17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਤਿਊਹਾਰਾਂ ਦੇ ਮੱਦੇਨਜ਼ਰ ਮਾਨਸਾ ਪੁਲਿਸ ਨੇ ਢੁੱਕਵੇਂ ਸੁੁਰੱਖਿਆਂ ਪ੍ਰਬੰਧ ਕੀਤੇ ਮੁਕੰਮਲ^ਕਿਸੇ ਵੀ...

ਤਿਊਹਾਰਾਂ ਦੇ ਮੱਦੇਨਜ਼ਰ ਮਾਨਸਾ ਪੁਲਿਸ ਨੇ ਢੁੱਕਵੇਂ ਸੁੁਰੱਖਿਆਂ ਪ੍ਰਬੰਧ ਕੀਤੇ ਮੁਕੰਮਲ
^ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅੱਖ ਚੁੱਕਣ ਨਹੀ ਦਿੱਤੀ ਜਾਵੇਗੀ^ ਐਸ,ਐਸ,ਪੀ,

ਮਾਨਸਾ 12 ਅਕਤੂਬਰ (ਗੁਰਜੰਟ ਸਿੰਘ ਬਾਜੇਵਾਲੀਆ ) ਡਾ,ਨਰਿੰਦਰ ਭਾਰਗਵ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਨੇੜੇ ਆ ਰਹੇ ਤਿਊਹਾਰਾਂ ਦੀ ਨਿਰਵਿੱਘਨਤਾ ਨੂੰ ਯਕੀਨੀ ਬਨਾਉਣ ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋੋਂ ਅਗਾਊ ਸੁਰੱਖਿਆਂ ਪ੍ਰਬੰਧ ਮੁਕੰਮਲ ਕਰਕੇ ਦਿਨ$ਰਾਤ ਦੀਆ ਗਸ਼ਤਾ ਤੇ ਨਾਕਾਬੰਦੀਆ ਅਸਰਦਾਰ ਢੰਗ ਨਾਲ ਕਰਕੇ ਨਿਗਰਾਨੀ ਰੱਖੀ ਜਾ ਰਹੀ ਹੈ। ਸ਼ੱਕੀ ਵਿਆਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਅਸਰਦਾਰ ਢੰਗ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਭੀੜ^ਭੁੜੱਕੇ ਵਾਲੀਆ ਥਾਵਾਂ, ਬੱਸ ਸਟੈਡਾਂ, ਰੇਲਵੇ ਸਟੇਸ਼ਨਾਂ ਆਦਿ ਦੀ ਐਟੀਂ^ਸਾਬੋੋਟੇਜ ਚੈਕਿੰਗ ਕਰਵਾਈ ਜਾ ਰਹੀ ਹੈ। ਇਹਨਾਂ ਦਿਨਾਂ ਵਿੱਚ ਮੰਦਰਾਂ, ਗੁਰਦੁਵਾਰਿਆਂ ਆਦਿ ਧਾਰਮਿਕ ਸਥਾਨਾਂ ਵਿਖੇ ਸਰਧਾਲੂਆਂ ਦੀ ਤਾਦਾਦ ਵੱਧਣ ਕਰਕੇ ਸੁਰੱਖਿਆਂ ਦੇ ਅਗਾਊ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਹੋੋਟਲਾਂ, ਢਾਬਿਆ, ਸ਼ਰਾਵਾਂ, ਧਰਮਸ਼ਾਲਾਵਾਂ ਆਦਿ ਦੀ ਚੈਕਿੰਗ ਕਰਕੇ ਨਿਗਰਾਨੀ ਰੱਖੀ ਜਾ ਰਹੀ ਹੈ। ਵੱਧ ਤੋੋਂ ਵੱਧ ਪੁਲਿਸ ਮੁਲਾਜਮਾਂ ਨੂੰ ਬਜਾਰਾਂ, ਭੀੜ ਭੁੜੱਕੇ ਵਾਲੀਆ ਥਾਵਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਆਦਿ ਥਾਵਾਂ *ਤੇ ਤਾਇਨਾਤ ਕੀਤਾ ਗਿਆ ਹੈ, ਜੋੋ ਮਾੜੇ ਅਨਸਰਾ, ਸ਼ਰਾਰਤੀ ਅਤੇ ਅਵਾਰਾਗਰਦ ਲੋੋਕਾਂ *ਤੇ ਆਪਣੀ ਬਾਜ ਅੱਖ ਰੱਖਣਗੇ ਅਤੇ ਕੋੋਈ ਸ਼ੱਕੀ ਵਸਤੂ ਜਾਂ ਕੋੋਈ ਵਾਰਦਾਤ ਵਗੈਰਾ ਸਾਹਮਣੇ ਆਉਣ ਤੇ ਤੁਰੰਤ ਮੌੌਕਾ ਪਰ ਕਾਰਵਾਈ ਕਰਨਗੇ। ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਲਾਵਾਰਸ਼ ਵਸਤੂ ਨੂੰ ਹੱਥ ਨਾ ਲਗਾਉਣ ਅਤੇ ਅਵਾਰਾ ਘੁੰਮ ਰਹੇ ਸ਼ੱਕੀ ਵਿਅਕਤੀ ਜਾਂ ਕਿਸੇ ਸ਼ੱਕੀ ਵਹੀਕਲ ਦੀ ਸੂਚਨਾਂ ਤੁਰੰਤ ਨੇੜੇ ਦੇ ਪੁਲਿਸ ਥਾਣਾ ਨੂੰ ਦਿੱਤੀ ਜਾਵੇ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਦੀਵਾਲੀ ਮੌਕੇ ਲੋੋਕਾਂ ਨੂੰ ਜੂਆ ਖੇਡਣ ਤੋੋਂ ਰੋੋਕਣ ਲਈ ਸ਼ਹਿਰੀ ਅਤੇ ਦਿਹਾਤੀ ਏਰੀਆਂ ਵਿੱਚ ਜੂਏਬਾਜੀ ਦਾ ਧੰਦਾ ਕਰਨ ਵਾਲਿਆ *ਤੇ ਗਹਿਰੀ ਨਜ਼ਰ ਰੱਖਣ ਅਤੇ ਢੁੱਕਵੀ ਕਾਰਵਾਈ ਕਰਨ ਲਈ ਪੁਲਿਸ ਥਾਣਿਆਂ ਦੇ ਮੁਖੀਆਂ ਨੂੰ ਸ਼ਖਤ ਆਦੇਸ਼ ਦਿੱਤੇ ਗਏ ਹਨ। ਤਿਊਹਾਰਾਂ ਦੀ ਨਿਰਵਿੱਘਨਤਾਂ ਨੂੰ ਯਕੀਨੀ ਬਨਾਉਣ ਲਈ ਮਾਨਸਾ ਪੁਲਿਸ ਵੱਲੋਂ ਕਿਸੇ ਵੀ ਸਮਾਜ ਵਿਰੋੋਧੀ ਜਾਂ ਸ਼ਰਾਰਤੀ ਅਨਸਰ ਨੂੰ ਅੱਖ ਚੁੱਕਣ ਨਹੀ ਦਿੱਤੀ ਜਾਵੇਗੀ ਅਤੇ ਜਿਲਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਜਾਵੇਗਾ।

Today Now News

RELATED ARTICLES
- Advertisment -

POPULAR POSTS