66 ਕੇ. ਵੀ. ਗਰਿੱਡ ਮਾਨਸਾ ਦੀ ਜ਼ਰੂਰੀ ਮੁਰੰਮਤ ਕਾਰਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : 66 ਕੇ. ਵੀ. ਗਰਿੱਡ ਮਾਨਸਾ ਦੀ ਜ਼ਰੂਰੀ ਮੁਰੰਮਤ ਕਾਰਨ 66 ਕੇ ਵੀ ਗਰਿੱਡ ਤਿੰਨਕੋਨੀ, 66 ਕੇ ਵੀ ਅਨਾਜ ਮੰਡੀ ਗਰਿੱਡ, 66 ਕੇ ਵੀ ਹੀਰੇਵਾਲਾ ਗਰਿੱਡ ਅਤੇ 66 ਕੇ ਵੀ ਕੋਟ ਧਰਮੂ ਗਰਿੱਡ ਇਹਨਾਂ ਗਰਿੱਡਾਂ ਤੋਂ ਚੱਲਦੇ ਸਾਰੇ ਯੂ ਆਰ ਬੀ ਏ ਐਨ ਫੀਡਰ, ਯੂ ਪੀ ਐਸ਼ ਫੀਡਰ ਅਤੇ ਏ ਪੀ ਫੀਡਰਾਂ ਦੀ ਸਪਲਾਈ ਮਿਤੀ 14 ਮਾਰਚ 2021 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਇੰਜੀ. ਅੰਮ੍ਰਿਤਪਾਲ ਗੋਇਲ ਐਸ. ਡੀ. ਓ. ਸ਼ਹਿਰੀ ਮਾਨਸਾ ਨੇ ਦਿੱਤੀ |






