17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਪੁਲਿਸ ਦੀ ਨਸ਼ਿਆ ਵਿਰੁੱਧ ਮੁਹਿੰਮ ਦੌਰਾਨ ਵਡੀ ਕਾਰਵਾਈ : 41...

ਮਾਨਸਾ ਪੁਲਿਸ ਦੀ ਨਸ਼ਿਆ ਵਿਰੁੱਧ ਮੁਹਿੰਮ ਦੌਰਾਨ ਵਡੀ ਕਾਰਵਾਈ : 41 ਮੁਕਦਮੇ ਦਰਜ ਕਰਕੇ 38 ਮੁਲਜਿਮ ਕੀਤੇ ਗਿ੍ਫਤਾਰ

2540 ਨਸ਼ੀਲੀਆਂ ਗੋਲੀਆਂ, 5 ਗ੍ਰਾਮ ਹੈਰੋਇੰਨ, 5 ਕਿਲੋ 500 ਗ੍ਰਾਮ ਗਾਜਾ, 100 ਗ੍ਰਾਮ ਅਫੀਮ ਸਮੇਤ 86,000 ^ਰੁਪਏ ਦੀ ਡਰਗ ਮਨੀ,1885 ਕਿਲੋਗ੍ਰਾਮ ਲਾਹਣ ਅਤੇ 283 ਬੋਤਲਾਂ ਸਰਾਬ ਦੀ ਬਰਾਮਦਗੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਬਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋ ਪ੍ਰੈਸ ਨੋਟ ਜਾਰੀ ਕਰਦਿਆ ਦਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸਾ ਮੁਕਤ ਕਰਨ ਲਈ ਨਸਿਆ ਪ੍ਰਤੀ ਜੀਰੋ ਟਾਲਰੈਸ ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਦਿਸਾ ਨਿਰਦੇਸਾ ਤਹਿਤ ਨਸਿਆ ਦੀ ਰੋਕਥਾਮ ਕਰਨ ਲਈ ਮਿਤੀ 25 ਫਰਵਰੀ 2021 ਤੋਂ 03ਮਾਰਚ 2021 ਤਕ ਵਿਸੇਸ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਵਧ ਤੋਂ ਵਧ ਫੋਰਸ ਲਗਾ ਕੇ ਸਕੀ ਵਿਆਕਤੀਆ ਅਤੇ ਸਕੀ ਥਾਵਾਂ ਦੀ ਸਰਚ ਕਰਵਾਈ ਗਈ ਅਤੇ ਵਖ ਵਖ ਥਾਵਾਂ ਤੋਂ ਨਸਿਅਾ ਦੀ ਬਰਾਮਦਗੀ ਕਰਕੇ ਮੁਕਦਮੇ ਦਰਜ ਕੀਤੇ ਗਏ ਹਨ। ਮਾਨਸਾ ਪੁਲਿਸ ਵਲੋਂ ਜਿਲ੍ਹਾ ਅੰਦਰ ਨਸਿਆ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਨਾਉਂਦੇ ਹੋਏ ਨਸਿਆ ਦਾ ਧੰਦਾ ਕਰਨ ਵਾਲਿਆ ਵਿਰੁਧ ਵਡੇ ਪਧਰ ਤੇ ਕਾਰਵਾਈ ਕੀਤੀ ਗਈ ਹੈ। ਮਾਨਸਾ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਕਾਰਵਾਈ ਕਰਦੇ ਹੋਏ 7 ਮੁਕਦਮੇ ਦਰਜ ਕਰਕੇ 7 ਮੁਲਜਿਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ 2540 ਨਸ਼ੀਲੀਆਂ ਗੋਲੀਆਂ, 5 ਗ੍ਰਾਮ ਹੈਰੋਇੰਨ, 100 ਗ੍ਰਾਮ ਅਫੀਮ ਸਮੇਤ 86,000 ਰੁਪਏ ਦੀ ਡਰਗ ਮਨੀ ਅਤੇ 5 ਕਿਲੋ 500 ਗ੍ਰਾਮ ਗਾਜਾ ਬਰਾਮਦ ਕੀਤਾ ਗਿਆ ਹੈ। ਇਸੇ ਤਰਾ ਆਬਕਾਰੀ ਐਕਟ ਤਹਿਤ ਵਖ ਵਖ ਥਾਵਾਂ ਤੋਂ 31 ਮੁਲਜਿਮਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁਧ 34 ਮੁਕਦਮੇ ਦਰਜ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਮੁਲਜਿਮਾ ਪਾਸੋਂ 1885 ਕਿਲੋਗ੍ਰਾਮ ਲਾਹਣ ਅਤੇ 283 ਬੋਤਲਾਂ ਸਰਾਬ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾ ਵਿਰੁਧ ਵਖ ਵਖ ਥਾਣਿਆਂ ਅੰਦਰ ਮੁਕਦਮੇ ਦਰਜ ਕਰਕੇ ਤਫਤੀਸ ਅਮਲ ਵਿਚ ਲਿਆਦੀ ਗਈ ਹੈ। ਐਸ ਐਸ ਪੀ ਮਾਨਸਾ ਸ੍ਰੀ ਸੁਰੇਂਦਰ ਲਾਬਾ, ਆਈ ਪੀਐਸ ਵਲੋਂ ਦਸਿਆ ਗਿਆ ਕਿ ਨਸਿਆ ਅਤੇ ਮਾੜੇ ਅਨਸਰਾ ਵਿਰੁਧ ਵਿਢੀ ਮੁਹਿੰਮ ਨੂੰ ਅਗੇ ਲਈ ਵੀ ਇਸੇ ਤਰਾ ਹੀ ਜਾਰੀ ਰਖਿਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS