17.4 C
Chandigarh

TODAY NOW NEWS

Friday, March 20, 2026
HomeBREAKING NEWSਕਾਂਗਰਸੀ ਵਿਧਾਇਕਾਂ ਨੇ ਇਜਲਾਸ ਤੋਂ ਕੀਤਾ ਵਾਕਆਊਟ, CM ਮਾਨ ਬੋਲੇ- ‘ਇਨ੍ਹਾਂ ‘ਚ...

ਕਾਂਗਰਸੀ ਵਿਧਾਇਕਾਂ ਨੇ ਇਜਲਾਸ ਤੋਂ ਕੀਤਾ ਵਾਕਆਊਟ, CM ਮਾਨ ਬੋਲੇ- ‘ਇਨ੍ਹਾਂ ‘ਚ ਸੁਣਨ ਦੀ ਸਮਰੱਥਾ ਨਹੀਂ’

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਹੰਗਾਮਾ ਹੋਇਆ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਸ਼ੋਰ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਬੋਲਣ ਦਾ ਪੂਰਾ ਮੌਕਾ ਨਹੀਂ ਦਿੱਤਾ ਜਾ ਰਿਹਾ। ਜਿਸ ‘ਤੇ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਤੈਅ ਸਮਾਂ ਦਿੱਤਾ ਜਾ ਚੁੱਕਾ ਹੈ।

ਇਹ ਸੁਣ ਕੇ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਬਾਹਰ ਆ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਕੁੱਲੂ ਮਨਾਲੀ ਜਾਣਾ ਸੀ। ਇਸ ਲਈ ਸਦਨ ਦੀ ਕਾਰਵਾਈ ਜਲਦ ਖਤਮ ਕਰ ਦਿੱਤੀ ਗਈ। ਵਿਧਾਨ ਸਭਾ ਦੇ 2 ਵਜੇ ਤੱਕ ਦਾ ਬਿਜ਼ਨੈੱਸ ਹੋਣਾ ਤੈਅ ਸੀ। ਸਾਨੂੰ ਕੱਲ੍ਹ ਸਪੀਕਰ ਨੇ ਭਰੋਸਾ ਵੀ ਦਿਵਾਇਆ। ਇਸ ਦੇ ਬਾਵਜੂਦ ਅੱਜ ਸਾਨੂੰ ਬੋਲਣ ਨਹੀਂ ਦਿੱਤਾ ਗਿਆ।ਕਾਂਗਰਸ ਦੇ ਵਾਕਆਊਟ ‘ਤੇ ਮੁੱਖ ਮੰਤਰੀ ਮਾਨ ਨੇ ਵੀ ਤੰਜ ਕੱਸਿਆ ਕਿ ਕਾਂਗਰਸ ਵਿਚ ਸੁਣਨ ਦੀ ਸਮਰੱਥਾ ਨਹੀਂ ਹੈ, ਜਿਸ ਦੇ ਬਾਅਦ ਸਦਨ ਦੀ ਕਾਰਵਾਈ ਨੂੰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਮਾਈਨਿੰਗ ਨੂੰ ਲੈ ਕੇ ਜੰਮ ਕੇ ਬਵਾਲ ਹੋਇਆ।

Today Now News

RELATED ARTICLES
- Advertisment -

POPULAR POSTS