੀ . ਸਰਪੰਚ ਚਰਨਜੀਤ ਸੱਗਰਾਂ. ਨਰਿੰਦਰ ਕਾਂਸਲ. ਸੁਬਾਸ਼ ਬਾਲਾ ਜੀ. ਨੇਂ ਕਾਂਗਰਸ ਦੀ ਮਜਬੂਤ ਸਥਿਤੀ ਤੇ ਵਾਰਡਾਂ ਦੇ ਲੁੱਕਣ ਨੂੰ ਰੂਬਰੂ ਕਰਵਾਇਆ ਇਸ ਮੀਟਿੰਗ ਵਿਚ ਬਰਨਾਲਾ ਜਿਲੇ ਦੀ ਰਾਜਨੀਤੀ ਸੰਬੰਧੀ ਖੁੱਲ ਕੇ ਵਿਚਾਰਾਂ ਕੀਤੀਆਂ ! ਜਿੱਥੇ ਕਾਂਗਰਸੀਆਂ ਨੇ ਕੇਵਲ ਢਿੱਲੋਂ ਵਲੋਂ ਬਰਨਾਲਾ ਜਿਲੇ ਚ ਕਰਵਾਏ ਗਏ ਵਿਕਸ ਸੰਬੰਧੀ ਚਾਨਣਾ ਪਾਇਆ!

ਵਾਰਡਾਂ ਦੇ ਅੱਧੋਰੇ ਵਿਕਾਸ ਨੂੰ ਨੇਪਰੇ ਚਾੜਿਆ ਜਾਵੇਗਾ ਕੇਵਲ ਸਿੰਘ ਢਿੱਲੋਂ ਨੇਂ ਬਰਨਾਲਾ ਨੂੰ 2006 ਚ ਜਿਲਾ ਬਣਾਈਆਂ ਲੁਧਿਆਣਾ ਸੜਕ ਬਣਵਾਈ ,ਬਰਨਾਲਾ ਸ਼ਹਿਰ ਦੀਆਂ ਸੜਕਾਂ ਗਲੀਆਂ ਦਾ ਵਿਕਾਸ ,ਧਨੌਲਾ ਫਾਟਕ ਦੀ ਵੱਡੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਿਆਂ ਅੰਡਰਬ੍ਰਿਜ ਬਣਵਾਇਆ ਖੇਤੀ ਸੈਕਟਰ ਨੂੰ ਉੱਚਾ ਚੁੱਕਣ ਲਈ ਬਿਜਲੀ ਮਹਿਕਮੇ ਤੋਂ ਹਜ਼ਾਰਾਂ ਟਰਾਂਸਫਾਰਮਰ ਟਿਊਬਵੈੱਲ ਕੁਨੈਕਸਨ ਮਨਜ਼ੂਰ ਕਰਵਾਏ ਤੇ ਹੁਣ ਤਾਜ਼ਾ ਸੁਪਰਸਪੈਸਲਿਟੀ ਹਸਪਤਾਲ ਮਨਜ਼ੂਰ ਕਰਵਾਇਆ! ਇਸ ਮੌਕੇ ਸਾਬਕਾ ਐਮ ਸੀ ਜਸਮੇਲ ਡਾਇਰੀ ਵਾਲਾ. ਬਲਕਰਨ ਸਿੰਘ. ਜਗਜੀਤ ਸੇਖਾ. ਚਾਂਦੀ ਰਾਮ ਅਜੇ ਕੁਮਾਰ ਜਸਵਿੰਦਰ ਜੱਸੀ ਖੰਗੂੜਾ.ਸਮੇਤ ਕਾਮਰਸੀ ਵੱਡੀ ਗਿਣਤੀ ਚ ਹਾਜ਼ਿਰ ਸਨ





