ਰੋੋਜਾਨਾਂ ਦੀਆ ਡਿਊਟੀਆਂ ਬਾਖੁਬੀ ਨਿਭਾਉਣ ਲਈ ਕਰਮਚਾਰੀਆਂ ਦੀ ਫਿਟਨੈਸ ਅਤੀ ਜਰੂਰੀ:- ਐਸ.ਐਸ.ਪੀ. ਡਾ. ਭਾਰਗਵ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਐਸ,ਐਸ,ਪੀ,ਮਾਨਸਾ ਡਾ,ਨਰਿੰਦਰ ਭਾਰਗਵ, ਆਈ,ਪੀ,ਐਸ,ਜੀ ਦੀ ਯੋੋਗ ਅਗਵਾਈ ਹੇਠ ਮਾਨਸਾ ਪੁਲਿਸ ਨੇ ਪੁਲਿਸ ਲਾਈਨ ਮਾਨਸਾ ਵਿਖੇ ਯੋਗਾ ਕਰਕੇ ੋਅੰਤਰਰਾਸ਼ਟਰੀ ਯੋੋਗਾ ਦਿਨੋ ਮਨਾਇਆ। ਉਨ੍ਹਾਂ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪੂਰੀ ਦੁਨੀਆ ਦੇ ਵੱਖ ਵੱਖ ਦੇਸ਼ਾ ਵੱਲੋੋਂ ਅੱਜ ਯੋੋਗਾ ਦਿਵਸ ਮਨਾਇਆ ਜਾ ਰਿਹਾ ਹੈ। ਕੋਰੋੋਨਾ ਮਹਾਂਮਾਰੀ ਦੇ ਫੈਲਾਅ ਦੇ ਮੱਦੇਨਜ਼ਰ ਅਤੇ ਜਿਲਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਹਾਲ ਰੱਖਣ ਲਈ ਕੀਤੀਆਂ ਜਾ ਰਹੀਆ ਰੋੋਜਾਨਾਂ ਦੀਆ ਡਿਊਟੀਆਂ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਲਈ ਪੁਲਿਸ ਕਰਮਚਾਰੀਆਂ ਨੂੰ ਚੁਸਤ^ਫੁਰਤ ਅਤੇ ਸਿਹਤਯਾਬ ਰੱਖਣਾ ਅਤੀ ਜਰੂਰੀ ਹੈ। ਜਿਸ ਕਰਕੇ ਮਾਨਸਾ ਪੁਲਿਸ ਵੱਲੋ ਵੀ ਇਸ ਮੁਹਿੰਮ ਦਾ ਹਿੱਸਾ ਬਣਦੇ ਹੋੋਏ ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਅੱਜ ਸੁਭਾ 6 ਵਜੇ ਤੋੋਂ 8 ਵਜੇ ਤੱਕ ਪੁਲਿਸ ਲਾਈਨ ਮਾਨਸਾ ਵਿਖੇ ਯੋੋਗਾ ਕੀਤਾ ਗਿਆ, ਜੋ ਟਰੇਂਡ ਯੋੋਗਾ ਟੀਚਰ ਹਰਮਨਦੀਪ ਸਿੰਘ ਵੱਲੋੋਂ ਬੜੀ ਨਿਮਰਤਾ ਅਤੇ ਸਹੀ ਤਾਰੀਕੇ ਨਾਲ ਕਰਵਾਇਆ ਗਿਆ। ਜਿਸ ਵਿੱਚ ਥਾਣਿਆ/ਚੌੌਕੀਆਂ/ਯੂਨਿਟਾਂ ਅਤੇ ਪੁਲਿਸ ਲਾਈਨ ਮਾਨਸਾ ਦੇ 80 ਕਰਮਚਾਰੀਆਂ ਨੇ ਕੋਵਿਡ^19 ਮਹਾਂਮਾਰੀ ਦੀਆ ਸਾਵਧਾਨੀਆਂ ਦੀ ਇੰਨ ਬਿੰਨ ਪਾਲਣਾ ਕਰਦੇ ਹੋੋਏ ਯੋੋਗਾ ਵਿੱਚ ਹਿੱਸਾ ਲਿਆ।

ਐਸ,ਐਸ,ਪੀ, ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਪੁਲਿਸ ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌੌਰ ਤੇ ਬਦਲਦੇ ਸਮਾਜਿਕ ਹਾਲਾਤਾਂ ਅਨੁਸਾਰ ਫਿੱਟ ਅਤੇ ਨਿਰੋਗ ਰੱਖਣਾ ਜਰੂਰੀ ਹੈ। ਕਿਉਕਿ ਕੋੋਰੋੋਨਾ ਮਹਾਮਾਰੀ ਨਾਲ ਨਿਪਟਣ ਲਈ ਵਧੇਰੇ ਡਿਉਟੀਆਂ, ਨਿੱਤ ਦੇ ਧਰਨੇ, ਰੈਲੀਆ, ਅਮਨ ਤੇ ਕਾਨੂੰਨ ਵਿਵਸਥਾਂ ਆਦਿ ਸਬੰਧੀ ਦਿਨ$ਰਾਤ ਦੀਆਂ ਡਿਊਟੀਆਂ ਦੇ ਮੱਦੇਨਜ਼ਰ ਪੁਲਿਸ ਕਰਮਚਾਰੀਆਂ ਪਾਸ ਆਪਣੀ ਸਿਹਤ ਨੂੰ ਸੰਭਾਲਣ ਲਈ ਸਮਾਂ ਨਾ ਮਿਲਣ ਕਰਕੇ ਉਹ ਅਕਸਰ ਤਨਾਓ ਵਿੱਚ ਆ ਜਾਂਦੇ ਹਨ। ਲਗਾਤਾਰ ਚੱਲ ਰਹੀ ਡਿਊਟੀ ਦੇ ਤਨਾਓ ਨੂੰ ਖਤਮ ਕਰਨ ਲਈ ਅਤੇ ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੌੌਰ ਤੇ ਫਿੱਟ ਰੱਖਣ ਲਈ ਯੋਗਾ ਆਸਨ ਬਹੁਤ ਜਰੂਰੀ ਹਨ। ਅੱਜ ਦੇ ਯੋੋਗਾ ਵਿੱਚ ਕਰਮਚਾਰੀਆਂ ਨੂੰ ਪਹਿਲਾਂ ਵਾਕਿੰਗ, ਫਿਰ ਹਲਕੀ ਜੋਗਿੰਗ, ਪੀ,ਟੀ, ਤੋੋਂ ਬਾਅਦ ਪ੍ਰਾਣਾਯਾਮ ਦਾ ਅਭਿਆਸ, ਨਾੜ੍ਹੀ ਸੋੋਧਣ ਪ੍ਰਾਣਾਯਾਮ, ਅਨੂਲੋੋਮ, ਵਿਲੋਮ ਆਦਿ ਯੋੋਗ ਕਿਿਰਆਵਾਂ/ਆਸਣਾ ਦਾ ਵੱਧ ਤੋੋਂ ਵੱਧ ਅਭਿਆਸ ਸਹੀ ਤਰੀਕੇ ਨਾਲ ਕਰਵਾ ਕੇ ਉਹਨਾਂ ਦੀ ਰੋਗ ਪ੍ਰਤੀਰੋੋਧ ਸਮੱਰਥਾਂ (ਇਮਿਊਨਿਟੀ ਸਿਸਟਮ ਅੱਪ ਕਰਨਾ) ਵਿੱਚ ਵਾਧਾ ਕੀਤਾ ਗਿਆ ਤਾਂ ਜੋੋ ਕਰਮਚਾਰੀ ਸਰੀਰਕ ਤੇ ਮਾਨਸਿਕ ਤੌੌਰ ਤੇ ਫਿੱਟ ਰਹਿ ਕੇ ਆਪਣੀ ਡਿਊਟੀ ਹੋੋਰ ਅੱਛੇ ਤਾਰੀਕੇ ਨਾਲ ਨਿਭਾ ਸਕਣ। ਐਸ ਐਸ,ਪੀ, ਮਾਨਸਾ ਵੱਲੋੋਂ ਦੱਸਿਆ ਗਿਆ ਕਰਮਚਾਰੀਆਂ ਦੀ ਸਰੀਰਕ ਤੇ ਮਾਨਸਿਕ ਫਿਟਨੈਸ ਲਈ ਅੱਜ ਦੇ ਅੰਤਰਰਾਸ਼ਟਰੀ ਯੋੋਗਾ ਡੇੋ ਮੌੌਕੇ ਮਾਨਸਾ ਪੁਲਿਸ ਵੱਲੋੋਂ ਸੁਰੂ ਕੀਤਾ ਯੋੋਗਾ ਅੱਗੇ ਲਈ ਵੀ ਇਸੇ ਤਰਾ ਹੀ ਲਗਾਤਾਰ ਜਾਰੀ ਰੱਖਿਆ ਜਾਵੇਗਾ।






