
ਮਾਨਸਾ01ਫਰਵਰੀ /ਗੁਰਜੰਟ ਸਿੰਘ ਬਾਜੇਵਾਲੀਆ/ਨੂੰ ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਸ: ਖੁਸ਼ਬੀਰ ਕੌਰ ਪੀ,ਪੀ,ਐਸ, ਉਪ ਕਪਤਾਨ ਪੁਲਿਸ (ਅਪਰਾਧ ਵਿਰੁੱਧ ਔਰਤਾਂ ਅਤੇ ਬੱਚੇ) ਮਾਨਸਾ ਵੱਲੋਂ ਪਿੰਡ ਗੜੱਦੀ, ਥਾਣਾ ਭੀਖੀ ਵਿਖੇ ਪੁੱਜ ਕੇ ਇੱਕ ਵਿਸ਼ੇਸ਼ ਸੈਮੀਨਰ ਕੀਤਾ ਗਿਆ। ਇਸ ਸੈਮੀਨਰ ਵਿੱਚ ਥਾਣੇ: ਬਲਕੌਰ ਸਿੰਘ ਮੁੱਖ ਅਫਸਰ ਥਾਣਾ ਭੀਖੀ ਅਤੇ ਪਿੰਡ ਦੇ ਪੰਚ/ਸਰਪੰਚ, ਮੋੋਹਤਬਰ ਵਿਅਕਤੀਆਂ, ਕਲੱਬ ਦੇ ਆਹੁਦੇਦਾਰਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸੈਮੀਨਰ ਵਿੱਚ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮਿਸ: ਖੁਸ਼ਬੀਰ ਕੌਰ ਡੀ,ਐਸ,ਪੀ, ਨੇ ਸਾਰੇ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਅਤੇ ਵੋਟ ਪਾਉਣ ਦੇ ਅਧਿਕਾਰ ਬਾਰੇ ਸਮਝਾਇਆ। ਉਹਨਾਂ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਆਪਣੀ ਵੋਟ ਦਾ ਪ੍ਰਯੋਗ ਪੈਸੇ ਜਾਂ ਨਸ਼ੇ ਦੇ ਲਾਲਚ ਵੱਸ ਨਾ ਕਰਨ। ਉਨਾਂ ਲੋੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਲੈਕਸ਼ਨ ਦੌਰਾਨ ਵੋਟਾਂ ਲਈ ਕੋਈ ਵੀ ਵਿਅਕਤੀ ਪੈਸੇ ਵੰਡਦਾ ਹੈ ਜਾਂ ਨਸ਼ੇ ਵੰਡਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਸੈਮੀਨਰ ਵਿੱਚ ਹਾਜਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੜਾਈ ਅਤੇ ਖੇਡਾਂ ਵਿੱਚ ਵੱਧ ਤੋ ਵੱਧ ਹਿੱਸਾ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਇਸ ਤੋਂ ਇਲਾਵਾ ਹਾਜਰੀਨ ਨੂੰ ਵੋਟਾਂ ਦੌਰਾਨ ਕਰੋਨਾਂ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਵਿੱਚ ਵੱਡੇ ਇੱਕਠ ਨਾ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਹਾਜ਼ਰੀਨ ਨੂੰ ਮਾਨਯੋਗ ਇਲੈਕਸ਼ਨ ਕਮਿਸ਼ਨ ਜੀ ਦੀਆਂ ਗਾਈਡਲਾਈਨਜ ਤੋਂ ਜਾਣੂ ਕਰਵਾਇਆ। ਇਸ ਤੋ ਇਲਾਵਾ ਉਹਨਾਂ ਵੱਲੋਂ ਪਿੰਡ ਦੇ ਲੋਕਾਂ ਨੂੰ ਙੜਜ਼ਭਜ਼: ਅਤੇ ਢਾਂਙ ਮੋਬਾਇਲ ਐਪ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਸੈਮੀਨਰ ਵਿੱਚ ਹਾਜਰ ਆਏ ਲੋਕਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਵੀ ਚੁੱਕਵਾਈ ਗਈ ਕਿ ਉਹ ਆਪਣੇ ਪਿੰਡ ਵਿੱਚ ਨਸ਼ੇ ਤੋ ਰਹਿਤ ਹੋ ਕੇ ਚੋਣਾਂ ਨੂੰ ਅਮਨ^ਸ਼ਾਂਤੀ ਨਾਲ ਨੇਪਰੇ ਚਾੜਨਗੇ ਅਤੇ ਕੋਈ ਝਗੜਾ ਵਗੈਰਾ ਨਹੀਂ ਕਰਨਗੇ ਅਤੇ ਪ੍ਰਸ਼ਾਸ਼ਨ ਦਾ ਪੂਰਾ ਸਾਥ ਦੇਣਗੇ। ਇਸ ਸੈਮੀਨਰ ਵਿੱਚ ਕਰੋਨਾ ਮਹਾਂਮਾਰੀ ਸਬੰਧੀ ਜਾਰੀ ਗਾਈਡਲਈਨਜ ਦੀ ਵੀ ਪਾਲਣਾ ਕੀਤੀ ਗਈ।



