ਪਤੀ-ਪਤਨੀ ਅਤੇ ਬੇਟੇ ਦੀ ਮੌਤ

ਮਥੁਰਾ (ਸਟੇਟ ਬਿਊਰੋ) : ਯਮੁਨਾ ਐਕਸਪ੍ਰੈਸ ਵੇਅ ‘ਤੇ ਥਾਣਾ ਮਹਾਵਨ ਖੇਤਰ ਦੇ ਮਾਈਲ ਸਟੋਨ 114’ ਤੇ ਬੁੱਧਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਸੜਕ ਕਿਨਾਰੇ ਖੜੀ ਇਕ ਹੋਰ ਆਲਟੋ ਕਾਰ ਨੂੰ ਪਿੱਛੇ ਤੋਂ ਇਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਜਵਾਨ ਜ਼ਖਮੀ ਹੈ ਜੋ ਇਲਾਜ ਲਈ ਹਸਪਤਾਲ ਵਿਚ ਭਰਤੀ ਹੈ।
ਦੱਸਿਆ ਗਿਆ ਹੈ ਕਿ ਧਰਮਵੀਰ ਸਿੰਘ ਰਾਣਾ ਪੁੱਤਰ ਦੋਜੀ ਰਾਮ ਨਿਵਾਸੀ ਮਕਾਨ ਨੰਬਰ 12 ਗਲੀ ਨੰਬਰ 4 ਰਾਜੀਵ ਨਗਰ ਗੁੜਗਾਉਂ, ਅਤੇ ਊਸ਼ਾ ਰਾਣੀ ਪਤਨੀ ਧਰਮਵੀਰ, ਅਵਿਨਾਸ਼ ਰਾਣਾ ਪੁੱਤਰ ਧਰਮਵੀਰ ਸਿੰਘ ਗੱਡੀ ਚ ਸੜਕ ਕਿਨਾਰੇ ਖੇਡ ਸਨ ।
ਇਸੇ ਦੌਰਾਨ ਗੱਡੀ ਨੰਬਰ ਪੀ ਬੀ 02 ਸੀ ਜ਼ੈਡ 4941 ਦੇ ਚਾਲਕ ਕੁਲਦੀਪ ਉਰਫ ਲੱਕੀ ਅਤੇ ਪ੍ਰਵੀਨ ਕੁਮਾਰ ਵਾਸੀ ਗੁਰਨਾਮ ਨਗਰ ਥਾਣਾ ਬੀਡਵੀਜ਼ਨ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਨੇ ਆਲਟੋ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਆਲਟੋ ਸਵਾਰ ਧਰਮਵੀਰ ਸਿੰਘ, ਊਸ਼ਾ ਰਾਣੀ ਅਤੇ ਅਵਿਨਾਸ਼ ਰਾਣਾ ਦੀ ਮੌਤ ਹੋ ਗਈ। ਦੂਜੀ ਕਾਰ ਦਾ ਡਰਾਈਵਰ ਕੁਲਦੀਪ ਵੀ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।





