ਇਸ ਮੋਕੇ ਸਾਈਕਲ ਰੈਲੀ ਨੂੰ ਜਿਲ੍ਹਾ ਪੁਲਿਸ ਮੁਖੀ ਸ੍ਰੀ ਮਤੀ ਡੀ ਸੂਡਰਵਿਲੀ ਨੇ ਸੰਬੋਧਨ ਕੀਤਾ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਦੇਸ ਲਈ ਸਹੀਦ ਹੋਏ ਪੰਜਾਬ ਪੁਲਿਸ ਅਤੇ ਹੋਮ ਗਾਰਡ ਦੇ ਜਵਾਨਾਂ ਲਈ ਸ਼ਹੀਦੀ ਦਿਵਸ ਮਨਾਇਆ ਗਿਆ ।ਜਿਸ ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਸਾਈਕਲ ਮੈਰਾਥਨ ਦਾ ਆਯੋਜਨ ਕੀਤਾ ਗਿਆ ਅਤੇ ਇਹ ਮੈਰਾਥਨ ਐਸ ਐਸ ਪੀ ਦਫਤਰ ਸ੍ਰੀ ਮੁਕਤਸਰ ਸਾਹਿਬ ਤੋ ਸੁਰੂ ਹੋ ਕੇ ਸਰਾਏਨਾਗਾ ਤੋ ਹੁੰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਦਫਤਰ ਸਮਾਪਤ ਹੋਈ ।ਇਸ ਮੈਰਾਥਨ ਵਿੱਚ ਜਿਲੇ ਦੇ ਸਾਈਕਲ ਰਾਈਡਰ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ।ਇਸ ਮੈਰਾਥਨ ਵਿੱਚ ਭਾਗ ਲੈਣ ਵਾਲੇ ਸਾਈਕਲ ਰਾਈਡਰਾ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਸਾਈਕਲ ਰੈਲੀ ਨੂੰ ਜਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ ਸੂਡਰਵਿਲੀ ਨੇ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।ਇਸ ਮੋਕੇ ਸਾਈਕਲ ਰੈਲੀ ਨੂੰ ਜਿਲ੍ਹਾ ਪੁਲਿਸ ਮੁਖੀ ਸ੍ਰੀ ਮਤੀ ਡੀ ਸੂਡਰਵਿਲੀ ਨੇ ਸੰਬੋਧਨ ਕੀਤਾ ।




