17.1 C
Chandigarh

TODAY NOW NEWS

Thursday, March 19, 2026
HomeBREAKING NEWSਮਾਨਸਾ ਪੁਲਿਸ ਨੇ ਨਸ਼ਿਆਂ ਦੇ 4 ਮੁਕੱਦਮੇ ਦਰਜ ਕਰਕੇ 5 ਮੁਲਜਿਮਾਂ ਨੂੰ...

ਮਾਨਸਾ ਪੁਲਿਸ ਨੇ ਨਸ਼ਿਆਂ ਦੇ 4 ਮੁਕੱਦਮੇ ਦਰਜ ਕਰਕੇ 5 ਮੁਲਜਿਮਾਂ ਨੂੰ ਕੀਤਾ ਕਾਬੂ
^ 520 ਨਸ਼ੀਲੀਆਂ ਗੋਲੀਆਂ, 150 ਲੀਟਰ ਲਾਹਣ ਅਤੇ 10 ਨਸ਼ੀਲੀਆਂ ਸੀਸ਼ੀਆਂ ਬਰਾਮਦ

ਮਾਨਸਾ, 19 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ /ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ
ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸਾ ^ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸੀਲਤਾ (ੱਕਗਰ
ੳਰ;ਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਮਾਨਸਾ ਪੁਲਿਸ ਵੱਲੋਂ ਵਿਸੇਸ ਮੁਹਿੰਮ ਆਰੰਭ ਕਰਕੇ ਰੋਜਾਨਾਂ ਹੀ ਗਸ਼ਤਾ,
ਨਾਕਾਬੰਦੀਆ ਅਤੇ ਸਰਚ ਅਪਰੇਸਨ ਚਲਾ ਕੇ ਹੌੌਟ ਸਪੌਟੌ ਥਾਵਾਂ ਦੀ ਸਰਚ ਕਰਵਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ
ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਭੀਖੀ ਦੀ ਅਗਵਾਈ ਹੇਠ ਸ:ਥ: ਨਛੱਤਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਵਿਜੇ
ਕੁਮਾਰ ਪੁੱਤਰ ਰਾਜਿੰਦਰ ਸਿੰਘ ਅਤੇ ਵਿੱਕੀ ਕੁਮਾਰ ਪੁੱਤਰ ਚਿਮਨ ਲਾਲ ਵਾਸੀਅਨ ਭੀਖੀ ਨੂੰ ਕਾਬੂ ਕਰਕੇ ਉਹਨਾਂ ਪਾਸੋਂ 360
ਨਸ਼ੀਲੀਆਂ ਗੋੋਲੀਆਂ ਦੀ ਬਰਾਮਦਗੀ ਕੀਤੀ ਗਈ। ਥਾਣਾ ਸਦਰ ਮਾਨਸਾ ਦੇ ਸ:ਥ: ਭੋਲਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ
ਗੁਰਵਿੰਦਰ ਸਿੰਘ ਉਰਫ ਵਕੀਲ ਪੁੱਤਰ ਜਗਦੀਸ਼ ਸਿੰਘ ਵਾਸੀ ਰਿਊਦ ਕਲਾਂ ਨੂੰ ਕਾਬੂ ਕਰਕੇ ਉਸ ਪਾਸੋਂ 160 ਨਸ਼ੀਲੀਆਂ
ਗੋਲੀਆਂ ਅਤੇ 10 ਨਸੀਲੀਆਂ ਸੀਸ਼ੀਆਂ ਦੀ ਬਰਾਮਦਗੀ ਕੀਤੀ ਗਈ ਹੈ।

ਇਸੇ ਤਰਾ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੋਏ ਥਾਣਾ ਝੁਨੀਰ ਦੇ ਸ:ਥ: ਕਮਲਪ੍ਰੀਤ ਸ਼ਰਮਾ
ਸਮੇਤ ਪੁਲਿਸ ਪਾਰਟੀ ਵੱਲੋੋਂ ਅਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੁਰਜ ਭਲਾਈਕੇ ਨੂੰ ਕਾਬੂ ਕਰਕੇ ਉਸ ਪਾਸੋੋ 100
ਲੀਟਰ ਲਾਹਣ ਬਰਾਮਦ ਕੀਤੀ ਗਈ। ਥਾਣਾ ਸਦਰ ਮਾਨਸਾ ਦੇ ਸ:ਥ: ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਬੱਗਾ ਸਿੰਘ
ਪੁੱਤਰ ਨੇਕ ਸਿੰਘ ਵਾਸੀ ਕੋਟ ਧਰਮੂ ਨੂੰ ਕਾਬੂ ਕਰਕੇ ਉਸ ਸ ਪਾਸੋੋ 50 ਲੀਟਰ ਲਾਹਣ ਬਰਾਮਦ ਕੀਤੀ ਗਈ।

ਐਸ,ਐਸ,ਪੀ,ਮਾਨਸਾ ਗੌਰਵ ਤੂੂਰਾ, ਆਈ,ਪੀ,ਐਸ, ਜੀ ਵੱਲੋਂ ਦੱਸਿਆ ਗਿਆ ਕਿ ਐਨ,ਡੀ,ਪੀ,ਐਸ,
ਐਕਟ ਦੇ ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ
ਜਾਣਗੇ ਜਿਹਨਾਂ ਦੇ ਬੈਕਵਾਰਡ ਅਤੇ ਫਾਰਵਾਰਡ ਲਿੰਕਾਂ ਦਾ ਪਤਾ ਲਗਾ ਕੇ ਹੋਰ ਮੁਲਜਿਮ ਨਾਮਜਦ ਕਰਕੇ ਮੁਕੱਦਮਿਆਂ ਵਿੱਚ
ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ। ਮਾਨਸਾ ਪੁਲਿਸ ਵੱਲੋੋਂ ਨਸਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ
ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS