
ਮਾਨਸਾ 31ਜੁਲਾਈ (ਗੁਰਜੰਟ ਸਿੰਘ ਬਾਜੇਵਾਲੀਆ)ਡਾ, ਨਰਿੰਦਰ ਭਾਰਗਵ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਬਾਹੱਦ ਪਿੰਡ ਉਡਤ ਸੈਦੇਵਾਲਾ ਵਿਖੇ ਅਕਾਲ ਅਕੈਡਮੀ ਦੇ ਪਿੱਛੇ ਨਰਮੇ ਦੇ ਖੇਤ ਵਿੱਚ ਬੈਠੇ ਲੁੱਟ^ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਵਿੱਚੋੋ 4 ਮੈਂਬਰਾਂ ਗੁਰਸਿਮਰਨ ਸਿੰਘ, ਗੁਰਸੇਵਕ ਸਿੰਘ ਪੁੱਤਰਾਨ ਬੂਟਾ ਸਿੰਘ ਵਾਸੀਅਨ ਫਕੀਰਾਂਵਾਲੀ ਥੇੜੀ ਜਿਲਾ ਸਿਰਸਾ, ਸਾਹਿਲ ਰਾਏ ਪੁੱਤਰ ਬਲਦੇਵ ਸਿੰਘ ਵਾਸੀ ਰਾਣੀਆ ਜਿਲਾ ਸਿਰਸਾ, ਅਜੇਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਡਿੰਗ ਜਿਲਾ ਸਿਰਸਾ (ਹਰਿਆਣਾ) ਨੂੰ ਅਸਲਾਂ^ਐਮੋਨੀਸ਼ਨ ਅਤੇ ਮਾਰੂ ਹਥਿਆਰਾਂ ਸਮੇਤ ਮੌਕਾ ਤੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।ਗ੍ਰਿਫਤਾਰ ਲੁਟੇਰਿਆਂ ਪਾਸੋਂ 1 ਪਿਸਟਲ 315 ਬੋਰ ਦੇਸੀ ਸਮੇਤ 3 ਜਿੰਦਾਂ ਕਾਰਤੂਸ, 3 ਰਾਡ ਲੋੋਹਾ ਅਤੇ ਚੋੋਰੀ ਦੇ 3 ਮੋੋਟਰਸਾਈਕਲ ਬਿਨਾ ਨੰਬਰੀ (ਐਫ,ਜੈਡ,ਐਕਸ ^ਯਾਮ੍ਹਾਂ ਕੰਪਨੀ, ਹੀਰੋੋ ਹਾਂਡਾ ਸਪਲੈਂਡਰ, ਹੀਰੋੋ ਹਾਂਡਾ ਡੀਲਕਸ) ਵੀ ਮੌਕਾ ਤੋਂ ਬਰਾਮਦ ਕੀਤੇ ਗਏ ਹਨ। ਇਹ ਸਫਲਤਾਂ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਦਿਨ/ਰਾਤ ਸਮੇਂ ਚੱਪੇ ਚੱਪੇ ਤੇ ਕੀਤੇ ਜਾ ਰਹੇ ਸਖਤ ਸੁਰੱਖਿਆਂ ਪ੍ਰਬੰਧਾਂ ਅਤੇ ਅਸਰਦਾਰ ਢੰਗ ਨਾਲ ਗਸ਼ਤਾ ਤੇ ਨਾਕਾਬµਦੀਆ ਕਰਨ ਦੇ ਮੱਦੇ^ਨਜ਼ਰ ਹਾਸਲ ਹੋਈ ਹੈ, ਜਿਸਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 30^07^2021 ਨੂੰ ਥਾਣਾ ਬੋੋਹਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਨੇੜੇ ਗਿੱਲ ਪਟਰੋੋਲ ਪੰਪ ਬਾਹੱਦ ਬੋਹਾ ਮੌਜੂਦ ਸੀ। ਇਤਲਾਹ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬਾਹੱਦ ਪਿੰਡ ਉਡਤ ਸੈਦੇਵਾਲਾ ਵਿਖੇ ਅਕਾਲ ਅਕੈਡਮੀ ਦੇ ਪਿੱਛੇ ਨਰਮੇ ਦੇ ਖੇਤ ਵਿੱਚ ਬੈਠੇ ਲੁੱਟ^ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਅੰਤਰਰਾਜੀ ਲੁਟੇਰਾ ਗਿਰੋਹ ਨੂੰ ਚਾਰੇ ਪਾਸਿਓ ਘੇਰਾ ਪਾ ਕੇ 4 ਮੈਬਰਾਂ ਗੁਰਸਿਮਰਨ ਸਿੰਘ, ਗੁਰਸੇਵਕ ਸਿੰਘ ਪੁੱਤਰਾਨ ਬੂਟਾ ਸਿੰਘ ਵਾਸੀਅਨ ਫਕੀਰਾਂਵਾਲੀ ਥੇੜੀ ਜਿਲਾ ਸਿਰਸਾ, ਸਾਹਿਲ ਰਾਏ ਪੁੱਤਰ ਬਲਦੇਵ ਸਿੰਘ ਵਾਸੀ ਰਾਣੀਆ ਜਿਲਾ ਸਿਰਸਾ, ਅਜੇਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਡਿੰਗ ਜਿਲਾ ਸਿਰਸਾ (ਹਰਿਆਣਾ) ਨੂੰ ਕਾਬੂ ਕੀਤਾ ਗਿਆ ਹੈ। ਇਸਤੋੋਂ ਇਲਾਵਾ ਇੱਕ ਮੁਲਜਿਮ ਦਵਿੰਦਰ ਸਿੰਘ ਉਰਫ ਲਵਪ੍ਰੀਤ ਪੁੱਤਰ ਸੁਖਦੇਵ ਸਿੰਘ ਵਾਸੀ ਮਲਕਪੁਰ ਭੀਮੜਾ ਥਾਣਾ ਬੋੋਹਾ (ਮਾਨਸਾ) ਜੋ ਮੋੋਟਰਸਾਈਕਲ ਪਰ ਕਿਸੇ ਵਾਰਦਾਤ ਦੀ ਰੈਕੀ ਕਰਨ ਲਈ ਪਹਿਲਾਂ ਹੀ ਮੌੌਕਾ ਤੋੋਂ ਚਲਾ ਗਿਆ ਸੀ, ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਹਨਾਂ ਵਿਰੁੱਧ ਮੁਕੱਦਮਾ ਨੰਬਰ 98 ਮਿਤੀ 30^07^2021 ਅ$ਧ 399,402,379,411 ਹਿ:ਦ: ਅਤੇ 25/54/59 ਅਸਲਾ ਐਕਟ ਥਾਣਾ ਬੋਹਾ ਦਰਜ਼ ਰਜਿਸਟਰ ਕੀਤਾ ਗਿਆ ਹੈ।
ਇਹ ਮੁਲਜਿਮ ਕਰੀਮੀਨਲ ਬਿਰਤੀ ਦੇ ਹਨ। ਮੁਲਜਿਮ ਦਵਿੰਦਰ ਸਿੰਘ ਉਰਫ ਲਵਪ੍ਰੀਤ ਪੁੱਤਰ ਸੁਖਦੇਵ ਸਿੰਘ ਵਾਸੀ ਮਲਕਪੁਰ ਭੀਮੜਾ ਥਾਣਾ ਬੋੋਹਾ (ਮਾਨਸਾ) ਵਿਰੁੱਧ ਮੁਕੱਦਮਾ ਨੰਬਰ 128/2020 ਅ$ਧ 61 ਆਬਕਾਰੀ ਐਕਟ ਥਾਣਾ ਬੋਹਾ ਦਰਜ਼ ਰਜਿਸਟਰ ਹੈ, ਜੋੋ ਜੇਰ ਸਮਾਇਤ ਅਦਾਲਤ ਹੈ। ਇਸਤੋੋਂ ਇਲਾਵਾ ਬਾਕੀ ਸਾਰੇ ਮੁਲਜਿਮ ਹਰਿਆਣਾ ਪ੍ਰਾਂਤ ਨਾਲ ਸਬੰਧਤ ਹੋੋਣ ਕਰਕੇ ਇਹਨਾਂ ਵਿਰੁੱਧ ਪਹਿਲਾਂ ਦਰਜ਼ ਮੁਕੱਦਮਿਆਂ ਸਬੰਧੀ ਰਿਪੋੋਰਟ ਹਾਸਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ ਡੂµਘਾਈ ਨਾਲ ਪੁੱਛਗਿੱਛ ਕਰਕੇ ਉਕਤ ਮੁਕੱਦਮਾ ਵਿੱਚ ਬਰਾਮਦਗੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆ ਹਨ ਅਤੇ ਕਿਥੇ ਕਿੱਥੇ ਹੋਰ ਕਿµਨੇ ਮੁਕੱਦਮੇ ਦਰਜ਼ ਹਨ ਅਤੇ ਹੁਣ ਉਹ ਕਿਹੜੀ ਵਾਰਦਾਤ ਕਰਨ ਦੀ ਤਾਂਕ ਵਿੱਚ ਸਨ, ਮੋੋਟਰਸਾਈਕਲ ਕਿੱਥੋੋ ਚੋੋਰੀ ਕੀਤੇ ਹਨ ਆਦਿ, ਬਾਰੇ ਪਤਾ ਲਗਾਇਆ ਜਾ ਰਿਹਾ ਹੈ, ਜਿਹਨਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।




