16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਪੁਲਿਸ ਨੇ ਜਿਲਾ ਅੰਦਰ ਨਸ਼ਿਆਂ ਦੇ ਮੁਕੰਮਲ ਖਾਤਮੇ ਸਬੰਧੀ ਪਿੰਡਾਂ/ਸ਼ਹਿਰਾਂ ਦੇ...

ਮਾਨਸਾ ਪੁਲਿਸ ਨੇ ਜਿਲਾ ਅੰਦਰ ਨਸ਼ਿਆਂ ਦੇ ਮੁਕੰਮਲ ਖਾਤਮੇ ਸਬੰਧੀ ਪਿੰਡਾਂ/ਸ਼ਹਿਰਾਂ ਦੇ ਲੋੋਕਾਂ ਨੂੰ ਪੂਰਨ ਸਹਿਯੋੋਗ ਦੇਣ ਦੀ ਕੀਤੀ ਮੰਗ

ਮਾਨਸਾ, 02 ਅਗਸਤ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਯੋੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆ ਦੀ ਮੁਕੰਮਲ ਰੋੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਆਰੰਭ ਕੀਤੀ ਹੋੋਈ ਹੈ। ਮਾਨਸਾ ਪੁਲਿਸ ਵੱਲੋੋਂ ਜਿੱਥੇ ਰੋੋਜਾਨਾਂ ਹੀ ਗਸ਼ਤਾ, ਨਾਕਾਬੰਦੀਆ ਅਤੇ ਸਰਚ ਅਪਰੇਸ਼ਨ ਚਲਾ ਕੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਪਬਲਿਕ ਨੂੰ ਜਾਗਰੂਕ ਕਰਨ ਲਈ ਪਿੰਡਾਂ, ਸ਼ਹਿਰਾਂ, ਗਲੀ, ਮੁਹੱਲਿਆਂ ਅੰਦਰ ਜਾ ਕੇ ਸੈਮੀਨਰ/ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਇਸੇ ਲੜੀ ਤਹਿਤ ਮਾਨਸਾ ਪੁਲਿਸ ਵੱਲੋੋਂ ਸ਼ਹਿਰ ਮਾਨਸਾ ਵਿਖੇ ਨੇੜੇ ਰੇਲਵੇ ਫਾਟਕ, ਪਿੰਡ ਜੁਵਾਹਰਕੇ, ਸੈਂਟਰਲ ਪਾਰਕ, ਨੇੜੇ ਬਾਗਵਾਲਾ ਗੁਰਦੁਵਾਰਾ ਸਾਹਿਬ, ਵਾਰਡ ਨੰ:14 ਮਾਨਸਾ, ਥਾਣਾ ਜੋੋਗਾ ਦੇ ਪਿੰਡ ਰੱਲਾ, ਰੜ, ਅਨੂਪਗੜ, ਬੁਰਜ ਝੱਬਰ, ਥਾਣਾ ਝੁਨੀਰ ਦੇ ਪਿੰਡ ਬੁਰਜ ਭਲਾਈਕੇ, ਸਾਹਨੇਵਾਲੀ, ਦਸੌੌਧੀਆ, ਜਟਾਣਾ ਖੁਰਦ, ਥਾਣਾ ਜੌੌੜਕੀਆਂ ਦੇ ਪਿੰਡ ਬਹਿਨੀਵਾਲ, ਥਾਣਾ ਸਿਟੀ ਬੁਢਲਾਡਾ ਦੇ ਪਿੰਡ ਅਹਿਮਦਪੁਰ, ਥਾਣਾ ਬੋੋਹਾ ਦੇ ਪਿੰਡ ਵਰੇ੍ਹ ਅਤੇ ਥਾਣਾ ਬਰੇਟਾ ਦੇ ਪਿੰਡ ਬਖਸ਼ੀਵਾਲਾ ਆਦਿ ਵਿਖੇ 2 ਦਿਨਾਂ ਅੰਦਰ 20 ਐਂਟੀ ਡਰੱਗ ਅਵੇਰਨੈਂਸ ਮੀਟਿੰਗਾਂ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਵੱਖ ਵੱਖ ਪਿੰਡਾਂ, ਸ਼ਹਿਰਾਂ, ਮੁਹੱਲਿਆਂ ਅੰਦਰ ਜਾ ਕੇ ਲੋੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦਿਆ ਦੱਸਿਆ ਗਿਆ ਹੈ ਕਿ ਨਸ਼ੇ ਸਾਡੀ ਜਿੰਦਗੀ ਨੂੰ ਤਬਾਹ ਕਰ ਰਹੇ ਹਨ, ਨਸ਼ੇ ਕਰਨਾ ਮੌੌਤ ਨੂੰ ਬੁਲਾਵਾ ਦੇਣਾ ਹੈ ਅਤੇ ਨਸ਼ਿਆਂ ਤੋੋਂ ਹੋੋਣ ਵਾਲੇ ਸਰੀਰਕ ਅਤੇ ਆਰਥਿਕ ਨੁਕਸਾਨਾਂ ਬਾਰੇ ਸੈਮੀਨਾਰਾਂ ਦੌੌਰਾਨ ਹਾਜ਼ਰੀਨ ਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦਿੱਤੀ ਗਈ ਹੈ। ਅੱਜ ਦੀ ਨੌੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਬਜਾਏ ਪੜ੍ਹਾਈ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸਕੂਲਾਂ$ਕਾਲਜਾਂ$ਖੇਡ ਗਰਾਂਊਡਾ ਅੰਦਰ ਜਾ ਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋੋ ਨਸ਼ਾ^ਮੁਕਤ ਨਰੋੋਏ ਸਮਾਜ ਦੀ ਸਿਰਜਣਾ ਨੂੰ ਯਕੀਨੀ ਬਣਾਇਆ ਜਾ ਸਕੇ। ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡਾਂ$ਸ਼ਹਿਰਾਂ ਅੰਦਰ ਨਸ਼ਿਆਂ ਦੀ ਰੋੋਕਥਾਮ ਸਬੰਧੀ ਮਾਨਸਾ ਪੁਲਿਸ ਨੂੰ ਪੂਰਾ ਸਹਿਯੋੋਗ ਦਿੱਤਾ ਜਾਵੇ। ਮਾਨਸਾ ਪੁਲਿਸ ਵੱਲੋੋਂ ਕੋਵਿਡ^19 ਦੀਆ ਸਾਵਧਾਨੀਆਂ ਦੀ ਪਾਲਣਾ ਕਰਦੇ ਹੋੋਏ ਜਿਲਾ ਅੰਦਰ ਐਂਟੀ ਡਰੱਗ ਅਵੇਰਨੈਂਸ ਮੀਟਿੰਗਾਂ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਐਸ,ਐਸ,ਪੀ, ਮਾਨਸਾ ਵੱਲੋੋਂ ਦੱਸਿਆ ਗਿਆ ਕਿ ਨਸ਼ਿਆ ਵਿਰੋੋਧੀ ਇਹ ਵਿਸੇਸ਼ ਮੁਹਿੰਮ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ।

Today Now News

RELATED ARTICLES
- Advertisment -

POPULAR POSTS