ਤਾਲਮੇਲ ਤੇ ਸਾਂਝ ਪੈਦਾ ਕਰਨ ਲਈ ਅੱਜ ਪੁਲਿਸ ਮੁਖੀ ਵੱਲੋੋਂ ਜਾਗਰੂਕਤਾ ਵੈਨਾਂ ਨੂੰ ਕੀਤਾ ਗਿਆ ਰਾਵਾਨਾਂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਂਬਾ,ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਸਬ^ਡਵੀਜ਼ਨ ਪੱਧਰ ਤੇ ਤਿੰਨ ਜਾਗਰੂਕਤਾਂ ਟੀਮਾਂ ਬਣਾਈਆ ਗਈਆ ਹਨ। ਇਹ ਟੀਮਾਂ ਇਸ ਮਹਾਂਮਾਰੀ ਤੋੋਂ ਬਚਾਅ ਲਈ ਪਬਲਿਕ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਪੁਲਿਸ/ਪਬਲਿਕ ਸਬੰਧਾਂ ਵਿੱਚ ਹੋੋਰ ਨੇੜ੍ਹਤਾ ਲਿਆਉਣ ਅਤੇ ਆਪਸੀ ਤਾਲਮੇਲ/ਭਾਈਚਾਰਕ ਸਾਂਝ ਪੈਦਾ ਕਰਨ ਲਈ ਕੜੀ ਦਾ ਕੰਮ ਕਰਨਗੀਆ। ਸਬ^ਡਵੀਜ਼ਨ ਮਾਨਸਾ ਅੰਦਰ ਸ:ਥ: ਬਲਵੰਤ ਸਿੰਘ ਭੀਖੀ, ਸਬ^ਡਵੀਜ਼ਨ ਬੁਢਲਾਡਾ ਵਿਖੇ ਸ:ਥ: ਗੁਰਮੀਤ ਸਿੰਘ ਅਤੇ ਸ:ਥ: ਹਰਮੰਦਰ ਸਿੰਘ ਨੂੰ ਸਬ^ਡਵੀਜ਼ਨ ਸਰਦੂਲਗੜ ਵਿਖੇ ਜਾਗਰੂਕ ਟੀਮਾਂ ਦੀ ਨੁਮਾਇੰਦਗੀ ਦਿੱਤੀ ਗਈ ਹੈ ਜੋ ਸਬੰਧਤ ਹਲਕਾ ਨਿਗਰਾਨ ਅਫਸਰ ਦੇ ਅਧੀਨ ਰਹਿ ਕੇ ਕੰਮ ਕਰਨਗੀਆ। ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਸ੍ਰੀ ਸੰਜੀਵ ਗੋਇਲ ਡੀ,ਐਸ,ਪੀ (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਇਹਨਾਂ ਜਾਗਰੂਕਤਾ ਟੀਮ ਵੈਨਾਂ ਨੂੰ ਰਾਵਾਨਾ ਕਰਦਿਆ ਐਸ,ਐਸ,ਪੀ,ਮਾਨਸਾ ਵੱਲੋੋਂ ਦੱਸਿਆ ਗਿਆ ਕਿ ਇਹ ਟੀਮਾਂ ਆਪਣੀ ਸਬ^ਡਵੀਜ਼ਨ ਦੇ ਪਿੰਡਾਂ/ਸ਼ਹਿਰਾ, ਬਜਾਰਾਂ, ਗਲੀ/ਮੁਹੱਲਿਆਂ ਅੰਦਰ ਜਾ ਕੇ ਕੋਵਿਡ^19 ਦੀਆ ਮੁਢਲੀਆਂ ਸਾਵਧਾਨੀਆਂ/ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕਰਨਗੀਆ ਕਿ ਆਪਣੇ ਹੱਥ ਸਾਬਣ ਜਾਂ ਹੈਂਡ^ਸੈਨੀਟਾਈਜਰ ਨਾਲ ਸਾਫ ਰੱਖੇ ਜਾਣ, ਹਰ ਸਮੇਂ ਨੱਕ/ਮੂੰਹ ਤੇ ਮਾਸਕ ਪਹਿੰਨਿਆ ਜਾਵੇ, ਇੱਕ$ਦੂਜੇ ਤੋੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀ ਜਾਵੇ, ਬਿਨਾ ਕੰਮਕਾਜ਼ ਤੋਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ, ਦੁਕਾਨਦਾਰ ਖੁਦ ਮਾਸਕ ਪਹਿੰਨਣ, ਦੁਕਾਨਾਂ ਪਰ ਰੱਖੇ ਕਰਮਚਾਰੀਆਂ ਅਤੇ ਦੁਕਾਨਾਂ ਪਰ ਆਉਣ ਵਾਲੀ ਪਬਲਿਕ ਨੂੰ ਮਾਸਕ ਪਹਿਨਣ ਅਤੇ ਦੂਰੀ ਬਣਾ ਕੇ ਰੱਖਣ ਦੀ ਪਾਲਣਾ ਕਰਾਉਣ। ਇਸਤੋੋਂ ਇਲਾਵਾ ਇਹ ਜਾਗਰੂਕ ਟੀਮਾਂ ਸੋੋਸ਼ਲ ਮੀਡੀਆਂ ਪਰ ਚੱਲ ਰਹੀਆ ਵਿਰੋੋਧੀ ਵਿਚਾਰ/ ਚਰਚਾਵਾਂ/ਅਫਵਾਹਾਂ ਤੋਂ ਬਚਣ ਲਈ ਲੋੋਕਾਂ ਨੂੰ ਸਹੀ ਸੇਧ ਦੇਣਗੀਆ। ਪਿੰਡਾਂ/ਸ਼ਹਿਰਾਂ ਅੰਦਰ ਲੋਕਾਂ ਨੂੰ ਆਰ,ਟੀ/ਪੀ,ਸੀ,ਆਰ,ਟੈਸਟ ਕਰਾਉਣ ਅਤੇ ਅੱਗੇ ਆ ਕੇ ਟੀਕਾਕਰਨ ਕਰਾਉਣ ਲਈ ਵੀ ਪ੍ਰੇਰਿਤ ਕਰਨਗੀਆ।
ਐਸ,ਐਸ,ਪੀ,ਮਾਨਸਾ ਵੱਲੋਂ ਅਪੀਲ ਕੀਤੀ ਗਈ ਕਿ ਜਿਲਾ ਮਾਨਸਾ ਦੇ ਸਮਾਜਸੇਵੀਆਂ ਅਤੇ ਅਗਾਂਹ ਵਧੂ ਸੋੋਚ ਦੇ ਵਸਨੀਕਾਂ ਨੂੰ ਇਸ ਜਾਗਰੂਕਤਾ ਮੁਹਿੰਮ ਦਾ ਪੂਰਾ ਸਹਿਯੋਗ ਕਰਕੇ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਨੂੰ ਆਪ ਖੁਦ ਅਤੇ ਆਂਢ/ਗੁਵਾਂਢ ਦੇ ਲੋੋਕਾਂ ਨੂੰ ਪਾਲਣਾ ਕਰਨ ਲਈ ਉਤਸ਼ਾਹਿਤ ਕਰਕੇ ਵੱਧ ਤੋਂ ਵੱਧ ਆਰ,ਟੀ/ਪੀ,ਸੀ,ਆਰ,ਟੈਸਟ ਅਤੇ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਸਾਡੇ ਸਾਰਿਆ ਵੱਲੋੋਂ ਆਰੰਭੇ ਯਤਨਾਂ ਅਤੇ ਮਾਰੇ ਹੰਭਲਿਆ ਨਾਲ ਜਿੱਥੇ ਅਸੀ ਖੁਦ, ਆਪਣੇ ਪਰਿਵਾਰ ਨੂੰ ਅਤੇ ਸਾਡੇ ਸਮਾਜ ਨੂੰ ਸੁਰੱਖਿਅਤ ਰੱਖਣ ਵਿੱਚ ਕਾਮਯਾਬ ਹੋਵਾਂਗੇ, ਉਥੇ ਹੀ ਇਸ ਮਹਾਂਮਾਰੀ ਦਾ ਜਲਦੀ ਖਾਤਮਾ ਕਰਨ ਵਿੱਚ ਵੀ ਸਫਲ ਹੋ ਜਾਵਾਂਗੇ।






