
ਮਾਨਸਾ, 18 ਅਗਸਤ ਡਾ,ਨਰਿੰਦਰ ਭਾਰਗਵ,ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਥਾਣਾ ਸਦਰ ਮਾਨਸਾ ਦੇ ਇਲਾਕਾ ਕੋਟਧਰਮੂ ਵਿਖੇ ਬੀਤੇ ਦਿਨ ਖੋਹ ਸਬੰਧੀ ਦਰਜ਼ ਹੋਏ ਮੁਕੱਦਮੇ ਵਿੱਚ ਮਾਨਸਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆ ਅੰਤਰਰਾਜੀ ਝਪਟਮਾਰ ਗਿਰੋੋਹ ਦੀ ਮੈਂਬਰ ਕਾਲੀ ਕੌੌਰ ਪਤਨੀ ਮਾਘੀ ਸਿੰਘ ਵਾਸੀ ਨਰਿੰਦਰਪੁਰਾ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। ਇਸ ਮੁਲਜਿਮ ਪਾਸੋੋਂ ਝਪਟਮਾਰ ਕੇ ਖੋੋਹ ਕੀਤਾ ਮਾਲ ਬਰਾਮਦ ਕਰਾਇਆ ਗਿਆ ਹੈ। ਇਹ ਮੁਲਜਿਮ ਕਰਾਈਮ ਪੇਸ਼ਾ ਹੈ, ਜਿਸਦੇ ਸਾਬਕਾ ਰਿਕਾਰਡ ਦੀ ਪੜਤਾਲ ਕਰਨ ਉਪਰੰਤ ਇਸ ਵਿਰੁੱਧ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਪ੍ਰਾਂਤਾ ਅੰਦਰ ਖੋਹ, ਚੋਰੀ ਅਤੇ ਨਸ਼ਿਆ (ਐਨ,ਡੀ,ਪੀ,ਐਸ, ਐਕਟ) ਦੇ 11 ਮੁਕੱਦਮੇ ਦਰਜ਼ ਰਜਿਸਟਰ ਹੋੋਣ ਬਾਰੇ ਪਤਾ ਲੱਗਾ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਪਾਸ ਮਦੱਈ ਰਾਜਦੀਪ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਦੂਲੋੋਵਾਲ ਨੇ ਬਿਆਨ ਲਿਖਾਇਆ ਕਿ ਮਿਤੀ 17^08^2021 ਨੂੰ ਉਹ ਅਤੇ ਉਸਦੀ ਮਾਤਾ ਪਰਮਜੀਤ ਕੌੌਰ ਗੁਰਦੁਵਾਰਾ ਸੂਲੀਸਰ ਸਾਹਿਬ ਕੋੋਟਧਰਮੂ ਵਿਖੇ ਦਸਵੀਂ ਪਰ ਮੱਥਾ ਟੇਕਣ ਲਈ ਗਏ ਸੀ ਤਾਂ ਵਕਤ ਕਰੀਬ 5 ਵਜੇ ਸ਼ਾਮ ਉਸਦੀ ਮਾਤਾ ਚਰਨ ਕੁੰਡ ਵਿੱਚ ਪੈਰ ਧੋੋ ਰਹੀ ਸੀ ਤਾਂ ਭੀੜ ਵਿੱਚੋੋ ਇੱਕ ਔੌਰਤ ਝਪਟ ਮਾਰ ਕੇ ਉਸਦੀ ਮਾਤਾ ਦੇ ਸੱਜੇ ਕੰਨ ਵਿੱਚ ਪਾਇਆ ਸੋਨੇ ਦਾ ਟੌੌਪਸ ਪੁੱਟ ਕੇ ਮੌੌਕਾ ਤੋੋਂ ਭੱਜ ਗਈ। ਮੁਦਈ ਦੇ ਬਿਆਨ ਪਰ ਮੁਕੱਦਮਾ ਨੰਬਰ 240 ਮਿਤੀ 17^08^2021 ਅ/ਧ 379^ਬੀH ਹਿੰ:ਦੰ: ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕੀਤਾ ਗਿਆ। ਸ੍ਰੀ ਗੁਰਸ਼ਰਨਜੀਤ ਸਿੰਘ ਡੀ,ਐਸ,ਪੀ, ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਸ:ਥ: ਕੁਲਵੰਤ ਸਿੰਘ ਇੰਚਾਰਜ ਪੁਲਿਸ ਚੌੌਕੀ ਕੁਲਰੀਆ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਝਪਟਮਾਰ ਔੌਰਤ ਨੂੰ ਕਾਬੂ ਕੀਤਾ, ਜਿਸਨੇ ਆਪਣਾ ਨਾਮਪਤਾ ਕਾਲੀ ਕੌੌਰ ਪਤਨੀ ਮਾਘੀ ਸਿੰਘ ਵਾਸੀ ਨਰਿੰਦਰਪੁਰਾ ਦੱਸਿਆ। ਜਿਸ ਪਾਸੋੋਂ ਇੱਕ ਟੌੌਪਸ ਜੇਵਰਾਤ ਸੋਨਾ ਮੌੌਕਾ ਤੇ ਬਰਾਮਦ ਕਰਵਾਇਆ।
ਜਿਸਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੌੌਰਾਨੇ ਪੁਲਿਸ ਰਿਮਾਂਡ ਇਸ ਵੱਲੋੋਂ ਪਹਿਲਾਂ ਕੀਤੀਆ ਅਜਿਹੀਆ ਹੋੋਰ ਵਾਰਦਾਤਾਂ ਅਤੇ ਇਸ ਗਿਰੋਹ ਵਿੱਚ ਸ਼ਾਮਲ ਹੋੋਰ ਮੁਲਜਿਮਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸਦੀ ਪੁੱਛਗਿੱਛ ਤੇ ਕਾਫੀ ਅਨਟਰੇਸ ਵਾਰਦਾਤਾਂ ਦੇ ਟਰੇਸ ਹੋੋਣ ਦੀ ਸੰਭਾਵਨਾਂ ਹੈ। ਮੁਕੱਦਮਾਂ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।





