ਖਾਤਾ ਧਾਰਕ ਮੈਂਬਰਾਂ ਨੇ ਵੱਧ ਚੜ ਕੇ ਭਾਗ ਲਿਆ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪਨਕੋਫੈੱਡ ਅਤੇ ਡੀ.ਸੀ.ਯੂ ਮਾਨਸਾ ਵੱਲੋਂ 67ਵੇਂ ਸਰਵ ਭਾਰਤੀ ਸਹਿਕਾਰੀ ਸਪਤਾਹ ਦਾ ਆਖਰੀ ਦਿਨ ਦੀ ਮਾਨਸਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ. ਬਰਾਂਚ ਖਿਆਲਾ ਕਲਾਂ ਵਿਖੇ ਮਨਾਇਆ ਗਿਆ। ਜਿਸ ਵਿੱਚ ਖਾਤਾ ਧਾਰਕ ਮੈਂਬਰਾਂ ਨੇ ਵੱਧ ਚੜ ਕੇ ਭਾਗ ਲਿਆ। ਇਹ ਪ੍ਰੋਗਰਾਮ ਸ੍ਰੀ ਕਰਨੈਲ ਸਿੰਘ ਸਿੱਧੂ ਮੈਨੇਜਰ ਮੁੱਖ ਦਫਤਰ ਮਾਨਸਾ ਦੀ ਦੇਖ-ਰੇਖ ਹੇਠ ਹੋਇਆ। ਇਸ ਮੌਕੇ ਬਰਾਂਚ ਮੈਨੇਜਰ ਮਨਪ੍ਰੀਤ ਸਿੰਘ ਨੇ ਸਹਿਕਾਰੀ ਹਫਤੇ ਦੀ ਵਧਾਈ ਦਿੱਤੀ ਅਤੇ ਬੈਂਕ ਦੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਗੁਰਮੀਤ ਗਾਗੋਵਾਲ ਸਹਾਇਕ ਮੈਨੇਜਰ ਡੀ.ਸੀ.ਯੂ ਮਾਨਸਾ ਨੇ ਆਖਿਆ ਕਿ ਸਹਿਕਾਰੀ ਬੈਂਕ ਹਰ ਵਰਗ ਦੇ ਲੋਕਾਂ ਨੂੰ ਕਰਜੇ ਦੀ ਸਹੂਲਤ ਦੇ ਰਹੇ ਹਨ। ਕੋਵਿਡ-19 ਦੇ ਲਾਕਡਾਊਨ ਦੌਰਾਨ ਸਹਿਕਾਰੀ ਅਦਾਰਿਆਂ ਨੇ ਨਿਰਵਿਘਨ ਸਰਵਿਸ ਦਿੱਤੀ ਹੈ। ਉਹਨਾਂ ਚੈੱਕ ਬੁੱਕ ਅਤੇ ਪਾਸ ਬੁੱਕ ਦੀ ਮਹੱਤਤਾ ਬਾਰੇ ਵੀ ਦੱਸਿਆ। ਇਸ ਪ੍ਰੋਗਰਾਮ ਵਿੱਚ ਗੁਰਵਿੰਦਰ ਸਿੰਘ ਸਕੱਤਰ ਦੀ ਖਿਆਲਾ ਕਲਾਂ ਖੇਤੀਬਾੜੀ ਸਭਾ, ਬਲਵਿੰਦਰ ਸਿੰਘ ਦਰਾਕਾ ਪ੍ਰਧਾਨ ਖਿਆਲਾ ਕਲਾਂ, ਨਛੱਤਰ ਸਿੰਘ ਵਾਇਸ ਪ੍ਰਧਾਨ, ਸ੍ਰੀ ਗੁਰਮੇਲ ਸਿੰਘ ਸਾਬਕਾ ਮੈਨੇਜਰ ਸੀ.ਬੀ. ਸ਼ਾਮਿਲ ਹੋਏ। ਇਸ ਸਮੇਂ ਪਨਕੋਫੈੱਡ ਵੱਲੋਂ ਲਿਟਰੇਚਰ ਵੀ ਵੰਡਿਆ ਗਿਆ।






