17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਾਤਾਵਰਨ ਬਚਾਉਣ ਦੇ ਸੁਨੇਹੇ ਨਾਲ ਸ਼ੁਰੂ ਕੀਤਾ ਵਿਆਹੁਤਾ ਜੀਵਨ ।

ਵਾਤਾਵਰਨ ਬਚਾਉਣ ਦੇ ਸੁਨੇਹੇ ਨਾਲ ਸ਼ੁਰੂ ਕੀਤਾ ਵਿਆਹੁਤਾ ਜੀਵਨ ।

ਪਰਿਵਾਰ ਨੇ ਨਵੀਂ ਵਿਆਹੀ ਜੋੜੀ ਦੇ ਨਾਮ ਉਤੇ ਲਗਾਏ ਪੌਦੇ ।

ਮਾਸਟਰ ਵਰਿਆਮ ਸਿੰਘ ਦੇ ਪੁੱਤਰ ਅਤੇ ਨੂੰਹ ਪੌਦੇ ਲਗਾ ਕੇ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰਦੇ ਹੋਏ।

ਲੁਧਿਆਣਾ (ਰਾਮ ਕ੍ਰਿਸ਼ਨ ਆਰੋੜਾ) : ਵਾਤਾਵਰਨ ਅਤੇ ਸਾਫ ਸੁਥਰੇ ਆਲੇ ਦੁਆਲੇ ਪ੍ਰਤੀ ਅਵੇਸਲੇ ਹੋਏ ਲੋਕਾਂ ਨੂੰ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੰਦਿਆਂ ਪਿੰਡ ਗਾਲਿਬ ਕਲਾਂ ਦੀ ਨਵੀਂ ਵਿਆਹੀ ਜੋੜੀ ਨੇ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਪੌਦੇ ਲਗਾ ਕੇ ਕੀਤੀ ਹੈ । ਇਸ ਦੇ ਨਾਲ ਹੀ ਸਮੂਹ ਪਰਿਵਾਰ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਰ ਖੁਸ਼ੀ ਅਤੇ ਗਮੀ ਦੇ ਮੌਕੇ ਉੱਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਚੌਗਿਰਦੇ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣ । ਦੱਸਣਯੋਗ ਹੈ ਕਿ ਪਿੰਡ ਗਾਲਿਬ ਕਲਾਂ ਦੇ ਪ੍ਰਸਿੱਧ ਸਮਾਜ ਸੇਵੀ ਮਾਸਟਰ ਵਰਿਆਮ ਸਿੰਘ ਦੇ ਪੁੱਤਰ ਗੁਰਸੇਵਕ ਸਿੰਘ ਦਾ ਬੀਤੇ ਦਿਨੀਂ ਵਿਆਹ ਸੀ । ਇਸ ਮੌਕੇ ਨੂੰ ਯਾਦਗਾਰੀ ਅਤੇ ਮਿਸਾਲੀ ਬਣਾਉਣ ਲਈ ਪਰਿਵਾਰ ਨੇ ਫੈਸਲਾ ਕੀਤਾ ਸੀ ਕਿ ਉਹ ਆਪਣੇ ਪੁੱਤਰ ਗੁਰਸੇਵਕ ਸਿੰਘ ਅਤੇ ਨੂੰਹ ਅਮਨਦੀਪ ਕੌਰ ਦੇ ਨਾਮ ਉਤੇ ਪੌਦੇ ਲਗਾਉਣਗੇ ਅਤੇ ਇਹਨਾਂ ਪੌਦਿਆਂ ਦੀ ਵਿਆਹੀ ਜੋੜੀ ਵੱਲੋਂ ਸੰਭਾਲ ਕੀਤੀ ਜਾਵੇਗੀ । ਅੱਜ ਵਿਆਹ ਤੋਂ ਅਗਲੇ ਦਿਨ ਵਿਆਹੀ ਜੋੜੀ ਵੱਲੋਂ ਇਹ ਪੌਦੇ ਲਗਾਏ ਗਏ ਅਤੇ ਅਹਿਦ ਲਿਆ ਗਿਆ ਕਿ ਉਹ ਇਹਨਾਂ ਪੌਦਿਆਂ ਦੀ ਸੰਭਾਲ ਕਰਨਗੇ। 

ਇਸ ਮੌਕੇ ਮਾਸਟਰ ਵਰਿਆਮ ਸਿੰਘ ਅਤੇ ਉਹਨਾਂ ਦੇ ਦੋਹਤੇ ਜਸਮਨਪ੍ਰੀਤ ਸਿੰਘ ਨੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਵਿਆਹ ਅਤੇ ਹੋਰ ਖੁਸ਼ੀ ਗਮੀ ਦੇ ਮੌਕਿਆਂ ਉਤੇ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਜਰੂਰ ਲਗਾਉਣ ਅਤੇ ਇਹਨਾਂ ਦੀ ਸੰਭਾਲ ਕਰਨੀ ਯਕੀਨੀ ਬਣਾਉਣ ।

Today Now News

RELATED ARTICLES
- Advertisment -

POPULAR POSTS