17.4 C
Chandigarh

TODAY NOW NEWS

Friday, March 20, 2026
HomeBREAKING NEWSਮਾਨਸਾ ਪੁਲਿਸ ਵੱਲੋਂ ਪਿੰਡ ਕੋਟਲੱਲੂ ਨੂੰ ਗੋਦ ਲੈ ਕੇ 100 ਪ੍ਰਤੀਸ਼ਤ ਵੈਕਸੀਨੇਸ਼ਨ...

ਮਾਨਸਾ ਪੁਲਿਸ ਵੱਲੋਂ ਪਿੰਡ ਕੋਟਲੱਲੂ ਨੂੰ ਗੋਦ ਲੈ ਕੇ 100 ਪ੍ਰਤੀਸ਼ਤ ਵੈਕਸੀਨੇਸ਼ਨ ਕਰਾਉਣ ਨਾਲ ਪੰਜਾਬ ਦਾ ਪਹਿਲਾ ਪਿੰਡ ਬਣਿਆ

ਮਾਨਸਾ, 25 ਜਨਵਰੀ 2022 : ਗੁਰਜੰਟ ਸਿੰਘ ਬਾਜੇਵਾਲੀਆ) ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਕੋੋਰੋੋਨਾ ਮਹਾਮਾਰੀ ਤੋੋਂ ਬਚਾਅ ਲਈ ਇੱਕੋੋ ਇੱਕ ਇਲਾਜ ਵੈਕਸੀਨੇਸ਼ਨ ਹੈ। ਇਸ ਕਰਕੇ ਲੋਕਾਂ ਨੂੰ ਬਿਨਾਂ ਡਰ ਭੈਅ ਤੋਂ ਟੀਕਾਕਰਨ ਕਰਾਉਣ ਲਈ ਅੱਗੇ ਆ ਕੇ ਚੰਗੇ ਨਾਗਰਿਕ ਹੋੋਣ ਦਾ ਸਬੂਤ ਦੇਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਸਹਾਇਤਾ ਨਾਲ ਪਿੰਡ ਦੇ ਮੁਖੀਆਂ, ਕਲੱਬ ਆਹੁਦੇਦਾਰਾਂ ਅਤੇ ਸਮਾਜਸੇਵੀਆਂ ਨਾਲ ਤਾਲਮੇਲ ਕਰਕੇ ਵੈਕਸੀਨੇਸ਼ਨ ਤੋੋਂ ਵਾਂਝੇ ਰਹੇ ਲੋੋਕਾਂ ਨੂੰ ਵਿਸਵਾਸ਼ ਵਿੱਚ ਲੈ ਕੇ 100 % ਟੀਕਾਕਰਨ ਕਰਾਇਆ ਜਾਵੇਗਾ।
ਉਨਾ ਦੱਸਿਆ ਕਿ ਵੈਕਸੀਨੇਸ਼ਨ ਦੇ ਨਾਲ ਨਾਲ ਸਾਨੂੰ ਕੋੋਵਿਡ ਦੀਆ ਸਾਵਧਾਨੀਆਂ ਦੀ ਪਾਲਣਾ ਕਰਨੀ ਵੀ ਅਤੀ ਜਰੂਰੀ ਹੈ, ਜਿਵੇ ਹੱਥ ਸਾਬਣ/ਸੈਨੇਟਾਈਜਰ ਨਾਲ ਸਾਫ ਰੱਖੇ ਜਾਣ, ਨੱਕ-ਮੂੰਹ ਤੇ ਮਾਸਕ ਪਹਿਨਿਆ ਜਾਵੇ, ਇਕ-ਦੂਜੇ ਤੋੋਂ ਦੂਰੀ ਬਣਾ ਕੇ ਰੱਖੀ ਜਾਵੇ, ਜਿਆਦਾ ਭੀੜ-ਭੁੜੱਕੇ ਵਾਲੀਆ ਥਾਵਾਂ ਜਾਂ ਇੱਕਠਾ ਵਿੱਚ ਜਾਣ ਤੋੋਂ ਬਚਿਆ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪਡ਼੍ਹਾਈ ਤੇ ਖੇਡਾਂ ਵੱਲ ਵਧਣ ਲਈ ਪ੍ਰੇਰਿਤ ਕੀਤਾ । ਇਸ ਦੇ ਨਾਲ ਨਾਲ ਉਨ੍ਹਾਂ ਪਿੰਡ ਵਾਸੀਆਂ ਨੂੰ ਚੋਣਾਂ ਵਿਚ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ।

ਇਸ ਮੌਕੇ ਸਿਹਤ ਵਿਭਾਗ ਦੀ ਟੀਮ , ਪਿੰਡ ਦਾ ਸਰਪੰਚ, ਪੰਚ, ਮੋਹਤਬਰ ਵਿਅਕਤੀ ਅਤੇ ਕਲੱਬ ਦੇ ਅਹੁਦੇਦਾਰ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS