ਪ੍ਰਦਰਸ਼ਨ ਤੋਂ ਬਾਅਦ ਮੰਗ ਪੱਤਰ ਡੀਸੀ ਸਾਹਿਬ, ਮੁਕਤਸਰ ਨੂੰ ਸੌਂਪਿਆ ਜਾਵੇਗਾ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਮਾਈਕਰੋ ਕੰਪਨੀਆਂ ਦੇ ਕਰਜ਼ੇ ਦੀ ਮਾਫ਼ੀ ਸੰਬੰਧੀ ਕੱਲ ਮੁਕਤਸਰ ਸਾਹਿਬ ਵਿਖੇ ਨਵੀ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਮੰਗ ਪੱਤਰ ਡੀਸੀ ਮੁਕਤਸਰ ਨੂੰ ਸੌਂਪਿਆ ਜਾਵੇਗਾ । ਇਸ ਸੰਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ ਤੇ ਸਕੱਤਰ ਜਗਜੀਤ ਸਿੰਘ ਜਸੇਆਣਾ ਨੇ ਦੱਸਿਆ ਕਿ ਇਸ ਦੀ ਤਿਆਰੀ ਸੰਬੰਧੀ ਪਿੰਡ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ । ਉਨ੍ਹਾਂ ਕਿਹਾ ਪਿੰਡ ਚੱਕ ਬੀੜ ਸਰਕਾਰ, ਉਦੇਕਰਨ, ਤੇ ਪਿੰਡ ਬੂੜਾ ਗੁੱਜਰ ਮਜ਼ਦੂਰਾਂ ਦੀ ਨੁਕੜ ਮੀਟਿੰਗਾਂ ਕੀਤੀਆਂ ਗਈਆਂ । ਇਸ ਸਮੇਂ ਨੁਕੜ ਮੀਟਿੰਗਾ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਪਿੰਡ ਉਦੈਕਰਨ ਦੇ ਆਗੂ ਨਿਰਮਲ ਸਿੰਘ, ਜਗਸੀਰ ਸਿੰਘ ਗੁਰਮੀਤ ਸਿੰਘ ਹਰਪਾਲ ਸਿੰਘ ਸੰਗੂਧੌਣ ਸੰਤੋਖ ਸਿੰਘ ਫ਼ੌਜੀ ਨੇ ਸੰਬੋਧਨ ਕੀਤਾ ।
ਦਿਹਾਤੀ ਮਜ਼ਦੂਰ ਸਭਾ ਵੱਲੋਂ ਮਾਈਕਰੋ ਕੰਪਨੀਆਂ ਦੇ ਕਰਜ਼ੇ ਮੁਆਫ਼ ਕਰਨ ਲਈ ਭਲਕੇ ਮੁਕਤਸਰ ਸਾਹਿਬ ਵਿਖੇ ਹੋਵੇਗਾ ਪ੍ਰਦਰਸ਼ਨ।
- ਉਪਰੋਕਤ ਆਗੂਆਂ ਨੇ ਮਜ਼ਦੂਰਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਇਸਤਰੀਆਂ ਨਾਲ ਕੀਤਾ ਜਾਂਦਾ ਦੁਰਵਿਵਹਾਰ ਤੇ ਜ਼ਬਰੀ ਕਰਜ਼ਾ ਵਸੂਲੀ ਤੇ ਸਖ਼ਤੀ ਨਾਲ ਰੋਕ ਲਈ ਜਾਵੇ।
- ਮਨਰੇਗਾ ਅਧੀਨ ਸਾਰੇ ਪਰਿਵਾਰ ਨੂੰ ਸਾਰਾ,ਸੱਤ ਸੌ ਰੁਪਏ ਪ੍ਰਤੀ ਦਿਨ ਦੀ ਉਜਰਤ ਸਮੇਤ, ਬਿਨਾ ਵਿਤਕਰੇ ਬਿਨ ਭ੍ਰਿਸ਼ਟਾਚਾਰ ਤੋਂ ਕੰਮ ਦਿਓ।
- ਸਿਹਤ ਸੇਵਾਵਾਂ, ਵਿਦਿਅਕ ਸੰਸਥਾਵਾਂ ਦਾ ਸਰਕਾਰੀਕਰਨ ਕਰਕੇ ਗਰੀਬਾਂ ਨੂੰ ਉੱਚ ਇਲਾਜ਼ ਤੇ ਇੱਕਸਾਰ ਮਿਆਰੀ ਸਿੱਖਿਆ ਮੁਫ਼ਤ ਦੇਣ ਦੀ ਗਰੰਟੀ ਕਰੋ।
- ਬੇਜ਼ਮੀਨੇ ਸਾਧਨਹੀਣ ਪੇਂਡੂ ਤੇ ਸ਼ਹਿਰੀ ਪਰਿਵਾਰਾਂ ਨੂੰ ਬਿਨਾਂ ਵਿਤਕਰੇ ਤੋਂ ਅਨਾਜ ਤੇ ਘੱਟ ਘੱਟ 10,000/ਰੁਪਏ ਪ੍ਰਤੀ ਪਰਿਵਾਰ ਨੂੰ ਨਗਦ ਮੁਆਵਜ਼ਾ ਦਿਓ।
- ਪੇਂਡੂ ਤੇ ਸ਼ਹਿਰੀ ਗਰੀਬਾਂ ਦੇ ਸਮੁੱਚੇ ਬਿਜਲੀ ਬਿੱਲ ਮਾਫ਼ ਕਰੋ, ਪਿਛਲੇ ਬਕਾਇਆ ਤੇ ਲਕੀਰ ਮਾਰੋ, ਬਿਜਲੀ ਸੋਧ ਬਿੱਲ 2020 ਰੱਦ ਕਰੋ।
- ਮੋਦੀ ਸਰਕਾਰ ਦੇ ਗਰੀਬ ਮਾਰੂ ਖੇਤੀ ਵਿਰੋਧੀ ਆਰਡੀਨੈਂਸ ਰੱਦ ਕਰੋ।
- ਵਾਹੀਯੋਗ ਜ਼ਮੀਨ ਖੋਹਣ ਦੀਆਂ ਸਾਜ਼ਿਸ਼ਾਂ ਤੇ ਲਾਕ ਲਾਉਣ ਕਾਨੂੰਨ ਨੂੰ ਪੇਤਲਾ ਕਰਨ ਦੀਆਂ ਸਾਜ਼ਿਸ਼ਾਂ ਬੰਦ ਕਰੋ।
- ਸਮੁੱਚੇ ਗਰੀਬਾਂ ਨੂੰ ਬਿਨਾਂ ਨਾਗਾ, ਬਿਨਾਂ ਵਿਤਕਰੇ ਤੋਂ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤਾਂ ਨੂੰ 3000/ ਪ੍ਰਤੀ ਮਹੀਨਾ ਪੈਨਸ਼ਨਾਂ ਦਿਓ।






