ਪਿੰਡ ਵਾਸੀਆਂ ਨੇ ਕੀਤੀ ਡੀਪੂ ਹੋਲਡਰ ਅਤੇ ਇੰਸਪੈਕਟਰ ਦੇ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ ।
ਜੇਕਰ ਪ੍ਰਸ਼ਾਸਨ ਵੱਲੋਂ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲਾ ਸੰਘਰਸ਼ ਹੋਵੇਗਾ ਹੋਰ ਤਿੱਖਾ ।

ਤਰਨਤਾਰਨ (ਰਿੰਪਲ ਗੋਲਣ) : ਪਿੰਡ ਹਵੇਲੀਆਂ ਝਾੜ ਸਾਹਿਬ ਦੇ ਲੋੜਵੰਦ ਪਰਿਵਾਰਾਂ ਨੇ ਦੋਸ਼ ਲਗਾਏ ਹਨ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੀ 2 ਰੁਪਏ ਕਿਲੋ ਵਾਲੀ ਸਰਕਾਰੀ ਕਣਕ ਨਹੀਂ ਮਿਲ ਰਹੀ । ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਸਾਡੇ ਪਿੰਡ ਵਿੱਚ 113 ਕਾਰਡ ਸਨ ਪਰ ਹੁਣ ਕਟ ਕੇ ਸਿਰਫ 36 ਕਾਰਡ ਹੀ ਰਹਿ ਗਏ ਹਨ । ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਰੋਨਾ ਵਾਰਸ ਦੇ ਚੱਲਦਿਆਂ ਜੋ ਗ਼ਰੀਬ ਵਰਗ ਦੇ ਲਈ ਫ੍ਰੀ ਕਣਕ ਅਤੇ ਦਾਲ ਭੇਜੀ ਗਈ ਸੀ ਉਹ ਵੀ ਸਾਨੂੰ ਨਹੀਂ ਮਿਲੀ । ਉਨ੍ਹਾਂ ਡਿਪੂ ਹੋਲਡਰ ਤੇ ਇੰਸਪੈਕਟਰ ਸਰਬਜੀਤ ਸਿੰਘ ਉੱਪਰ ਦੋਸ਼ ਲਾਉਂਦੇ ਹੋਇਆ ਕਿਹਾ ਕਿ ਸਾਨੂੰ ਜਾਣ ਬੁੱਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ । ਕਰੋਨਾ ਵਾਰਸ ਦੇ ਚੱਲਦੇ ਜਿੱਥੇ ਪਹਿਲਾਂ ਹੀ ਕੰਮ ਕਾਰ ਬੰਦ ਪਏ ਹਨ ਉੱਥੇ ਸਰਕਾਰ ਵੱਲੋਂ ਆਉਣ ਵਾਲੀਆਂ ਸਕੀਮਾਂ ਦਾ ਲਾਭ ਵੀ ਉਨ੍ਹਾਂ ਨੂੰ ਨਹੀਂ ਮਿਲ ਰਿਹਾ । ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕੀ ਡਿੱਪੂ ਹੋਲਡਰ ਅਤੇ ਇੰਸਪੈਕਟਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਾਡੇ ਕਾਰਡ ਚਾਲੂ ਕੀਤੇ ਜਾਣ ਤਾਂ ਜੋ ਸਰਕਾਰ ਵੱਲੋਂ ਆਉਣ ਵਾਲੀ ਸਕੀਮ ਦਾ ਲਾਭ ਗਰੀਬ ਵਰਗ ਨੂੰ ਮਿਲ ਸਕੇ ।
ਇਸ ਮੌਕੇ ਜਦ ਡਿੱਪੂ ਹੋਲਡਰ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਿੰਨੇ ਕਾਰਡ ਆਨਲਾਈਨ ਕੀਤੇ ਗਏ ਹਨ ਅਤੇ ਜਿੰਨਾ ਸਟਾਕ ਉਨ੍ਹਾਂ ਨੂੰ ਆ ਰਿਹਾ ਹੈ ਉਹ ਉਸ ਨੂੰ ਪਿੰਡ ਵਿੱਚੋਂ ਵੰਡ ਰਹੇ ਹਨ।
ਜਦੋਂ ਇਸ ਸਬੰਧੀ ਇੰਸਪੈਕਟਰ ਸਰਬਜੀਤ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਇਸ ਪਿੰਡ ਵਿੱਚ ਐਸ ਸੀ ਪਰਿਵਾਰ ਦੇ ਮੈਂਬਰ ਨਹੀਂ ਹਨ, ਜਿਆਦਾ ਜਨਰਲ ਪਰਿਵਾਰ ਹਨ, ਅਤੇ ਉਸਦੇ ਹਿਸਾਬ ਨਾਲ ਕਣਕ ਵੰਡੀ ਜਾ ਰਹੀ ਹੈ।






