16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ : ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ...

ਮਾਨਸਾ : ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਧਰਨਾ 

ਪੰਜਾਬ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਤੇ ਹਰਿਆਣਾ ਪੈਟਰਨ ਲਾਗੂ ਕਰਨ ਦੀ ਕੀਤੀ ਮੰਗ

ਮਾਨਸਾ (ਰਾਜੀਵ ਸ਼ਰਮਾ ਆਜ਼ਾਦ) : ਮਾਨਸਾ ਜਿਲ੍ਹੇ ਦੀਆਂ ਆਸ਼ਾ ਵਰਕਰਜ਼ ਅਤੇ ਫੈਸਿਲੀਟੈਂਟਰ ਦਾ ਰੋਸ ਵਜੋਂ ਅੱਜ ਮਾਨਸਾ ਦੇ ਜੱਚਾ ਬੱਚਾ ਹਸਪਤਾਲ਼ ਅੱਗੇ ਬੈਠ ਕੇ ਤਿੰਨ ਦਿਨਾਂ ਦੀ ਹੜਤਾਲ ਸ਼ੁਰੁ ਕਰ ਦਿੱਤੀ ਹੈ। ਆਸ਼ਾ ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਮਾਨਸਾ ਜਿਲ੍ਹੇ ਦੀਆਂ ਸਮੂਹ ਆਸ਼ਾ ਅਤੇ ਆਸ਼ਾ ਫੈਸਿਲੀਟੈਂਟਰ ਕੋਵਿਡ -19 ਦੇ ਹੁਕਮਾਂ ਅਨੁਸਾਰ ਮਾਸਕ ਪਾ ਕੇ , ਦੂਰੀ ਬਣਾ ਕੇ 18,19,20 ਮਈ ਰੋਸ ਹੜ੍ਹਤਾਲ ਕਰ ਰਹੇ ਹਾਂ ਅਤੇ ਆਪਣੀਆਂ ਹੱਕੀ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਯਤਨ ਕਰਾਂਗੇ । ਉਹਨਾਂ ਕਿਹਾ ਕਿ ਸਾਡੀਆਂ ਮੁੱਖ ਮੰਗਾ ਜਿਵੇਂ ਹਰਿਆਣਾ ਪੈਟਰਨ 4000 / – ਰੁਪਏ , ਫੈਸਿਲੀਟੈਂਟਰ ਨੂੰ 500 / – ਰੁਪਏ ਪ੍ਰਤੀ ਟੂਰ , ਆਸ਼ਾ ਅਤੇ ਫੈਸਿਲੀਟੈਂਟਰ ਨੂੰ ਸਮਾਰਟ ਫੋਨ , ਗਰਮੀ – ਸਰਦੀ ਦੀ ਵਰਦੀ ਦੀ ਸਮੇਂ – ਸਿਰ ਪੇਮੈਂਟ ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਨੂੰ ਵਾਧੂ ਕੰਮ ਦੀ ਬਣਦੀ ਪੇਮੈਂਟ , ਹਾਦਸਾ ਗ੍ਰਸਤ ਆਸ਼ਾ ਫੈਸਿਲੀਟੈਂਟਰ ਨੂੰ ਪੰਜਾਹ ਲੱਖ ਰੁਪਏ ਦਾ ਬੀਮਾ ਤੁਰੰਤ ਲਾਗੂ ਅਤੇ ਹੋਰ ਦਫਤਰ ਵਿੱਚ ਬਣਦਾ ਮਾਨ – ਸਨਮਾਨ ਅਤੇ 1,2 , ਰੁਪਏ ਦੇ ਕੇ ਮਜਾਕ ਨਾ ਕੀਤਾ ਜਾਵੇ ਅਤੇ ਵੈਕਸੀਨੇਸ਼ਨ ਦੀ ਬਣਦੀ ਪੇਮੈਂਟ ਤੁਰੰਤ ਲਾਗੂ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਕਰ ਰਹੀ ਹੈ ਪਰ ਉਨ੍ਹਾਂ ਨੂੰ ਲਾਗੂ ਨਹੀਂ ਕਰਦੀ ਜਿਵੇਂ ਅਸੀਂ ਕੋਰੋਨਾ ਕਾਲ ਦੇ ਸਮੇਂ ਤੋਂ ਕੰਮ ਕਰ ਰਹੇ ਹਾਂ ਅਤੇ ਜਾਨ ਤਲੀ ਉੱਤੇ ਰੱਖ ਕੇ ਕੋਰੋਨਾ ਪੀਡ਼ਤਾਂ ਦੇ ਘਰ ਘਰ ਜਾ ਕੇ ਡੇਟਾ ਵੰਡ ਰਹੇ ਹਾਂ ਸਰਕਾਰ ਨੂੰ ਸਾਡੀ ਬਾਂਹ ਫੜਨੀ ਚਾਹੀਦੀ ਸੀ ਪਰ ਸਰਕਾਰ ਸਾਡੀਆਂ ਤਨਖਾਹਾਂ ਵੀ ਪੂਰੀਆਂ ਨਹੀਂ ਦੇ ਰਹੀ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣਾ ਪੈਟਰਨ ਵਾਂਗ ਸਾਡੀਆਂ ਤਨਖਾਹਾਂ ਲਾਗੂ ਕੀਤੀਆਂ ਜਾਣ ਜੇਕਰ ਸਰਕਾਰ ਇਨ੍ਹਾਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਜ਼ਿਆਦਾ ਤਿੱਖਾ ਕੀਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS