16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਖੇਮਕਰਨ ਦੇ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ੇ  ਛੁਡਾਉਣ ਵਾਲੀਆਂ...

ਖੇਮਕਰਨ ਦੇ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ੇ  ਛੁਡਾਉਣ ਵਾਲੀਆਂ ਗੋਲੀਆਂ ਨਾ ਮਿਲਣ ਕਾਰਨ ਲੋਕਾਂ ਵਿੱਚ ਭਾਰੀ ਰੋਸ਼ ।

ਸਾਨੂੰ ਦੋ ਚਾਰ ਦਿਨ ਦਾ ਇਕੱਠਾ ਸਟਾਕ ਦਿੱਤਾ ਜਾਵੇ ਤਾਂ ਸਾਨੂੰ ਵਾਰ ਵਾਰ ਇਨ੍ਹਾਂ ਹਸਪਤਾਲਾਂ ਦੇ ਵੀ ਚੱਕਰਾਂ ਤੋਂ ਨਿਜਾਤ ਦਵਾਈ ਜਾਵੇ ਤਾਂ ਜੋ ਅਸੀਂ  ਸਮੇਂ ਸਿਰ ਆਪਣੀ ਰੋਜ਼ੀ ਰੋਟੀ ਦਾ ਇੰਤਜ਼ਾਮ ਕਰ ਸਕੀਏ ।

ਹਸਪਤਾਲ ਵਿਚ ਦਵਾਈ ਲੈਣ ਵਾਲਿਆਂ ਦੀ ਲੱਗੀ ਲੰਬੀ ਲਾਈਨ ।

ਤਰਨਤਾਰਨ (ਰਿੰਪਲ ਗੋਲਣ) : ਨਸ਼ਾ ਛੁਡਾਊ ਕੇਂਦਰ ਵਿੱਚ ਦਵਾਈ ਲੈਣ ਆਏ ਵਿਅਕਤੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਰਿਸ ਦੇ ਚੱਲਦਿਆਂ ਵੱਖ ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਸੋਸ਼ਲ ਡਿਸਟੈਂਸ ਚਲਦੇ ਆਵਾਜਾਈ ਓੁਪਰ ਰੋਕ  ਲਗਾਈ ਗਈ ਹੈ । ਜਿਸ ਦੇ ਚੱਲਦੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਦੋ ਚਾਰ ਦਿਨ ਦਾ ਇਕੱਠਾ ਸਟਾਕ ਦਿੱਤਾ ਜਾਵੇ ਤਾਂ ਸਾਨੂੰ ਵਾਰ ਵਾਰ ਇਨ੍ਹਾਂ ਹਸਪਤਾਲਾਂ ਦੇ ਵੀ ਚੱਕਰਾਂ ਤੋਂ ਨਿਜਾਤ ਦਵਾਈ ਜਾਵੇ ਤਾਂ ਜੋ ਅਸੀਂ  ਸਮੇਂ ਸਿਰ ਆਪਣੀ ਰੋਜ਼ੀ ਰੋਟੀ ਦਾ ਇੰਤਜ਼ਾਮ ਕਰ ਸਕੀਏ । ਉੱਥੇ ਹੀ ਹਸਪਤਾਲ ਸਟਾਫ ਤੇ ਵੀ ਇਲਜ਼ਾਮ ਲਾਉਂਦਿਆਂ ਦੱਸਿਆ ਕਿ ਸਾਨੂੰ ਲਗਾਤਾਰ ਕਈ ਦਿਨਾਂ ਤੋਂ ਖੱਜਲ ਖ਼ਰਾਬ ਕੀਤਾ ਜਾ ਰਿਹਾ ਹੈ । ਸਾਡੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਤੋਂ ਮੰਗ ਹੈ ਕੀ ਸਾਨੂੰ ਨਸ਼ਾ ਛੁਡਾਊ ਗੋਲੀਆਂ ਦਾ ਸਟਾਕ ਦੋ ਤਿੰਨ ਦਿਨ ਦਾ ਇਕੱਠਾਂ ਦਿੱਤਾ ਜਾਵੇ ਤਾਂ ਜੋ ਕਰੋਨਾ ਵਰਸ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ ।

ਇਸ ਮੌਕੇ ਸਟਾਫ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਭ ਨੂੰ ਦਵਾਈ ਦਿੱਤੀ ਜਾ ਰਹੀ ਹੈ ਤੇ ਵੱਧ ਸਟਾਕ ਉਸੇ ਨੂੰ ਹੀ ਦਿੱਤਾ ਜਾ ਰਿਹਾ ਹੈ ਜਿਸ ਦੀ  ਪਰਚੀ ਉੱਪਰ ਜਿੰਨੇ ਦਿਨ ਦੀ ਦਵਾਈ ਲਿਖੀ ਹੋਈ ।

Today Now News

RELATED ARTICLES
- Advertisment -

POPULAR POSTS