17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸਹੀਦ ਫੌਜੀ ਰਾਜਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ...

ਸਹੀਦ ਫੌਜੀ ਰਾਜਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ।

ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਸਿਆਸੀ ਪਾਰਟੀਆਂ ਦੇ ਆਗੂਆਂ ਵਿਚ ਇਕਬਾਲ ਸਿੰਘ ਸੰਧੂ, ਰਾਜਬੀਰ ਸਿੰਘ ਭੁੱਲਰ/ਕੁਲਦੀਪ ਸਿੰਘ ਅਲੌਖ/ਅਤੇ ਕਾਂਸੀ ਰਾਮ ਆਦਿ ਸਾਮਿਲ ਸਨ ।

ਸ਼ਹੀਦ ਰਾਜਵਿੰਦਰ ਸਿੰਘ ਦੀ ਫੋਟੋ ਅਤੇ ਸ਼ਹੀਦ ਦੇ ਮਾਤਾ ਜੀ ।

ਤਰਨਤਾਰਨ (ਜਸਬੀਰ ਸਿੰਘ) : ਅੱਜ ਸ਼ਹੀਦ ਫੌਜੀ ਰਾਜਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਾਮ ਵੇਲੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ । ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਸਿਆਸੀ ਪਾਰਟੀਆਂ ਦੇ ਆਗੂਆਂ ਵਿਚ ਇਕਬਾਲ ਸਿੰਘ ਸੰਧੂ, ਰਾਜਬੀਰ ਸਿੰਘ ਭੁੱਲਰ/ਕੁਲਦੀਪ ਸਿੰਘ ਅਲੌਖ/ਅਤੇ ਕਾਂਸੀ ਰਾਮ ਆਦਿ ਸਾਮਿਲ ਸਨ ।

ਸਹੀਦ ਫੌਜੀ ਰਾਜਵਿੰਦਰ ਸਿੰਘ ਦੀ ਮਾਤਾ ਬਲਵਿੰਦਰ ਕੋਰ ਨੇ ਦਸਿਆ ਕਿ ਮੇਰਾ ਪੁੱਤਰ ਦੇਸ ਲਈ ਸ਼ਹੀਦ ਹੋਇਆ ਹੈ । ਪੰਜਾਬ ਸਰਕਾਰ ਵੱਲੋਂ ਫੌਜੀ ਦੇ ਨਾਮ ਤੇ ਗੇਟ/ ਖੇਡ ਸਟੇਡੀਅਮ ਬਣਵਾ ਕੇ ਦਿੱਤਾ ਜਾਵੇ । ਅੰਤਿਮ ਸੰਸਕਾਰ ਸਰਕਾਰੀ ਜਮੀਨ ਵਿਚ ਹੋਵੇ ਨਾ ਕਿ ਪਿੰਡ ਦੀਆ ਮਾੜੀਆਂ ਵਿੱਚ । ਮਾਤਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੋਈ ਭਰਸੋ ਨਹੀ ਹੈ ਉਸ ਨੇ ਪੰਜਾਹ ਲਖ ਰੁਪਏ ਨਹੀ ਦੇਣੇ ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਬੀਤੀ ਰਾਤ ਸ਼ਹੀਦ ਦੇ ਪਰਿਵਾਰ ਨੁੰ ਪੰਜਾਹ ਲੱਖ ਰੁਪਏ ਅਤੇ ਇਕ ਮੈਂਬਰ ਨੁੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ । ਐਮ.ਪੀ. ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਜਸਬੀਰ ਸਿੰਘ ਡਿੰਪਾ ਵਲੋ ਪਿੰਡ ਵਿਚ ਸ਼ਹੀਦ ਰਾਜਵਿੰਦਰ ਸਿੰਘ ਫੌਜੀ ਦੇ ਨਾਮ ਸਰਕਾਰੀ ਸਕੂਲ ਖੋਲਣ ਅਤੇ ਹਲਕਾ ਵਿਧਾਇਕ ਖਡੂਰ ਸਾਹਿਬ ਤੋ ਰਮਨਜੀਤ ਸਿੰਘ ਸਿਕੀ ਵਲੋ ਅਤੇ ਉਹਨਾ ਦੇ ਸਿਆਸੀ ਸਕੱਤਰ ਸਿਕੰਦਰ ਸਿੰਘ ਰਵਾਨਾ ਨੇ ਐਲਾਨ ਕੀਤਾ ਗਿਆ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਹੀਦ ਫੌਜੀ ਰਾਜਵਿੰਦਰ ਸਿੰਘ ਦੇ ਨਾਮ ਤੇ ਇਕ ਬਹੁਤ ਵਧੀਆ ਖੇਡ ਸਟੇਡੀਅਮ ਜਲਦੀ ਹੀ ਬਣਾਉਣ ਦਾ ਐਲਾਨ ਕੀਤਾ ।

Today Now News

RELATED ARTICLES
- Advertisment -

POPULAR POSTS