16.8 C
Chandigarh

TODAY NOW NEWS

Friday, March 20, 2026
HomeBREAKING NEWSਮਾਨਸਾ ਪੁਲਿਸ ਨੇ ਲੁਟੇਰਾ ਗਿਰੋਹ ਦੇ 4 ਮੁਲਜਿਮਾਂ ਨੂੰ ਕੀਤਾ ਕਾਬੂ

ਮਾਨਸਾ ਪੁਲਿਸ ਨੇ ਲੁਟੇਰਾ ਗਿਰੋਹ ਦੇ 4 ਮੁਲਜਿਮਾਂ ਨੂੰ ਕੀਤਾ ਕਾਬੂ

ਮਾਨਸਾ, 29 ਜਨਵਰੀ ਗੁਰਜੰਟ ਸਿੰਘ ਬਾਜੇਵਾਲੀਆ /ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪੈੇਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 28^01^2022 ਦੀ ਸ਼ਾਮ ਨੂੰ ਥਾਣਾ ਸਿਟੀ^1 ਮਾਨਸਾ ਦੇ ਏਰੀਆ ਵਿੱਚ ਕਿਸੇ ਵੱਡੀ ਲੁੱਟ^ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 4 ਮੈਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਮੌਕਾ ਤੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਇਹਨਾਂ ਦਾ 5ਵਾਂ ਸਾਥੀ ਗੁਰਪਰੀਤ ਸਿੰਘ ਉਰਫ ਚੋਚੀ ਪੁੱਤਰ ਠਾਕੁਰ ਸਿੰਘ ਵਾਸੀ ਰਾਏਪੁਰ ਇਲਾਕਾ ਵਿੱਚ ਰੈਕੀ ਕਰਨ ਲਈ ਪਹਿਲਾਂ ਹੀ ਮੌੌਕਾ ਤੋੋਂ ਚਲਾ ਗਿਆ ਸੀ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮਾਨਸਾ ਪੁਲਿਸ ਨੂੰ ਇਹ ਸਫਲਤਾਂ ਵਿਧਾਨ ਸਭਾ ਚੋੋਣਾਂ ਦੇ ਮੱਦੇਨਜ਼ਰ ਜਿਲਾ ਅੰਦਰ ਦਿਨ/ਰਾਤ ਸਮੇਂ ਚੱਪੇ ਚੱਪੇ ਤੇ ਕੀਤੇ ਗਏ ਸਖਤ ਸੁਰੱਖਿਆਂ ਪ੍ਰਬੰਧਾਂ ਅਤੇ ਅਸਰਦਾਰ ਢੰਗ ਨਾਲ ਗਸ਼ਤਾ ਤੇ ਨਾਕਾਬµਦੀਆ ਕਰਨ ਦੇ ਮੱਦੇ^ਨਜ਼ਰ ਹਾਸਲ ਹੋਈ ਹੈ, ਜਿਸਨੂੰ ਅੱਗੇ ਲਈ ਇਸੇ ਤਰਾ ਹੀ ਜਾਰੀ ਰਹੇਗੀ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 28^01^2022 ਨੂੰ ਥਾਣਾ ਸਿਟੀ^1 ਮਾਨਸਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬµਧ ਵਿੱਚ ਨੇੜੇ ਓਵਰ ਬਰਿੱਜ ਪੁਰਾਣੀ ਚੁੰਗੀ ਖੋਖਰ ਰੋੋਡ ਮਾਨਸਾ ਮੌਜੂਦ ਸੀ। ਜਿਸ ਪਾਸ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਚਾਰੇ ਪਾਸਿਓ ਘੇਰਾ ਪਾ ਕੇ ਐਲ,ਆਈ,ਸੀ,ਦਫਤਰ ਦੀ ਬੈਕਸਾਈਡ ਖਾਲੀ ਪਲਾਟਾ ਵਿੱਚ ਕਿੱਕਰਾਂ ਦੇ ਝੁੰਡ ਵਿੱਚ ਬੈਠੇ ਕਿਸੇ ਵੱਡੀ ਵਾਰਦਾਤ ਜਾਂ ਕਿਸੇ ਵੱਡੀ ਲੁੱਟ/ਡਕੈਤੀ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 5 ਮੈਬਰਾਂ ਵਿੱਚੋੋ 4 ਮੈਬਰਾਂ ਦਿਲਪ੍ਰੀਤ ਸਿੰਘ ਉਰਫ ਦਿੱਲੂ ਪੁੱਤਰ ਨੇਕ ਸਿੰਘ, ਖੁਸ਼ਦੀਪ ਸਿੰਘ ਉਰਫ ਮੋਨੂੰ ਪੁੱਤਰ ਗੁਰਨਾਮ ਸਿੰਘ, ਖੁਸ਼ਪਰੀਤ ਸਿੰਘ ਉਰਫ ਖੁਸ਼ੀ ਪੁੱਤਰ ਨਿਰਮਲ ਸਿੰਘ ਵਾਸੀਅਨ ਰਾਏਪੁਰ ਅਤੇ ਗੁਰਪਰੀਤ ਸਿੰਘ ਉਰਫ ਵੱਡਾ ਪੁੱਤਰ ਭੂਰਾ ਸਿੰਘ ਵਾਸੀ ਬਾਜੇਵਾਲਾ ਨੂੰ ਮੌਕਾ ਤੇ ਕਾਬੂ ਕੀਤਾ ਗਿਆ। ਜਿਨ੍ਹਾਂ ਪਾਸੋਂ 1 ਏਅਰ ਪਿਸਟਲ, 1 ਵੱਡੀ ਕਿਰਪਾਨ, 1 ਪਾਈਪ ਲੋੋਹਾ, 1 ਛੋਟੀ ਕਿਰਪਾਨ, ਇੱਕ ਟੀ,ਵੀ,ਐਸ ਮੋੋਟਰਸਾਈਕਲ ਨੰਬਰੀ ਪੀਬੀH31ਕਿਊ^6241 ਅਤੇ 3 ਮੋੋਬਾਇਲਾਂ ਫੋੋਨਾਂ ਨੂੰ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਕੱਦਮਾ ਦੇ ਬਾਕੀ ਰਹਿੰਦੇ ਮੁਲਜਿਮ ਗੁਰਪਰੀਤ ਸਿੰਘ ਉਰਫ ਚੋਚੀ ਪੁੱਤਰ ਠਾਕੁਰ ਸਿੰਘ ਵਾਸੀ ਰਾਏਪੁਰ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹਨਾਂ ਪੰਜੇ ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 17 ਮਿਤੀ 28^01^2022 ਅ/ਧ 399,402 ਹਿµ:ਦµ: ਥਾਣਾ ਸਿਟੀ^1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਹੈ।
ਮੁਲਜਿਮ ਦਿਲਪ੍ਰੀਤ ਸਿੰਘ ਉਰਫ ਦਿੱਲੂ ਪੁੱਤਰ ਨੇਕ ਸਿੰਘ ਅਤੇ ਗੁਰਪਰੀਤ ਸਿੰਘ ਉਰਫ ਚੂਚੀ ਪੁੱਤਰ ਠਾਕੁਰ ਸਿੰਘ ਵਾਸੀਅਨ ਰਾਏਪੁਰ ਕਰੀਮੀਨਲ ਬਿਰਤੀ ਦੇ ਹਨ, ਜਿਹਨਾਂ ਦੇ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰਬਰ 172$2021 ਅ/ਧ 307,341,326,323,506,34 ਹਿੰ:ਦੰ: ਥਾਣਾ ਸਿਟੀ^2 ਮਾਨਸਾ ਦਰਜ਼ ਰਜਿਸਟਰ ਹੋੋਇਆ ਹੈ, ਜਿਸ ਵਿੱਚ ਇਹਨਾਂ ਦੀ ਗ੍ਰਿਫਤਾਰੀ ਬਾਕੀ ਹੈ। ਮੁਕੱਦਮਾ ਵਿੱਚ ਬਾਕੀ ਮੁਲਜਿਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌੌਰਾਨੇ ਪੁਲਿਸ ਰਿਮਾਂਡ ਇਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਉਕਤ ਮੁਕੱਦਮਾ ਵਿੱਚ ਹੋਰ ਬਰਾਮਦਗੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆ ਹਨ ਅਤੇ ਕਿਥੇ ਕਿੱਥੇ ਹੋਰ ਕਿੰਨੇ ਮੁਕੱਦਮੇ ਦਰਜ਼ ਹਨ ਅਤੇ ਹੁਣ ਉਹ ਕਿਹੜੀ ਵਾਰਦਾਤ ਕਰਨ ਦੀ ਤਾਂਕ ਵਿੱਚ ਸਨ, ਬਾਰੇ ਪਤਾ ਲਗਾਇਆ ਜਾਵੇਗਾ। ਮੁਕੱਦਮਾਂ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।

ਮੁਕੱਦਮਾ ਨੰੰਬਰ 17 ਮਿਤੀ 28^01^2022 ਅ/ਧ 399,402 ਹਿੰ:ਦੰ: ਥਾਣਾ ਸਿਟੀ^1 ਮਾਨਸਾ ।

ਮੁਲਜਿਮ: 1), ਦਿਲਪ੍ਰੀਤ ਸਿੰਘ ਉਰਫ ਦਿੱਲੂ ਪੁੱਤਰ ਨੇਕ ਸਿੰਘ ਵਾਸੀ ਰਾਏਪੁਰ (ਗ੍ਰਿਫਤਾਰ 28^1^2022)
2), ਖੁਸ਼ਦੀਪ ਸਿੰਘ ਉਰਫ ਮੋਨੂੰ ਪੁੱਤਰ ਗੁਰਨਾਮ ਸਿੰਘ ਵਾਸੀ ਰਾਏਪੁਰ (ਗ੍ਰਿਫਤਾਰ 28^1^2022)
3), ਖੁਸ਼ਪਰੀਤ ਸਿੰਘ ਉਰਫ ਖੁਸ਼ੀ ਪੁੱਤਰ ਨਿਰਮਲ ਸਿੰਘ ਵਾਸੀ ਰਾਏਪੁਰ (ਗ੍ਰਿਫਤਾਰ 28^1^2022)
4), ਗੁਰਪਰੀਤ ਸਿੰਘ ਉਰਫ ਵੱਡਾ ਪੁੱਤਰ ਭੂਰਾ ਸਿੰਘ ਵਾਸੀ ਬਾਜੇਵਾਲਾ (ਗ੍ਰਿਫਤਾਰ 28^1^2022)
5), ਗੁਰਪਰੀਤ ਸਿੰਘ ਉਰਫ ਚੋਚੀ ਪੁੱਤਰ ਠਾਕੁਰ ਸਿੰਘ ਵਾਸੀ ਰਾਏਪੁਰ। (ਗ੍ਰਿਫਤਾਰੀ ਬਾਕੀ ਹੈ)

ਬਰਾਮਦਗੀ : ^1 ਏਅਰ ਪਿਸਟਲ
^1 ਵੱਡੀ ਕਿਰਪਾਨ
^1 ਪਾਈਪ ਲੋੋਹਾ
^1 ਛੋਟੀ ਕਿਰਪਾਨ
^1 ਟੀਵੀਐਸ ਮੋੋਟਰਸਾਈਕਲ ਨੰ:ਪੀਬੀ,31ਕਿਊ^6241
^3 ਮੋੋਬਾਇਲਾਂ ਫੋੋਨ

Today Now News

RELATED ARTICLES
- Advertisment -

POPULAR POSTS