17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 25 ਸਤੰਬਰ ਨੂੰ ਮਾਨਸਾ ਮੁਕੰਮਲ ਬੰਦ...

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 25 ਸਤੰਬਰ ਨੂੰ ਮਾਨਸਾ ਮੁਕੰਮਲ ਬੰਦ ਹੋਵੇਗਾ : ਕਿਸਾਨ ਆਗੂ

ਮਾਨਸਾ 2 ਸਤੰਬਰ:( ਗੁਰਜੰਟ ਸਿੰਘ ਬਾਜੇਵਾਲੀਆ) ਕੇਦਰ ਦੀ ਮੋਦੀ ਸਰਕਾਰ ਵੱਲੋ ਲਿਆਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਲੱਗਾ ਪੱਕਾ ਕਿਸਾਨ ਮੋਰਚਾ ਅੱਜ 337 ਵੇ ਦਿਨ ਵੀ ਜਾਰੀ ਰਿਹਾ , ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ । ਇਸ ਮੌਕੇ ਤੇ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਉੱਡਤ , ਮੱਖਣ ਸਿੰਘ ਭੈਣੀਬਾਘਾ , ਤੇਜ ਸਿੰਘ ਚਕੇਰੀਆ ,ਸੁਖਚਰਨ ਦਾਨੇਵਾਲੀਆ , ਰਤਨ ਭੋਲਾ ,ਜਸਵੰਤ ਜਵਾਹਰਕੇ ਤੇ ਇਕਬਾਲ ਸਿੰਘ ਮਾਨਸਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ 25 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਮਾਨਸਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਵੇਗਾ ਤੇ 25 ਸਤੰਬਰ ਮਾਨਸਾ ਜਿਲ੍ਹਾ ਮੁਕੰਮਲ ਬੰਦ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ 9 ਮਹੀਨਿਆਂ ਤੋ ਚੱਲ ਰਹੇ ਕਿਸਾਨ ਅੰਦੋਲਨ ਨੇ ਦੇਸ ਦੀ ਅਵਾਮ ਵਿੱਚ ਮੋਦੀ ਸਰਕਾਰ ਦੇ ਕਾਰਪੋਰੇਟ ਪੱਖੀ ਅਜੰਡੇ ਨੂੰ ਨੰਗਾ ਕਰ ਦਿੱਤਾ ਹੈ ਤੇ ਨਵਉਦਾਰਵਾਦੀ ਨੀਤੀਆਂ ਦੇ ਵਿਰੋਧ ਵਿੱਚ ਇੱਕ ਲਹਿਰ ਖੜੀ ਕਰ ਦਿੱਤੀ ਹੈ । ਆਗੂਆਂ ਨੇ ਕਿਹਾ ਕਿ ਦੇਸ ਵਿੱਚੋਂ ਮੋਦੀ ਸਰਕਾਰ ਨੂੰ ਚੱਲਦਾ ਕਰਕੇ ਕਾਲੇ ਕਾਨੂੰਨ ਰੱਦ ਕਰਵਾਏ ਜਾਣਗੇ ਤੇ ਬੀਜੇਪੀ ਵਰਗੀ ਫਾਸੀਵਾਦੀ ਪਾਰਟੀ ਨੂੰ ਦੇਸ ਵਿੱਚੋਂ ਮੁਕੰਮਲ ਤੋਰ ਤੇ ਖਤਮ ਕੀਤਾ ਜਾਵੇਗਾ ਤਾ ਕਿ ਦੇਸ ਵਿੱਚ ਸੰਵਿਧਾਨ ਅਨੁਸਾਰ ਰਾਜ ਪ੍ਰਬੰਧ ਚਲਾਇਆ ਜਾ ਸਕੇ ।ਰੇਲਵੇ ਸਟੇਸ਼ਨ ਤੇ ਲੱਗਾ ਪੱਕਾ ਕਿਸਾਨ ਮੋਰਚਾ 337 ਵੇ ਦਿਨ ਵੀ ਜਾਰੀ ਰਿਹਾ

Today Now News

RELATED ARTICLES
- Advertisment -

POPULAR POSTS