17.1 C
Chandigarh

TODAY NOW NEWS

Friday, March 20, 2026
HomeBREAKING NEWSਮੰਡ ਖੇਤਰ ਦੇ ਕਈ ਪਿੰਡਾਂ ਨੇ ਦਿੱਤਾ ਸਰਦੂਲ ਸਿੰਘ ਨੂੰ ਸਮਰਥਨ

ਮੰਡ ਖੇਤਰ ਦੇ ਕਈ ਪਿੰਡਾਂ ਨੇ ਦਿੱਤਾ ਸਰਦੂਲ ਸਿੰਘ ਨੂੰ ਸਮਰਥਨ

ਸੁਲਤਾਨਪੁਰ ਲੋਧੀ 4 ਫਰਵਰੀ ,( ਨਿਰਮਲ ਸਿੰਘ)
ਹਲਕਾ ਸੁਲਤਾਨਪੁਰ ਲੋਧੀ ਤੋਂ ਇਨਸਾਨੀਅਤ ਲੋਕ ਵਿਕਾਸ ਪਾਰਟੀ ਅਤੇ ਕਿਸਾਨ ਦੱਲ ਗਠਜੋੜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦੂਲ ਸਿੰਘ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਮੰਡ ਖੇਤਰ ਦੇ ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਸਮਰਥਨ ਦੇ ਦਿੱਤਾ । ਸਰਦੂਲ ਸਿੰਘ ਨੇ ਕਿਹਾ ਕਿ ਮੰਡ ਖ਼ੇਤਰ ਦੇ ਪਿੰਡ ਭੈਣੀ ਹੁਸੇਖਾਂ,ਵੱਡਾ ਪਿੰਡ,ਸ਼ੇਰ ਖਾਂ ਛੰਨਾ,ਸ਼ੇਰਪੁਰ ਡੋਗਰਾਂ,ਸ਼ਿਵ ਦਿਆਲ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੇਰੇ ਦਫ਼ਤਰ ਆ ਕੇ ਮੈਨੂੰ ਸਮਰਥਨ ਦਿੱਤਾ ਅਤੇ ਲੋਕਾਂ ਨੇ ਭਰੋਸਾ ਦਿੱਤਾ ਕਿ ਅਸੀਂ ਤੁਹਾਨੂੰ ਵੱਡੀ ਲੀਡ ਨਾਲ ਜਿੱਤਾਵਾਂਗੇ । ਉਹਨਾਂ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ । ਹੁਣ ਤੱਕ ਕੋਈ ਵੀ ਪਾਰਟੀ ਨਸ਼ੇ ਦਾ ਖ਼ਾਤਮਾ ਕਰਨ ਵਿੱਚ ਸਫ਼ਲ ਨਹੀਂ ਹੋ ਸਕੀ । ਉਹਨਾਂ ਕਿਹਾ ਕਿ ਸਾਡੀ ਸਰਕਾਰ ਬਣਨ ਤੇ ਸੱਭ ਤੋਂ ਪਹਿਲਾਂ ਅਸੀਂ ਨਸ਼ੇ ਦਾ ਖ਼ਾਤਮਾ ਕਰਾਂਗੇ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਵਾਂਗੇ । ਲੋਕਾਂ ਲਈ ਫ੍ਰੀ ਮੈਡੀਕਲ ਇਲਾਜ਼ ਅਤੇ ਉੱਚ ਦਰਜੇ ਦੀ ਫ੍ਰੀ ਪੜ੍ਹਾਈ ਦੇਵਾਂਗੇ। ਉਹਨਾਂ ਸਮਰਥਨ ਦੇਣ ਆਏ ਲੋਕਾਂ ਦਾ ਧੰਨਵਾਦ ਕੀਤਾ ।
ਇਸ ਸਮੇਂ ਤਾਰਾ ਸਿੰਘ,ਗੁਰਚਰਨ ਸਿੰਘ, ਬਚਨ ਸਿੰਘ,ਕਾਲਾ ਸਿੰਘ, ਅਮਰੀਕ ਸਿੰਘ, ਬੱਗਾ ਸਿੰਘ,ਗੁਰਮੀਤ ਸਿੰਘ, ਜਿੰਦਰ ਸਿੰਘ, ਰਣਵੀਰ ਸਿੰਘ ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਅਤੇ ਪਾਰਟੀ ਵਰਕਰ ਮੌਜੂਦ ਸਨ।
(ਫੋਟੋ ਕੈਪਸ਼ੈਨ) ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਉਮੀਦਵਾਰ ਸਰਦੂਲ ਸਿੰਘ ਅਤੇ ਸਮਰਥਨ ਦੇਣ ਆਏ ਲੋਕਾਂ

Today Now News

RELATED ARTICLES
- Advertisment -

POPULAR POSTS