17.4 C
Chandigarh

TODAY NOW NEWS

Friday, March 20, 2026
HomeBREAKING NEWSਮਾਨਸਾ ਪੁਲਿਸ ਨੇ ਟਰੈਕਟਰ ਟਰਾਲੀ ਚੋੋਰ ਕੀਤਾ ਗ੍ਰਿਫਤਾਰ

ਮਾਨਸਾ ਪੁਲਿਸ ਨੇ ਟਰੈਕਟਰ ਟਰਾਲੀ ਚੋੋਰ ਕੀਤਾ ਗ੍ਰਿਫਤਾਰ

ਮਾਨਸਾ, 01ਫਰਵਰੀ/ਗੁਰਜੰਟ ਸਿੰਘ ਬਾਜੇਵਾਲੀਆ/ ਸ੍ਰੀ ਦੀਪਕ ਪਾਰੀਕ,ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਥਾਣਾ ਸਿਟੀ^2 ਮਾਨਸਾ ਦੀ ਪੁਲਿਸ ਪਾਰਟੀ ਨੇ ਚੋੋਰੀ ਦੇ ਮੁਕੱਦਮੇ ਵਿੱਚ ਮੁਲਜਿਮ ਕੁਲਵਿੰਦਰ ਸਿੰਘ ਉਰਫ ਭਿੰਦੀ ਪੁੱਤਰ ਪਾਲਾ ਸਿੰਘ ਵਾਸੀ ਲੌਗੌਵਾਲ (ਜਿਲਾ ਸੰਗਰੂਰ) ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। ਮੁਲਜਿਮ ਪਾਸੋੋਂ ਚੋਰੀ ਦੇ 2 ਆਈਸ਼ਰ ਟਰੈਕਟਰ ਅਤੇ 1 ਟਰਾਲੀ ਬਰਾਮਦ ਕਰਵਾਈ ਗਈ ਹੈ। ਬਰਾਮਦ ਮਾਲ (2 ਟਰੈਕਟਰ, 1 ਟਰਾਲੀ) ਦੀ ਕੁੱਲ ਮਾਲੀਤੀ ਕਰੀਬ 7 ਲੱਖ ਰੁਪਏ ਬਣਦੀ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਬੱਸ ਅੱਡਾ ਮਾਨਸਾ ਮੌੌਜੂਦ ਸੀ ਤਾਂ ਇਤਲਾਹ ਮਿਲੀ ਕਿ ਉਕਤ ਮੁਲਜਿਮ ਚੋਰੀ ਕਰਨ ਦਾ ਆਦੀ ਹੈ ਜੋੋ ਅੱਜ ਚੋੋਰੀ ਕੀਤੇ ਟਰੈਕਟਰ ਟਰਾਲੀ ਨੂੰ ਵੇਚਣ ਲਈ ਲੈ ਕੇ ਆ ਰਿਹਾ ਹੈ। ਜਿਸਤੇ ਉਕਤ ਮੁਲਜਿਮ ਵਿਰੁੱਧ ਮੁਕੱਦਮਾ ਨੰਬਰ 24 ਮਿਤੀ 31ਜਨਵਰੀ2022 ਅ/ਧ 379,411 ਹਿੰ:ਦੰ: ਥਾਣਾ ਸਿਟੀ^2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਸ੍ਰੀ ਗੋਬਿੰਦਰ ਸਿੰਘ ਡੀ,ਐਸ,ਪੀ, ਮਾਨਸਾ ਦੀ ਨਿਗਰਾਨੀ ਹੇਠ ਐਸ,ਆਈ, ਹਰਦਿਆਲ ਦਾਸ ਮੁੱਖ ਅਫਸਰ ਥਾਣਾ ਸਿਟੀ^2 ਮਾਨਸਾ ਅਤੇ ਸ:ਥ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌੌਕਾ ਪਰ ਨਾਕਾਬੰਦੀ ਕਰਕੇ ਮੁਲਜਿਮ ਕੁਲਵਿੰਦਰ ਸਿੰਘ ਉਰਫ ਭਿੰਦੀ ਨੂੰ ਕਾਬੂ ਕੀਤਾ ਗਿਆ। ਜਿਸ ਪਾਸੋੋਂ ਮੌੌਕਾ ਪਰ 1 ਟਰੈਕਟਰ ਮਾਰਕਾ ਆਈਸ਼ਰ ਰੰਗ ਲਾਲ ਨੰ:ਪੀਬੀ,13ਬੀ,ਡੀ 8273 ਸਮੇਤ ਟਰਾਲੀ ਬਰਾਮਦ ਕੀਤੀ ਗਈ। ਗ੍ਰਿਫਤਾਰ ਮੁਲਜਿਮ ਦੀ ਮੁਢਲੀ ਪੁੱਛਗਿੱਛ ਅਤੇ ਉਸਦੀ ਨਿਸ਼ਾਨਦੇਹੀ ਤੇ ਚੋੋਰੀ ਦਾ ਇੱਕ ਹੋੋਰ ਟਰੈਕਟਰ ਮਾਰਕਾ ਆਈਸ਼ਰ ਰੰਗ ਲਾਲ ਬਿਨਾ ਨੰਬਰੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ। ਬਰਾਮਦ ਦੋੋਨਾਂ ਟਰੈਕਟਰਾਂ ਅਤੇ ਟਰਾਲੀ ਦੀ ਕੁੱਲ ਮਾਲੀਤੀ ਕਰੀਬ 7 ਲੱਖ ਰੁਪਏ ਬਣਦੀ ਹੈ।
ਗ੍ਰਿਫਤਾਰ ਮੁਲਜਿਮ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਇਹ ਦੋੋਨੋੋ ਟਰੈਕਟਰ ਤੇ ਟਰਾਲੀ ਕਿਥੋੋ ਚੋਰੀ ਕੀਤੇ ਹਨ, ਹੋੋਰ ਕਿਹੜੀਆ ਕਿਹੜੀਆ ਵਾਰਦਾਤਾਂ ਕੀਤੀਆ ਹਨ ਅਤੇ ਪਹਿਲਾਂ ਕਿੰਨੇ ਮੁਕੱਦਮੇ ਦਰਜ਼ ਰਜਿਸਟਰ ਹਨ। ਜਿਸ ਪਾਸੋੋਂ ਹੋੋਰ ਬਰਾਮਦਗੀ ਹੋੋਣ ਅਤੇ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

Today Now News

RELATED ARTICLES
- Advertisment -

POPULAR POSTS