ਪ੍ਰੇਮ ਵਿਆਹ ਕਰਵਾਉਣਾ ਚਾਹੁੰਦੀ ਸੀ ਬੇਟੀ, ਜਿਸ ਤੋਂ ਨਾਰਾਜ਼ ਹੋਕੇ ਬਾਪ ਨੇ ਚੁੱਕਿਆ ਇਹ ਖੌਫਨਾਕ ਕਦਮ

ਮਾਨਸਾ (ਗੁਰਜੰਟ ਬਾਜੇਵਾਲੀਆ) : ਪਿੰਡ ਧਿੰਗੜ ਵਿਖੇ ਇੱਕ ਬਹੁਤ ਹੀ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਿਤਾ ਨੇ ਪਹਿਲਾਂ ਆਪਣੀ ਬੇਟੀ ਨੂੰ ਜ਼ਹਿਰ ਦਿੱਤਾ, ਫੇਰ ਬੇਹੋਸ਼ੀ ਦੀ ਹਾਲਤ ਵਿੱਚ ਉਹਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਖੁਰਦਪੁਰਦ ਕਰਨ ਲਈ ਅਗਲੇ ਦਿਨ ਸੰਸਕਾਰ ਵੀ ਕਰ ਦਿੱਤਾ । ਮ੍ਰਿਤਿਕ ਲੜਕੀ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਹ ਪ੍ਰੇਮ ਵਿਆਹ ਕਰਵਾਉਣਾ ਚਾਹੁੰਦੀ ਸੀ ਜੋ ਉਸਦੇ ਬਾਪ ਨੂੰ ਮੰਜੂਰ ਨਾ ਹੋਇਆ ਤੇ ਬਾਪ ਨੇ ਇਸ ਖੌਫਨਾਕ ਕਾਰਨਾਮੇ ਨੂੰ ਅੰਜਾਮ ਦੇ ਦਿੱਤਾ ਪੁਲਿਸ ਸਦਰ ਮਾਨਸਾ ਨੇ ਲੜਕੀ ਦੇ ਬਾਪ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮ ਦੀ ਭਾਲ ਜਾਰੀ ਹੈ।






