ਹਸਪਤਾਲਾਂ ਵਿੱਚ 1,65,748 ਪਦਾਰਥ ਨਿਰਭਰ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕਰਨ ਦਾ ਤਜਰਬਾ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸੁਮਨ ਇਨਫੋ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਗਰੁੱਪ ਜੋ 2015 ਚ ਸਥਾਪਿਤ ਕੀਤਾ ਗਿਆ ਸੀ ਉਹ ਅਜ ਪੂਰੇ ਵਧੀਆ ਢੰਗ ਨਾਲ ਚੱਲ ਰਿਹਾ ਹੈ।ਜਿਸ ਵਲੋ ਮਾਨਵਤਾ ਦੀ ਸੇਵਾ ਲਈ ਕੁੱਲ 19 ਨਸ਼ਾ ਛੁਡਾਊ ਅਤੇ ਮਾਨਸਿਕ ਸਿਹਤ ਹਸਪਤਾਲ (ਪੰਜਾਬ ਅਤੇ ਹਰਿਆਣੇ ਸਰਕਾਰ ਵਲੋਂ ਲਾਇਸੈਂਸ ਪ੍ਰਾਪਤ ) ਸਭ ਤੋਂ ਅਤਿ-ਆਧੁਨਿਕ ਅਤੇ ਸਭ ਤੋਂ ਸਸਤੇ ਇਲਾਜ ਚ ਕੇਂਦਰ ਚਲਾਏ ਜਾ ਰਹੇ ਹਨ ।ਜੋ ਮਾਨਵਤਾ ਦੀ ਸੇਵਾ ਲਈ ਸਮਰਪਿਤ ਹੈ ।ਇਸ ਚ ਹਸਪਤਾਲਾਂ ਵਿੱਚ 1,65,748 ਪਦਾਰਥ ਨਿਰਭਰ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕਰਨ ਦਾ ਤਜਰਬਾ ਹੈ।ਮੈਨੇਜਿੰਗ ਡਾਇਰੈਕਟਰ ਸ੍ਰੀ ਰੋਹਿਤ ਟਕੀਆਰ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਹਸਪਤਾਲਾਂ ਵਿਚ BPL (ਨੀਲੇ) ਕਾਰਡ ਧਾਰਕ ਦੀ ਮੁਫ਼ਤ ਰਜਿਸਟ੍ਰੇਸ਼ਨ ਨਾਲ ਮੁਫ਼ਤ ਟੈਸਟ ਕੀਤਾ ਜਾਂਦਾ ਹੈ।ਹਸਪਤਾਲਾਂ ਵਿੱਚ ਸਭ ਮਰੀਜ਼ਾਂ ਲਈ ਦਵਾਈਆਂ ਵੱਧ ਤੋਂ ਵੱਧ ਛੋਟਾ (ਘੱਟ ਤੋਂ ਘੱਟ ਰੇਟਾਂ ਤੇ ਦਿੱਤੀਆਂ ਜਾਂਦੀਆਂ ਹੈ। 24*7 ਐਮਰਜੈਂਸੀ ਸੇਵਾਵਾਂ ਉਪਲਬਧ ਹਨ।ਮਨੋਵਿਗਿਆਨਕ ਇਲਾਜ ਦੇ ਨਿਯਮਿਤ ਵਿਅਕਤੀਗਤ ਅਤੇ ਗਰੁੱਪ ਕੌਂਸਲਿੰਗ ਸੈਸ਼ਨ ਹੁੰਦੇ ਹਨ ਅਤੇ ਇਹ ਮੁਫ਼ਤ ਹਨ।ਮਨੋਵਿਗਿਆਨਕ ਇਲਾਜ ਦੇ ਦੌਰਾਨ ਅਸੀਂ ਮਰੀਜ ਨੂੰ ਨਸ਼ੀਲੇ ਪਦਾਰਥੋਂ ਵਲੋਂ ਦੂਰ ਰਹਿਣ ਲਈ ਤਿਆਰ ਕਰਦੇ ਹਾਂ।ਇਨ੍ਹਾਂ ਹਸਪਤਾਲ ਵਿੱਚ ਓ ਪੀ ਡੀ /ਇਨਡੋਰ ਏਰੀਆ ਅਤੇ ਡੇ ਕੇਅਰ ਵਿਚ ਦੇਖਭਾਲ ਅਤੇ ਓ ਪੀ ਡੀ ਬੇਸਡ ਇਲਾਜ ਸਾਫ ਤੇ ਸਵੱਛ ਤਰੀਕੇ ਨਾਲ ਕੀਤਾ ਜਾਂਦਾ ਹੈ |ਸਭ ਤੋਂ ਜਰੂਰੀ ਗੱਲ ਕਿ ਮਰੀਜ਼ ਦੀ ਪਹਿਚਾਣ ਨੂੰ ਗੁਪਤ ਰਖਿਆ ਜਾਂਦਾ ਹੈ ।ਸਾਡੇ ਹਸਪਤਾਲ ਵਿਚ ਅਸੀਂ ਭਾਰਤ ਦੀ ਪਹਿਲੀ ਆਨਲਾਈਨ ਰਜਿਸਟ੍ਰੇਸ਼ਨ ਅਤੇ ਯੂਨੀਕ ਆਈ ਡੀ ਬਣਾਉਣ ਵਾਲੇ ਸਾਫਟ ਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ।ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਇਲਾਜ ਦੇ ਵਿਚ ਯੂਰਾਇਨ ਸਕਰੀਨਿੰਗ ਟੈਸਟ ਜ਼ਰੂਰੀ ਹੈ। ਅਸੀਂ ਸਾਰੇ ਨਿਉਰੋ ਸਾਈਕਿਟਰਿਕ ਬੀਮਾਰੀ ਲਈ ਓ ਪੀ ਡੀ/ ਡੇਅ ਕੇਅਰ ਇਲਾਜ ਮੁਹੱਈਆ ਕਰ ਦੇ ਹਾਂ।ਸੁਮਨ ਇਨਫੋ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਗਰੁੱਪ ਦੇ ਸਹਿਯੋਗ ਨਾਲ ਨਵਜੀਵਨ ਮਨੋਰੋਗ ਹਸਪਤਾਲ, ਮਾਨਸਾ ਚ ਅੱਜ 26 ਜੂਨ ਨੂੰ ਡਾ.ਆਦਰਸ਼ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਡੇਅ ਅਗੇਂਸਟ ਡਰੱਗ ਅਬਿਊਜ਼ ਐਂਡ ਇਲੀਸਿਟ ਟ੍ਰੈਫਿਕਿੰਗ ਦੇ ਰੂਪ ਤੇ ਮਨਾਇਆ ਜਾ ਰਿਹਾ ਹੈ।ਇਸ ਦਿਨ ਦਾ ਮਕਸਦ ਦੁਨੀਆਂ ਤੋਂ ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ ਨੂੰ ਰੋਕਣਾ ਹੈ।ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਲੜਾਈ ਦੇ ਖਿਲਾਫ, ਸਾਡੇ ਹਸਪਤਾਲ ਨੇ ਦਵਾਈਆਂ ਦੀ ਸੰਭਾਲ ਅਤੇ ਮਨੋ-ਚਿਕਿਤਸਾ ਸਮੇਤ ਸਾਰੇ ਤਰ੍ਹਾਂ ਦੇ ਇਲਾਜ ਮੁਹੱਈਆ ਕਰਵਾਏ ਜਾਂਦਾ ਹਨ ।ਪਦਾਰਥਾਂ ਦੀ ਦੁਰਵਰਤੋਂ ਇੱਕ ਮਨੋਵਿਗਿਆਨਕ ਬਿਮਾਰੀ ਹੈ | ਜਿਸ ਦੇ ਇਲਾਜ ਲਈ ਸਾਡੀ ਪੂਰੀ ਟੀਮ ਉਹਨਾਂ ਸਾਰੇ ਲੋਕਾਂ ਦੀ ਪੂਰੀ ਮਿਹਨਤ ਨਾਲ ਮਦਦ ਕਰ ਰਹੀ ਹੈ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ।
ਇਸ ਮੌਕੇ ‘ਤੇ, ਸਾਡੇ ਹਸਪਤਾਲ ਨੇ ਕੁਝ ਮਰੀਜ਼ਾਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਸਾਡੇ ਇਲਾਜ ਦੀ ਮਦਦ ਨਾਲ ਰੋਗ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਹੈ।





