ਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚਾ ਅੱਜ 162 ਵੇ ਦਿਨ ਵੀ ਜਾਰੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਾਲੇ ਕਾਨੂੰਨਾਂ ਦੇ ਖਿਲਾਫ ਲੱਗਾ ਕਿਸਾਨ ਮੋਰਚਾ ਅੱਜ 162 ਵੇ ਦਿਨ ਵਿੱਚ ਦਖਲ ਹੋ ਗਿਆ , ਅੱਜ ਦੇ ਮੋਰਚੇ ਵਿੱਚ ਕਿਸਾਨਾਂ, ਮਜਦੂਰਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲਏ ਜਾਣ , ਘੱਟੋ ਘੱਟ ਕੀਮਤ ਤੇ ਗਰੰਟੀ ਦੇਣ ਲਈ ਦੇਸ਼ ਵਿਆਪੀ ਕਾਨੂੰਨ ਬਣਾਇਆ ਜਾਵੇ , ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਝੂਠੇ ਪੁਲਿਸ ਕੇਸ ਖਾਰਜ ਕੀਤੇ ਜਾਣ । ਇਸ ਮੌਕੇ ਤੇ ਸੰਬੋਧਨ ਕਰਦਿਆਂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਹਰਦੇਵ ਸਿੰਘ ਬੁਰਜਰਾਠੀ , ਤੇਜ ਸਿੰਘ ਚਕੇਰੀਆ , ਨਿਹਾਲ ਸਿੰਘ ਮਾਨਸਾ , ਮੇਜਰ ਸਿੰਘ ਦੂਲੋਵਾਲ ਤੇ ਬਾਬਾ ਬੋਹੜ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਮਾਰਚ ਨੂੰ ਭਾਰਤ ਬੰਦ ਦੇ ਤਹਿਤ ਮਾਨਸਾ ਬੰਦ ਕੀਤਾ ਜਾਵੇਗਾ , 23 ਮਾਰਚ ਨੂੰ ਸਹੀਦ ਭਗਤ ਸਿੰਘ , ਸਹੀਦ ਰਾਜਗੁਰੂ , ਸਹੀਦ ਸੁਖਦੇਵ ਦਾ ਸਹੀਦੀ ਦਿਹਾੜਾ ਰੇਲਵੇ ਸਟੇਸ਼ਨ ਮਾਨਸਾ ਵਿਖੇ ਮਨਾਇਆ ਜਾਵੇਗਾ , 19 ਮਾਰਚ ਨੂੰ ਮੁਜ਼ਾਹਰਾ ਲਹਿਰ ਦਾ ਦਿਵਸ ਮਨਾਇਆ ਜਾਵੇਗਾ ਤੇ 15 ਮਾਰਚ ਨੂੰ ਐਫ .ਸੀ. ਆਈ. ਦੇ ਕਣਕ ਖਰੀਦਣ ਸਬੰਧੀ ਜਮੀਨ ਦੀਆਂ ਫਰਦਾ ਮੰਗਣ ਵਾਲੇ ਤੁਗਲਕੀ ਫਰਮਾਨ ਦੇ ਖਿਲਾਫ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਮਾਨਸਾ , ਰਤਨ ਭੋਲਾ , ਸੁਖਦਰਸਨ ਦਾਨੇਵਾਲੀਆ , ਜਸਵੰਤ ਸਿੰਘ ਜਵਾਰਕੇ ਆਦਿ ਨੇ ਵੀ ਵਿਚਾਰ ਪਸਾਝੇ ਕੀਤੇ ।






