ਮਾਤਾ ਸੁਰਿੰਦਰ ਕੌਰ ਦੇ ਅਸ਼ੀਰਵਾਦ ਨਾਲ ਹੀ ਪਰਿਵਾਰ ਚ ਰੰਗ ਭਾਗ ਲੱਗੇ ਹਨ : ਮੋਫਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬੀਤੇ ਦਿਨੀਂ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਸ. ਅਜੀਤਇੰਦਰ ਸਿੰਘ ਮੋਫਰ ਦੀ ਮਾਤਾ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਦੀ ਦਾਦੀ ਸੁਰਿੰਦਰ ਕੌਰ ਦੇ ਅਕਾਲ ਚਲਾਣੇ ਤੇ ਮੋਫਰ ਪਰਿਵਾਰ ਨਾਲ ਪੰਜਾਬ ਅਤੇ ਹਰਿਆਣਾ ਦੇ ਕੋਨੇ ਕੋਨੇ ਤੋਂ ਆ ਕੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਹੈ। 31 ਮਈ ਨੂੰ 97 ਵਰ੍ਹਿਆਂ ਦੀ ਮਾਤਾ ਸੁਰਿੰਦਰ ਕੌਰ ਪਤਨੀ ਸਾਬਕਾ ਸਵ: ਵਿਧਾਇਕ ਪ੍ਰੀਤਮ ਸਿੰਘ ਮੋਫਰ ਦੀ ਧਰਮ ਪਤਨੀ ਦੀ ਬਜ਼ੁਰਗ ਅਵਸਥਾ ਚ ਮੌਤ ਹੋ ਗਈ ਸੀ।ਉਸੇ ਦਿਨ ਤੋਂ ਹੀ ਉਨ੍ਹਾਂ ਨਾਲ ਸਮੁੱਚੀਆਂ ਪਾਰਟੀਆਂ ਦੇ ਆਗੂਆਂ ,ਪੰਜਾਬ ਦੇ ਮੰਤਰੀਆਂ ,ਮੈਂਬਰ ਪਾਰਲੀਮੈਂਟ ,ਪਿੰਡਾਂ ਦੇ ਪੰਚਾਂ ,ਸਰਪੰਚਾਂ, ਨੰਬਰਦਾਰਾਂ ਵੱਲੋਂ ਮੋਫਰ ਪਰਿਵਾਰ ਨਾਲ ਦੁੱਖ ਵੰਡਾਉਣਾ ਜਾਰੀ ਹੈ।ਇਸ ਮੌਕੇ ਸ੍ਰੀ ਮੋਫਰ ਨੇ ਕਿਹਾ ਸਾਡੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਨੇਕ ਸੁਭਾਅ ਦੇ ਮਾਲਕ ਸਨ ਜਿਨ੍ਹਾਂ ਦੀ ਬਦੌਲਤ ਹੀ ਅਸੀਂ ਅੱਜ ਸਭ ਕੁਝ ਹਾਂ ,ਮਾਤਾ ਨੇ ਕਦੇ ਵੀ ਸਾਥੋਂ ਕੁਝ ਵੀ ਨਹੀਂ ਲੁਕੋ ਕੇ ਰੱਖਿਆ ਉਹ ਜਿਸ ਕਿਸੇ ਵੀ ਇਨਸਾਨ ਨੂੰ ਮਿਲੀ ਉਹ ਵਿਅਕਤੀ ਉਸ ਨੂੰ ਕਦੇ ਨਹੀਂ ਭੁਲਾ ਸਕਣਗੇ ।ਮਾਤਾ ਦੇ ਅਸ਼ੀਰਵਾਦ ਸਦਕਾ ਹੀ ਪਰਿਵਾਰ ਚ ਰੰਗ ਭਾਗ ਲੱਗੇ ਹੋਏ ਹਨ।




