1 ਪਿਸਟਲ 12 ਬੋਰ ਦੇਸੀ ਸਮੇਤ 2 ਜਿਦਾਂ ਕਾਰਤੂਸ, 1 ਗੰਡਾਸਾਂ, 1 ਖਪਰਾ, 1 ਛੁਰੀ, 1ਸੱਬਲ ਲੋੋਹਾ, 1 ਨਲਕੇ ਦੀ ਹੱਥੀ ਸਮੇਤ 3 ਮੋੋਟਰਸਾਈਕਲ ਕੀਤੇ ਬਰਾਮਦ

ਮਾਨਸਾ 24 ਜੁਲਾਈ (ਗੁਰਜੰਟ ਸਿੰਘ ਬਾਜੇਵਾਲੀਆ) – ਡਾ ਨਰਿੰਦਰ ਭਾਰਗਵ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਬੇ^ਆਬਾਦ ਝਿੜੀ ਬਾਹੱਦ ਪਿੰਡ ਖਿਆਲਾ ਖੁਰਦ ਦਰੱਖਤਾਂ ਦੇ ਝੁੰਡ ਵਿੱਚ ਬੈਠੇ ਲੁੱਟ^ਖੋਹ ਜਾਂ ਕਿਸੇ ਵੱਡੀ ਵਾਰਦਾਤ (ਪਟਰੋੋਲ ਪੰਪ ਜਾਂ ਬੈਂਕ ਏ,ਟੀ,ਐਮ, ਦੀ ਲੁੱਟ) ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 6 ਮੈਂਬਰਾ ਬਾਦਲ ਸਿੰਘ ਉਰਫ ਬਾਦਲ ਪੁੱਤਰ ਜਗਤਾਰ ਸਿੰਘ ਵਾਸੀ ਮਲਕਪੁਰ ਖਿਆਲਾ, ਹਰਜੀਤ ਸਿੰਘ ਉਰਫ ਗੀਤੀ ਪੁੱਤਰ ਬਲਵਿੰਦਰ ਸਿੰਘ ਵਾਸੀ ਖੋੋਖਰ ਖੁਰਦ, ਸੰਦੀਪ ਸਿੰਘ ਉਰਫ ਮੋੋਟਾ ਪੁੱਤਰ ਬਿੰਦਰ ਸਿੰਘ ਵਾਸੀ ਬੀਰੇਵਾਲਾ ਜੱਟਾ, ਗੁਰਦੀਪ ਸਿੰਘ ਉਰਫ ਤੁੱਤਾ ਪੁੱਤਰ ਭਾਗ ਸਿੰਘ ਵਾਸੀ ਰਾਜਗੜ ਕੁੱਬੇ (ਬਠਿੰਡਾ), ਬੂਟਾ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਗੁਲਾਬ ਸਿੰਘ ਉਰਫ ਕਾਲਾ ਪੁੱਤਰ ਜਸਕਰਨ ਸਿੰਘ ਵਾਸੀਅਨ ਫਫੜੇ ਭਾਈਕੇ ਨੂੰ ਅਸਲਾਂ^ਐਮੋਨੀਸ਼ਨ ਅਤੇ ਮਾਰੂ ਹਥਿਆਰਾਂ ਸਮੇਤ ਮੌਕਾ ਤੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਲੁਟੇਰਿਆਂ ਪਾਸੋਂ ਮੌਕਾ ਤੋਂ 1 ਪਿਸਟਲ 12 ਬੋਰ ਦੇਸੀ ਸਮੇਤ 2 ਜਿੰਦਾਂ ਕਾਰਤੂਸ, 1 ਗੰਡਾਸਾਂ, 1 ਖਪਰਾ, 1 ਛੁਰੀ, 1 ਸੱਬਲ ਲੋੋਹਾ, 1 ਨਲਕੇ ਦੀ ਹੱਥੀ ਸਮੇਤ 3 ਮੋੋਟਰਸਾਈਕਲ (ਹੀਰੋੋ ਸਮਾਰਟ ਨੰ:ਪੀਬੀ,50ਏ^5141, ਬਜਾਜ ਪਲਟੀਨਾ ਨੰ:ਪੀਬੀ,08ਏਆਰ^6766 ਅਤੇ ਹੀਰੋੋਹਾਂਡਾ ਸਪਲੈਂਡਰ ਪਰੋੋ ਬਿਨਾ ਨੰਬਰੀ) ਵੀ ਮੌਕਾ ਤੋਂ ਬਰਾਮਦ ਕੀਤੇ ਗਏ ਹਨ। ਇਹ ਸਫਲਤਾਂ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਦਿਨ/ਰਾਤ ਸਮੇਂ ਚੱਪੇ ਚੱਪੇ ਤੇ ਕੀਤੇ ਜਾ ਰਹੇ ਸਖਤ ਸੁਰੱਖਿਆਂ ਪ੍ਰਬਧਾਂ ਅਤੇ ਅਸਰਦਾਰ ਢੰਗ ਨਾਲ ਗਸ਼ਤਾ ਤੇ ਨਾਕਾਬਦੀਆ ਕਰਨ ਦੇ ਮੱਦੇ^ਨਜ਼ਰ ਹਾਸਲ ਹੋਈ ਹੈ, ਜਿਸਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿµਦੇ ਹੋਏ ਦੱਸਿਆ ਗਿਆ ਕਿ ਮਿਤੀ 21^07^2021 ਨੂੰ ਸੀ,ਆਈ,ਏ, ਸਟਾਫ ਮਾਨਸਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿµਗ ਸ਼ੱਕੀ ਪੁਰਸ਼ਾਂ ਦੇ ਸਬµਧ ਵਿੱਚ ਨੇੜੇ ਸਟੇਡੀਅਮ ਬਾਹੱਦ ਪਿੰਡ ਖਿਆਲਾ ਕਲਾਂ ਮੌਜੂਦ ਸੀ। ਜਿਸ ਪਾਸ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਤੁਰµਤ ਕਾਰਵਾਈ ਕਰਦੇ ਹੋਏ ਚਾਰੇ ਪਾਸਿਓ ਘੇਰਾ ਪਾ ਕੇ ਬੇ^ਆਬਾਦ ਝਿੜੀ ਬਾਹੱਦ ਪਿµਡ ਖਿਆਲਾ ਖੁਰਦ ਦਰੱਖਤਾਂ ਦੇ ਝੁµਡ ਵਿੱਚ ਬੈਠ ਕੇ ਕਿਸੇ ਵੱਡੀ ਵਾਰਦਾਤ ਜਾਂ ਕਿਸੇ ਵੱਡੀ ਲੁੱਟ (ਪਟਰੋੋਲ ਪੰਪ ਜਾਂ ਬੈਂਕ ਏ,ਟੀ,ਐਮ,) ਦੀ ਤਿਆਰੀ ਕਰਦੇ ਲੁੱਟ^ਖੋੋਹ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 6 ਮੈਬਰਾਂ ਬਾਦਲ ਸਿੰਘ ਉਰਫ ਬਾਦਲ ਪੁੱਤਰ ਜਗਤਾਰ ਸਿੰਘ ਵਾਸੀ ਮਲਕਪੁਰ ਖਿਆਲਾ, ਹਰਜੀਤ ਸਿੰਘ ਉਰਫ ਗੀਤੀ ਪੁੱਤਰ ਬਲਵਿੰਦਰ ਸਿੰਘ ਵਾਸੀ ਖੋਖਰ ਖੁਰਦ, ਸੰਦੀਪ ਸਿੰਘ ਉਰਫ ਮੋੋਟਾ ਪੁੱਤਰ ਬਿੰਦਰ ਸਿੰਘ ਵਾਸੀ ਬੀਰੇਵਾਲਾ ਜੱਟਾ, ਗੁਰਦੀਪ ਸਿੰਘ ਉਰਫ ਤੁੱਤਾ ਪੁੱਤਰ ਭਾਗ ਸਿੰਘ ਵਾਸੀ ਰਾਜਗੜ ਕੁੱਬੇ (ਬਠਿੰਡਾ), ਬੂਟਾ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਗੁਲਾਬ ਸਿੰਘ ਉਰਫ ਕਾਲਾ ਪੁੱਤਰ ਜਸਕਰਨ ਸਿੰਘ ਵਾਸੀਅਨ ਫਫੜੇ ਭਾਈਕੇ ਨੂੰ ਕਾਬੂ ਕੀਤਾ ਗਿਆ ਹੈ। ਜਿਹਨਾਂ ਵਿਰੁੱਧ ਮੁਕੱਦਮਾ ਨੰਬਰ 214 ਮਿਤੀ 21^07^2021 ਅ/ਧ 399,402,379 ਹਿਦ: ਅਤੇ 25/54/59 ਅਸਲਾ ਐਕਟ ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਹੈ।4ਇਹ ਸਾਰੇ ਮੁਲਜਿਮ ਕਰੀਮੀਨਲ ਬਿਰਤੀ ਦੇ ਹਨ, ਜਿਨ੍ਹਾਂ ਵਿਰੁੱਧ ਸਗੀਨ ਜੁਰਮਾਂ, ਨਸ਼ਿਆਂ ਆਦਿ ਦੇ 9 ਤੋਂ ਵੱਧ ਮੁਕੱਦਮੇ ਪੰਜਾਬ ਅਤੇ ਬਾਹਰਲੇ ਰਾਜਾਂ ਵਿਖੇ ਪਹਿਲਾਂ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਿਆ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਨ੍ਹਾਂ ਪਾਸੋਂ ਡੂਘਾਈ ਨਾਲ ਪੁੱਛਗਿੱਛ ਕਰਕੇ ਉਕਤ ਮੁਕੱਦਮਾ ਵਿੱਚ ਬਰਾਮਦਗੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆ ਹਨ ਅਤੇ ਕਿਥੇ ਕਿੱਥੇ ਹੋਰ ਕਿਨੇ ਮੁਕੱਦਮੇ ਦਰਜ਼ ਹਨ ਅਤੇ ਹੁਣ ਉਹ ਕਿਹੜੀ ਵਾਰਦਾਤ ਕਰਨ ਦੀ ਤਾਂਕ ਵਿੱਚ ਸਨ, ਬਾਰੇ ਪਤਾ ਲਗਾਇਆ ਜਾਵੇਗਾ।




