16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ26 ਮਈ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੇ...

26 ਮਈ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੇ ਦਿੱਲੀ ਰਿਹਾਇਸ਼ੀ ਮਕਾਨ ਉੱਤੇ ਕਾਲਾ ਝੰਡਾ ਲਹਿਰਾ ਕੇ ਕਿਸਾਨਾਂ ਦਾ ਸਮਰਥਨ ਕੀਤਾ

ਮੋਦੀ ਜਾਲਮ ਬਣ ਕੇ ਜ਼ੁਲਮ ਨਾ ਕਰਨ ਮਹਿਰਮ ਬਣ ਕੇ ਮੰਗਾਂ ਮੰਨਣ : ਬਲਵੰਤ ਸਿੰਘ ਰਾਮੂਵਾਲੀਆ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਕਿਸਾਨਾਂ ਦੀ ਅਪੀਲ ਅਨੁਸਾਰ ਮਨਾਏ ਜਾ ਰਹੇ ਇਨ੍ਹਾਂ ਕਾਲੇ ਕਾਨੂੰਨਾ ਵਿਰੁੱਧ ਅਤੇ ਕਿਸਾਨ ਅੰਦੋਲਨ ਦੀ ਸਫਲਤਾ ਲਈ 26 ਮਈ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਐਮ ਐਲ ਸੀ ਉੱਤਰ ਪ੍ਰਦੇਸ਼ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੇ ਦਿੱਲੀ ਦੇ ਰਿਹਾਇਸ਼ੀ ਮਕਾਨ ਉੱਤੇ ਕਾਲਾ ਝੰਡਾ ਲਹਿਰਾ ਕੇ ਕਿਸਾਨਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਮੋਦੀ ਜੀ ਨੂੰ ਸਮਝ ਲੈਣਾ ਚਾਹੀਦਾ ਹੈ , ਕਿ ਕਿਸਾਨਾਂ ਦੀ ਜਿੱਤ ਨੂੰ ਕੋਈ ਰੋਕ ਨਹੀਂ ਸਕਦਾ ਇਹ ਜਿੱਤ ਲਾਜ਼ਮੀ ਹੈ। ਮੋਦੀ ਜਾਲਮ ਬਣ ਕੇ ਜ਼ੁਲਮ ਨਾ ਕਰਨ ਮਹਿਰਮ ਬਣ ਕੇ ਮੰਗਾਂ ਮੰਨਣ ਤੇ ਕਿਸਾਨਾਂ ਨੂੰ ਖੁਸ਼ੀ ਖੁਸ਼ੀ ਘਰ ਤੋਰਨ ਮੋਦੀ ਦੇ ਅੜੀਅਲ ਹੋਣ ਨਾਲ ਦੇਸ਼ ਦੀ ਆਰਥਿਕਤਾ ਤੇ ਸਮਾਜਕਤਾ ਦਾ ਵੱਡਾ ਨੁਕਸਾਨ ਹੋ ਰਿਹਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਆਪਣੀ ਜਿਦ ਛੱਡ ਕੇ ਕਿਸਾਨਾਂ ਦੀ ਗੱਲ ਮੰਨ ਲਓ ਬੇਸ਼ੱਕ ਯੂ ਐਨ ਓ ਦੇ 193 ਦੇਸ਼ਾਂ ਦੇ ਕਿਸਾਨ ਪ੍ਰਤੀਨਿਧਾਂ ਦੀ ਛਤਰ ਛਾਇਆ ਹੇਠ ਇੱਕ ਮੀਟਿੰਗ ਬੁਲਾ ਲਓ ਉਥੇ ਭਾਰਤ ਨੂੰ ਛੱਡ ਕੇ ਸਾਰੇ ਦੇ ਸਾਰੇ 192 ਦੇਸ਼ਾਂ ਦੇ ਕਿਸਾਨ ਪ੍ਰਤੀਨਿਧ ਭਾਰਤੀ ਕਿਸਾਨ ਅੰਦੋਲਨ ਦੀ ਮਦਦ ਕਰਨਗੇ ਕਿਓਂ ਕੇ ਤਿੰਨੇ ਕਾਲ਼ੇ ਕਾਨੂੰਨ ਦੇਸ਼ ਤੇ ਕਿਸਾਨ ਵਿਰੋਧੀ ਹੱਨ

Today Now News

RELATED ARTICLES
- Advertisment -

POPULAR POSTS