17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਦੇ ਕਈ ਸਰਕਾਰੀ ਅਧਿਆਪਕਾਂ ਨੇ ਦਿੱਤੇ ਅਸਤੀਫ਼ੇ,

ਪੰਜਾਬ ਦੇ ਕਈ ਸਰਕਾਰੀ ਅਧਿਆਪਕਾਂ ਨੇ ਦਿੱਤੇ ਅਸਤੀਫ਼ੇ,

ਚੰਡੀਗੜ੍ਹ

ਸਰਕਾਰ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਦੇ ਅੰਦਰ ਸਰਕਾਰੀ ਅਧਿਆਪਕਾਂ ਨੇ ਅਸਤੀਫਿ਼ਆਂ ਦੀ ਝੜੀ ਲਗਾ ਦਿੱਤੀ ਹੈ। ਹੁਣ ਤੱਕ ਅੱਧੀ ਦਰਜਨ ਦੇ ਕਰੀਬ ਸਰਕਾਰੀ ਅਧਿਆਪਕ ਨੌਕਰੀ ਨੂੰ ਅਲਵਿਦਾ ਕਹਿ ਚੁੱਕੇ ਹਨ। ਖ਼ਬਰਾਂ ਇਹ ਹਨ ਕਿ, ਘੱਟ ਤਨਖ਼ਾਹਾਂ ਮਿਲਣ ਦੇ ਕਾਰਨ ਅਧਿਆਪਕਾਂ ਨੂੰ ਅਸਤੀਫ਼ੇ ਦੇਣ ਦੇ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਵੈਸੇ ਇੱਕ ਪਾਸੇ ਤਾਂ ਸਰਕਾਰ ਪੰਜਾਬ ਦੇ ਅੰਦਰ ਨਵੀਆਂ ਭਰੀਆਂ ਕਰਨ ਤੇ ਵਿਚਾਰ ਕਰ ਰਹੀ ਹੈ, ਪਰ ਦੂਜੇ ਪਾਸੇ ਅਧਿਆਪਕ ਪਹਿਲੋਂ ਮਿਲੀ ਨੌਕਰੀ ਹੀ ਘੱਟ ਤਨਖ਼ਾਹ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਛੱਡਦੇ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਹਲਕਾ ਭਦੌੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਮਿਲਦੀ ਹੈ, ਜਿੱਥੋਂ ਦੀ ਅਧਿਆਪਕ ਨੇ ਅਸਤੀਫ਼ਾ ਦੇ ਦਿੱਤਾ। ਉਕਤ ਅਧਿਆਪਕਾ ਦਾ ਅਸਤੀਫ਼ਾ ਇੰਨੀਂ ਦਿਨੀਂ ਸ਼ੋਸ਼ਲ ਮੀਡੀਆ ਤੇ ਖ਼ੂਬ ਘੁੰਮ ਰਿਹਾ ਹੈ ਅਤੇ ਜਿਹੜਾ ਵੀ ਉਕਤ ਅਸਤੀਫ਼ੇ ਦੀ ਕਾਪੀ ਪੜ੍ਹ ਰਿਹਾ ਹੈ, ਉਹ ਸਰਕਾਰਾਂ ਨੂੰ ਲਾਹਨਤਾਂ ਪਾ ਰਿਹਾ ਹੈ। ਵਿਰੋਧੀਆਂ ਵੱਲੋਂ ਸਰਕਾਰ ਤੇ ਸਵਾਲ ਤਾਂ ਉਠਾਏ ਜਾ ਹੀ ਰਹੇ ਹਨ, ਉਥੇ ਹੀ ਬੇਰੁਜ਼ਗਾਰਾਂ ਨੂੰ ਨੌਕਰੀਆਂ ਅਤੇ ਕੱਚੇ ਮੁਲਾਜ਼ਮਾਂ, ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ, ਸਰਕਾਰੀ ਅਧਿਆਪਕਾਂ ਦੇ ਵੱਲੋਂ ਸਿੱਖਿਆ ਮੰਤਰੀ ਪੰਜਾਬ ਦੇ ਨਾਂਅ ਤੇ ਚਿੱਠੀ ਲਿਖ ਕੇ ਘੱਟ ਤਨਖ਼ਾਹਾਂ ਹੋਣ ਕਾਰਨ ਘਰ ਦਾ ਗੁ਼ਜਾਰਾ ਮੁਸ਼ਕਲ ਹੋਣ ਦਾ ਹਵਾਲਾ ਦੇ ਕੇ, ਅਸਤੀਫ਼ਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇਮਰੀ) ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਬੇਸ਼ੱਕ ਅਧਿਆਪਕ ਨੌਕਰੀ ਛੱਡ ਰਹੇ ਹਨ, ਪਰ ਉਨ੍ਹਾਂ ਕੋਲੋਂ ਨੌਕਰੀ ਛੱਡਣ ਦਾ ਉਨ੍ਹਾਂ ਪੱਖ ਜ਼ਰੂਰ ਜਾਣਿਆ ਜਾਵੇਗਾ।

Today Now News

RELATED ARTICLES
- Advertisment -

POPULAR POSTS