5 ਕਿਲੋ 400 ਗ੍ਰਾਮ ਗਾਂਜਾ, 50 ਲੀਟਰ ਲਾਹਣ ਅਤੇ 10 ਬੋਤਲਾਂ ਸਰਾਬ ਦੀ ਬਰਾਮਦਗੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦਸਿਆ ਗਿਆ ਕਿ ਮਾਨਸਾ ਪੁਲਿਸ ਵਲੋਂ ਮਿਤੀ 25 ਫਰਵਰੀ 2021 ਤੋਂ 03ਮਾਰਚ 2021 ਤਕ ਨਸਿਆ ਵਿਰੁਧ ਵਿਸੇਸ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਵਧ ਤੋਂ ਵਧ ਮੁਕਦਮੇ ਦਰਜ ਕਰਕੇ ਵਧੇਰੇ ਬਰਾਮਦਗੀ ਕਰਾਉਣ ਲਈ ਵਧ ਤੋਂ ਵਧ ਫੋਰਸ ਲਗਾ ਕੇ ਸਕੀ ਵਿਆਕਤੀਆ ਅਤੇ ਸ਼ਕੀ ਥਾਵਾਂ ਦੀ ਸਰਚ ਕਰਵਾਈ ਜਾ ਰਹੀ ਹੈ। ਇਸ ਸਰਚ ਮੁਹਿੰਮ ਤਹਿਤ ਥਾਣਾ ਸਿਟੀ ਬੁਢਲਾਡਾ ਦੇ ਏਰੀਆ ਵਿਚੋਂ 5 ਕਿਲੋ 400 ਗ੍ਰਾਮ ਗਾਜਾ ਬਰਾਮਦ ਹੋਣ ਤੇ ਮੁਲਜਿਮ ਮੰਗਲ ਪੁਤਰ ਰੋਸੀ ਰਾਮ ਵਾਸੀ ਬੁਢਲਾਡਾ ਦੇ ਵਿਰੁਧ ਥਾਣਾ ਸਿਟੀ ਬੁਢਲਾਡਾ ਵਿਖੇ ਐਨਡੀਪੀਐਸ ਐਕਟ ਤਹਿਤ ਮੁਕਦਮਾ ਦਰਜ ਰਜਿਸਟਰ ਕਰਾਇਆ ਗਿਆ ਹੈ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਥਾਣਾ ਸਿਟੀ 1 ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਹਰਜੀਤ ਸਿੰਘ ਪੁਤਰ ਮਹਿੰਦਰ ਸਿੰਘ ਵਾਸੀ ਜੁਵਾਹਰਕੇ ਵਿਰੁੱਧ ਆਬਕਾਰੀ ਐਕਟ ਦਾ ਮੁਕਦਮਾ ਦਰਜ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਜੀਵਨ ਸਿੰਘ ਪੁਤਰ ਨਛੱਤਰ ਸਿੰਘ ਵਾਸੀ ਕੋਟੜਾ ਕਲਾਂ ਨੂੰ ਕਾਬੂ ਕਰਕੇ ਉਸ ਪਾਸੋਂ 10 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਸਾਹੀ (ਹਰਿਆਣਾ) ਬਰਾਮਦ ਕਰਕੇ ਉਸਦੇ ਵਿਰੁਧ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਦਾ ਮੁਕਦਮਾ ਦਰਜ ਕਰਾਇਆ ਗਿਆ ਹੈ। ਐਸਐਸਪੀ ਮਾਨਸਾ ਸ੍ਰੀ ਸੁਰੇਂਦਰ ਲਾਬਾ, ਆਈਪੀਐਸ ਵਲੋਂ ਦਸਿਆ ਗਿਆ ਕਿ ਨਸਿਆ ਅਤੇ ਮਾੜੇ ਅਨਸਰਾ ਵਿਰੁਧ ਵਿਢੀ ਮੁਹਿੰਮ ਨੂੰ ਅਗੇ ਲਈ ਵੀ ਇਸੇ ਤਰਾ ਹੀ ਜਾਰੀ ਰਖਿਆ ਜਾ ਰਿਹਾ ਹੈ।





