17.1 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਨਕਲੀ ਦਸਤਾਵੇਜ਼ ਤਿਆਰ ਕਰਕੇ ਮੈਰਿਜ ਰਜਿਸਟਰ ਕਰਵਾਉਣ ਵਾਲਾ ਗਿਰੋਹ ਬੇਨਕਾਬ : ਦੋ...

ਨਕਲੀ ਦਸਤਾਵੇਜ਼ ਤਿਆਰ ਕਰਕੇ ਮੈਰਿਜ ਰਜਿਸਟਰ ਕਰਵਾਉਣ ਵਾਲਾ ਗਿਰੋਹ ਬੇਨਕਾਬ : ਦੋ ਕਾਬੂ ਤੇ ਦੋ ਫ਼ਰਾਰ

ਇਸ ਕੰਮ ਵਿੱਚ ਰੀਡਰ ਟੂ ਤਹਿਸੀਲਦਾਰ ਖਡੂਰ ਸਾਹਿਬ, ਅਸ਼ਟਾਮ ਫਰੋਸ਼, ਫੋਟੋ ਸਟੇਟ ਵਾਲਾ ਤੇ ਇੱਕ ਹੋਰ ਸ਼ਾਮਿਲ

ਤਰਨਤਾਰਨ (ਜਸਬੀਰ ਸਿੰਘ) : ਤਹਿਸੀਲ ਕੰਪਲੈਕਸ ਖਡੂਰ ਸਾਹਿਬ ਦੇ ਬਾਹਰ ਫੋਟੋ ਸਟੇਟ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਵੱਲੋਂ ਸਰਕਾਰੀ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਵਿਭਾਗ ਨੂੰ ਵੱਡੇ ਪੱਧਰ ਦੇ ਚੂਨਾ ਲਗਾਉਣ ਦੇ ਮਾਮਲੇ ਵਿਚ ਅਤੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਕੇ ਉਨ੍ਹਾਂ ਦੀ ਮੋਟੀ ਲੁੱਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਜਿਸ ਸੰਬੰਧੀ ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ ਧੂਰੀ ਵਲੋਂ ਥਾਣਾ ਗੋਇੰਦਵਾਲ ਦੀ ਪੁਲੀਸ ਨੂੰ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ ਜਿਸ ਤੇ ਕਾਰਵਾਈ ਕਰਕੇ ਪੁਲੀਸ ਨੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਸ ਵਿਚ ਅਵਤਾਰ ਸਿੰਘ ਰੀਡਰ ਟੂ ਤਹਿਸੀਲਦਾਰ ਖਡੂਰ ਸਾਹਿਬ, ਕੁਲਬੀਰ ਸਿੰਘ ਅਸ਼ਟਾਮ ਫਰੋਸ਼,ਅਸ਼ੋਕ ਕੁਮਾਰ ਫੋਟੋ ਸਟੇਟ ਵਾਲੇ ਅਤੇ ਸਵਰਨ ਸਿੰਘ ਸੇਵਾ ਕੇਂਦਰ ਕਰਮਚਾਰੀ ਸ਼ਾਮਿਲ ਹਨ ਜਿਨ੍ਹਾਂ ਵਿਚੋਂ ਅਵਤਾਰ ਸਿੰਘ ਰੀਡਰ ਤਹਿਸੀਲਦਾਰ ਅਤੇ ਸਵਰਨ ਸਿੰਘ ਸੇਵਾ ਕੇਂਦਰ ਕਰਮਚਾਰੀ ਨੂੰ ਕਾਬੂ ਕਰ ਲਿਆ ਹੈ ਜਦ ਬਾਕੀ ਦੋ ਵਿਅਕਤੀਆਂ ਨੂੰ ਕਾਬੂ ਕਰਨਾ ਬਾਕੀ ਹੈ ਜਿਕਰਯੋਗ ਹੈ ਤਹਿਸੀਲ ਦਫਤਰ ਦੇ ਬਾਹਰ ਕੰਮ ਕਰਦੇ ਅਸ਼ੋਕ ਫੋਟੋ ਸਟੇਟ ਵਾਲੇ ਵਲੋਂ ਲੇਟ ਮੈਰਿਜ ਰਜਿਸਟਰ ਕਰਵਾਉਣ ਲਈ ਨਕਲੀ ਦਸਤਾਵੇਜ਼ ਅਤੇ ਅਸ਼ਟਾਮ ਤਿਆਰ ਕੀਤੇ ਜਾਂਦੇ ਸਨ ਪੰਜਾਬ ਮੈਰਿਜ ਐਕਟ ਅਨੁਸਾਰ ਨਿਰਧਾਰਤ ਸਮੇਂ ਤੋਂ ਬਾਅਦ ਮੈਰਿਜ ਰਜਿਸਟਰ ਕਰਵਾਉਣ ਲਈ ਲੇਟ ਫੀਸ ਅਤੇ ਹੋਰ ਦਸਤਾਵੇਜ਼ ਅਤੇ ਕੋਰਟ ਫੀਸ ਲਈ ਜੋ ਅਸ਼ਟਾਮ ਲਗਦੇ ਸ਼ਨ ਉਸ ਸੰਬੰਧੀ ਅਸ਼ੋਕ ਕੁਮਾਰ ਵਲੋਂ ਫ਼ਰਜ਼ੀ ਅਸ਼ਟਾਮ ਲਗਾਕੇ ਫਾਈਲ ਤਿਆਰ ਕੀਤੀ ਜਾਂਦੀ ਸੀ ਜੋ ਕਿ ਸੇਵਾ ਕੇਂਦਰ ਦੇ ਕਰਮਚਾਰੀ ਸਵਰਨ ਸਿੰਘ ਰਾਹੀਂ ਤਹਿਸੀਲਦਾਰ ਨੂੰ ਭੇਜ ਦਿੱਤੀ ਜਾਂਦੀ ਸੀ ਜਿੱਥੇ ਤਹਿਸੀਲਦਾਰ ਦਾ ਰੀਡਰ ਅਵਤਾਰ ਸਿੰਘ ਉਸ ਉਕਤ ਫ਼ਾਈਲ ਨੂੰ ਪਾਸ ਕਰਦਾ ਸੀ ਉਕਤ ਦੋਸ਼ੀਆਂ ਵਲੋਂ ਗ਼ਲਤ ਤਰੀਕੇ ਨਾਲ ਲੱਗੇ ਹੋਏ ਅਸ਼ਟਾਮ ਦੁਬਾਰਾ ਵਰਤੇ ਜਾਂਦੇ ਸਨ ਉਕਤ ਚੱਲ ਰਹੇ ਫਰਜ਼ੀਵਾੜੇ ਦੀ ਭਿਣਕ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਲੱਗੀ ਤਾਂ ਉਨ੍ਹਾਂ ਸੁਪਰਡੈਂਟ ਗ੍ਰੇਡ 1 ਨੂੰ ਮਾਮਲੇ ਦੀ ਪੜਤਾਲ ਕਰਨ ਲਈ ਕਿਹਾ ਅਤੇ ਉਕਤ ਪੜਤਾਲ ਦੌਰਾਨ ਪਿਛਲੀ ਤਰੀਕ ਵਿਚ ਅਸ਼ਟਾਮ ਬਣਵਾਉਣ ਲਈ ਅਤੇ ਦਸਤਾਵੇਜ਼ ਨੂੰ ਖੁਰਦ ਬੁਰਦ ਕਰਕੇ ਰਿਕਾਰਡ ਨਾਲ ਹੇਰ ਫੇਰ ਕੀਤੀ ਜਾਂਦੀ ਸੀ ਜਿਸ ਸੰਬੰਧੀ ਪੜਤਾਲ ਕਰਨ ਉਪਰੰਤ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਵਿਚੋਂ ਅਵਤਾਰ ਸਿੰਘ ਅਤੇ ਸਵਰਨ ਸਿੰਘ ਨੂੰ ਕਾਬੂ ਕਰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਪੁਲੀਸ 23 ਮਾਰਚ ਤੱਕ ਰਿਮਾਂਡ ਦਿੱਤਾ ਜਿਸ ਵਿਚ ਹੋਰ ਵੀ ਖੁਲਾਸੇ ਹੋ ਸਕਦੇ ਹਨ

Today Now News

RELATED ARTICLES
- Advertisment -

POPULAR POSTS