17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗ਼ਦਰ ਪਾਰਟੀ ਦੇ ਜਰਨੈਲ ਲੋਕ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਮਨਾਇਆ...

ਗ਼ਦਰ ਪਾਰਟੀ ਦੇ ਜਰਨੈਲ ਲੋਕ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਮਨਾਇਆ ਸ਼ਹੀਦੀ ਦਿਹਾੜਾ

ਪਿੰਡ ਜੋਗੇਵਾਲਾ ਵਿਖੇ ਕਰਵਾਇਆ ਗਿਆ ਵਿਸ਼ੇਸ਼ ਸਮਾਗਮ

ਮੋਗਾ (ਅਮਜਦ khan):-ਪ੍ਰਗਤੀਸ਼ੀਲ ਮੰਚ ਜਿਲਾ ਮੋਗਾ ਵੱਲੋਂ ਗ਼ਦਰ ਪਾਰਟੀ ਦੇ ਜਰਨੈਲ ਲੋਕ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਤੇ ਪਿੰਡ ਜੋਗੇਵਾਲਾ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ ।ਇਸ ਮੋਕੇ ਮੰਚ ਦੇ ਸੁਬਾਈ ਪ੍ਰਧਾਨ ਬਲਕਰਨ ਮੋਗਾ ਜਿਲਾ ਸਕੱਤਰ ਨਵਜੋਤ ਸਿੰਘ ਜੋਗੇਵਾਲਾ,ਜਿਲਾ ਪ੍ਰਧਾਨ ਅਮਨਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਹੱਕ ਸੱਚ ਤੇ ਸਮਾਜਿਕ ਨਿਆਂ ਲਈ ਕੁਰਬਾਨੀ ਦਿੱਤੀ ਸੀ।ਉਂਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਸਾਨਾਂ ਮਜ਼ਦੂਰਾ ਵਿਰੋਧੀ ਬਣੇ ਕਾਲੇ ਕਾਨੂੰਨੀ ਨੂੰ ਰੱਦ ਕਰਦਿਆਂ ਦੇਸ਼ ਨੂੰ ਹਰ ਇਕ ਲਈ ਸਿਹਤ ਵਿੱਦਿਆ ਤੇ ਰੁਜ਼ਗਾਰ ਦੀ ਗਰੰਟੀ ਕਾਨੂੰਨ ਦੀ ਅਣਸਰਦੀ ਲੋੜ ਹੈ।ਆਗੂਆ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕੇਂਦਰ ਸਰਕਾਰ ਦੁਆਰਾਂ ਦੇਸ਼ ਦੀ ਤਾਕਤ ਦਾ ਕੇਂਦਰੀਕਰਨ ਨੇ ਦੇਸ਼ ਦੇ ਸੰਘੀ ਢਾਂਚੇ ਦੀ ਮਰਿਆਦਾ ਦਾ ਅਪਮਾਨ ਕੀਤਾ ਹੈ ਜੋ ਸਹਿਣਯੋਗ ਨਹੀਂ ਹੈ।ਅਸੀਂ ਮੰਗ ਕਰਦੇ ਹਾ ਕਿ ਕੇਂਦਰ ਤੇ ਸੂਬਿਆਂ ਵਿਚਕਾਰ ਅਧਿਕਾਰਾਂ ਦੀ ਮੁੜ ਤਰਕਸੰਗਤ ਵੰਡ ਕੀਤੀ ਜਾਵੇ,ਤਾਕਤਾਂ ਦਾ ਵਿਕੇਂਦਰੀਕਰਨ ਕਰਕੇ ਪੇਂਡੂ ਪੰਚਾਇਤਾਂ ਸ਼ਹਿਰੀ ਨਗਰ ਪਾਲਿਕਾਵਾ ਨੂੰ ਮਜ਼ਬੂਤ ਬਣਾਇਆਂ ਜਾਵੇ,ਗ੍ਰਾਮ ਸਭਾਵਾਂ ਨੂੰ ਅਮਲੀ ਰੂਪ ਵਿੱਚ ਸੁਰਜੀਤ ਕੀਤਾ ਜਾਵੇ,ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਕੁਦਰਤੀ ਸਰੋਤਾ ਤੇ ਪੰਜਾਬ ਦਾ ਹੱਕ ਮੰਨਿਆਂ ਜਾਵੇ,ਚੰਡੀਗੜ੍ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕੀਤੇ ਜਾਣ।ਕਿਸਾਨਾਂ ਤੇ ਮਜ਼ਦੂਰਾਂ ਦੇ ਹਰ ਤਰਾਂ ਦੇ ਕਰਜ਼ੇ ਮਾਫ਼ ਕਰਕੇ ਸਾਂਝੀ ਤੇ ਬਦਲਵੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ।ਬਿਜਲੀ ਦੇ ਬਿਲ ਹਰ ਮਹੀਨੇ ਲਏ ਜਾਣ ਤੇ ਪਰ ਯੂਨਿਟ ਰੇਟ ਆਮ ਲੋਕਾਂ ਦੀ ਆਰਥਿਕਤਾ ਮੁਤਾਬਕ ਸਸਤੀ ਕੀਤੀ ਜਾਵੇ।ਇਸ ਮੋਕੇ ਸੰਤ ਬਾਬਾ ਬਲਦੇਵ ਸਿੰਘ ਜੀ ਨੇ ਪ੍ਰਗਤੀਸ਼ੀਲ ਮੰਚ ਦੇ ਚੇਤਨ ਉਪਰਾਲਿਆਂ ਦੀ ਸ਼ਲਾਘਾ ਕਰਦਿਆ ਮੰਚ ਨੂੰ ਆਪਣਾ ਪੂਰਾ ਸਮਰਥਨ ਦਿੱਤਾ।ਇਸ ਮੋਕੇ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਮਜ਼ਦੂਰ ਮੁਕਤੀ ਮੋਰਚਾ ਦੇ ਹਰਮਨਦੀਪ ਹਿੰਮਤਪੁਰਾ,ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਕੰਤਾਂ,ਸ਼ਿਦਰ ਸਿੰਘ ਖਾਲਸਾ,ਪ੍ਰਗਤੀਸ਼ੀਲ ਇਸਤਰੀ ਸਭਾ ਦੇ ਜਿਲਾ ਪ੍ਰਧਾਨ ਸਕੱਤਰ ਹਰਜੀਤ ਕੋਰ ਬੁਕਣਵਾਲਾ ਤੇ ਸ਼ਰਨਜੀਤ ਕੋਰ ਜੋਗੇਵਾਲਾ,ਪ੍ਰਗਤੀਸ਼ੀਲ ਨਰੇਗਾ ਮਜ਼ਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਅਮਰੀਕ ਸਿੰਘ ਖੁਖਰਾਣਾ,ਸਰਬਜੀਤ ਡਗਰੂ,ਜੋਗੇਵਾਲਾ ਇਕਾਈ ਦੇ ਆਗੂ ਨਵਦੀਪ ਸਿੰਘ ਨਵੀਂ ,ਹਰਜੀਤ ਸਿੰਘ ਬਿੱਲਾ,ਪ੍ਰਧਾਨ ਹਰਪ੍ਰੀਤ ਸਿੰਘ,ਮੀਤ ਪ੍ਰਧਾਨ ਹਰਮਨ ਸਿੰਘ,ਸਕੱਤਰ ਗੁਰਪ੍ਰੀਤ ਸਿੰਘ ਗੋਪਾ ਸ਼ਾਮਿਲ ਸਨ।

Today Now News

RELATED ARTICLES
- Advertisment -

POPULAR POSTS