17.1 C
Chandigarh

TODAY NOW NEWS

Thursday, March 19, 2026
HomeBREAKING NEWSਖੁਸ਼ਾਬੀ ਢੋਡਾ

ਖੁਸ਼ਾਬੀ ਢੋਡਾ

ਕੋਟਕਪੂਰੇ ਦੀ ਮਸ਼ਹੂਰ ਢੋਡਾ ਸਵੀਟ ਤੋਂ ਤੁਸੀਂ ਬਹੁਤ ਜਣੇ ਵਾਕਿਫ਼ ਹੋਵੋਗੇ। ਇਸਦਾ ਅਸਲ ਨਾਂ ਖੁਸ਼ਾਬੀ ਢੋਡਾ ਹੈ। ਇਹ ਪਾਕਿਸਤਾਨ ਦੇ ਖੁਸ਼ਾਬ ਜ਼ਿਲੇ ਵਿੱਚ 1912 ਚ ਬਣਾਇਆ ਗਿਆ ਸੀ ਤੇ ਉਥੇ ਅੱਜ ਵੀ ਇਹ ਬਹੁਤ ਮਾਹਿਰ ਅਤੇ ਪੁਰਾਣੇ ਹਲਵਾਈ ਘਰਾਣਿਆਂ ਵੱਲੋਂ ਬਣਾਇਆ ਜਾਂਦਾ ਹੈ। ਖੁਸ਼ਾਬ ਸ਼ਹਿਰ ਜੇਹਲਮ ਨਦੀ ਦੇ ਨੇੜੇ ਸਰਗੋਧਾ ਅਤੇ ਮੀਆਂਵਾਲੀ ਸ਼ਹਿਰਾਂ ਦੇ ਵਿਚਕਾਰ ਸਥਿਤ ਹੈ।
ਮੁਲਤਾਨ ਦੇ ਸੋਹਣ ਹਲਵੇ ਵਾਂਗ ਖੁਸ਼ਾਬ ਦਾ ਢੋਡਾ ਵੀ ਪੂਰੇ ਪਾਕਿਸਤਾਨ ਅਤੇ ਦੁਨੀਆਂ ਚ ਮਸ਼ਹੂਰ ਹੈ। ਸਾਨੂੰ 2007 ਚ ਲੁਧਿਆਣਾ ਦੇ ਕ੍ਰਿਪਾਲ ਸਿੰਘ ਜੀ ਨੇ ਪਾਕਿਸਤਾਨ ਨਨਕਾਣਾ ਸਾਹਿਬ ਦਰਸ਼ਨ ਮੇਲੇ ਕਰਨ ਬਾਅਦ ਥੋੜ੍ਹਾ ਜਿਹਾ ਲਿਆ ਕੇ ਦਿੱਤਾ ਸੀ ਜਿਸ ਦਾ ਇੱਕਦਮ ਅਲੱਗ ਟੇਸਟ ਸੀ।
ਇਹ ਇੱਕ ਦੇਸੀ ਬਰਫ਼ੀ ਹੀ ਹੈ। ਇਸ ਵਿੱਚ ਮੁੱਖ ਤੌਰ ਤੇ ਖੋਆ ਹੁੰਦਾ ਹੈ। ਇਸਨੂੰ ਘਿਉ ਚ ਬਹੁਤ ਘੱਟ ਅੱਗ ਤੇ ਲਗਾਤਾਰ ਹਿਲਾਉਂਦਿਆਂ ਭੁੰਨਿਆ ਜਾਂਦਾ ਹੈ। ਵੈਸੇ ਇਸਨੂੰ ਬਹੁਤ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ।
ਪਾਕਿਸਤਾਨ ਵਿੱਚ ਇਹ ਨੌਂ ਤਰਾਂ ਦਾ ਹੈ ਤੇ ਪੰਜਾਬ ਵਿੱਚ ਕੋਟਕਪੂਰੇ ਵਾਲਾ ਉਨ੍ਹਾਂ ਤੋਂ ਵੱਖਰੀ ਤਰ੍ਹਾਂ ਦਾ ਹੈ। ਲੇਕਿਨ ਇਨਾਂ ਚੋਂ ਕੋਈ ਵੀ ਸਹੀ ਰੈਸਿਪੀ ਨਹੀਂ ਦਸਦਾ। ਸਾਨੂੰ ਵੀ ਇੱਕ ਹਲਵਾਈ ਦੇ ਪੁਰਾਣੇ ਕਰਿੰਦੇ ਨੇ ਦੱਸਿਆ।
ਸਭ ਤੋਂ ਪਹਿਲਾਂ ਦੋ ਕਿੱਲੋ ਲੋਅ ਫੈਟ ਦੁੱਧ ਦਾ ਲੋਹੇ ਦੀ ਕੜ੍ਹਾਹੀ ਚ ਘੱਟ ਸੇਕ ਤੇ ਖੋਆ ਬਣਾਉ। ਫਿਰ ਇਸ ਖੋਏ ਚ ਵਧੀਆ ਕੁਆਲਿਟੀ ਦੀ ਸਾਫ਼ ਛਾਣੀ ਹੋਈ ਇੱਕ ਪਾਈਆ ਸ਼ੱਕਰ ਮਿਲਾ ਲਵੋ।
ਹੁਣ ਇਸ ਚ ਸੌ ਗ੍ਰਾਮ ਦੇਸੀ ਘਿਓ ਪਾ ਕੇ ਘੱਟ ਅੱਗ ਤੇ ਹਿਲਾਉਂਦਿਆਂ ਇਸਨੂੰ ਤਦ ਤੱਕ ਰੋਸਟ ਕਰੋ ਜਦ ਤੱਕ ਇਹ ਚਿਪਚਿਪਾ ਜਿਹਾ ਨਾ ਬਣ ਜਾਏ। ਹੁਣ ਅੱਗ ਤੋਂ ਉਤਾਰ ਕੇ ਇਸ ਚ ਡਰਾਈ ਫਰੂਟ ਮਿਲਾ ਲਵੋ।
ਲਗਾਤਾਰ ਘੱਟ ਅੱਗ ਤੇ ਇਹ ਹਲਕਾ ਦਾਣੇਦਾਰ, ਚਿਪਚਿਪਾ ਅਤੇ ਗੂੜ੍ਹੇ ਰੰਗ ਦਾ ਹੋ ਜਾਂਦਾ ਹੈ। ਇਸ ਵਿੱਚ ਮਿਠਾਸ ਸ਼ੱਕਰ ਦੀ ਹੁੰਦੀ ਹੈ। ਸ਼ੱਕਰ ਇਸਨੂੰ ਹੋਰ ਵੀ ਗੂੜ੍ਹੇ ਰੰਗ ਦਾ ਬਣਾ ਦਿੰਦੀ ਹੈ ਤੇ ਘਿਉ ਚ ਭੁੰਨੀ ਜਾਣ ਕਰਕੇ ਵੱਖਰਾ ਹੀ ਜ਼ਾਇਕਾ ਦਿੰਦੀ ਹੈ।
ਇਸਨੂੰ ਹੋਰ ਪੌਸ਼ਟਿਕ ਬਣਾਉਣ ਲਈ ਇਸ ਵਿੱਚ ਵੱਖ ਵੱਖ ਡਰਾਈ ਫਰੂਟ ਵੀ ਪਾਏ ਜਾਂਦੇ ਹਨ। ਇਸ ਤੇ ਵਰਕ ਨਹੀਂ ਲਾਉਣੇ ਚਾਹੀਦੇ ਕਿਉਂਕਿ ਇਹ ਸਿਹਤ ਲਈ ਠੀਕ ਨਹੀਂ ਹੁੰਦੇ।
ਢੋਡਾ ਇੱਕ ਬਰਫ਼ੀ ਹੋਣ ਕਰਕੇ ਜ਼ਿਆਦਾ ਦਿਨ ਤੱਕ ਫਰਿੱਜ ਤੋਂ ਬਾਹਰ ਨਹੀਂ ਰੱਖ ਸਕਦੇ ਕਿਉਂਕਿ ਇਹ ਖ਼ਰਾਬ ਹੋ ਸਕਦਾ ਹੈ। ਇਸ ਲਈ ਖਰੀਦਣ ਬਾਅਦ ਵੀ ਖੋਲ੍ਹ ਕੇ ਚੈੱਕ ਕਰ ਲਵੋ ਕਿ ਕਿਤੇ ਉੱਲੀ ਤਾਂ ਨਹੀਂ ਲੱਗੀ ਜਾਂ ਜ਼ਿਆਦਾ ਹੀ ਲੇਸਦਾਰ ਤਾਂ ਨਹੀਂ ਜਾਂ ਖਰਾਬ ਹੋਏ ਦੀ ਸਮੈੱਲ ਤਾਂ ਨਹੀਂ ਆ ਰਹੀ।
ਘਰ ਲਿਆ ਕੇ ਜਾਂ ਘਰੇ ਬਣਾ ਕੇ ਵੀ ਇਸਨੂੰ ਫਰਿੱਜ ਚ ਹੀ ਰੱਖੋ ਨਹੀਂ ਤਾਂ ਖਰਾਬ ਹੋ ਸਕਦਾ ਹੈ।
ਇੰਟਰਨੈੱਟ ਤੇ ਗੂਗਲ ਕਰਨ ਲਈ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਇਹ ਕੀ ਵਰਡ ਭਰੋ : Khushab Dhoda , Sweet Khushab Dhoda , Khushabi Dhoda , Dhoda Khushab , Dhoda In Khushab , Most Sweet Dish Of Khushab , Sweet Dish Of Khushab Dhoda , Famous Sweet Dish Of Khushab Dhoda , History Of Dhoda , Dhoda Ki Tareekh , Khushab Ka Dhoda

Today Now News

RELATED ARTICLES
- Advertisment -

POPULAR POSTS