
ਨਵੀਂ ਦਿੱਲੀ, 13 ਅਗਸਤ – ਟਵਿੱਟਰ ਇੰਡੀਆ ਦੇ ਪ੍ਰਮੁੱਖ ਮਨੀਸ਼ ਮਹੇਸ਼ਵਰੀ ਨੂੰ ਹੁਣ ਨਵੀਂ ਤੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੰਪਨੀ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਨਾਲ ਅਮਰੀਕਾ ਤਬਦੀਲ ਕਰ ਰਹੀ ਹੈ। ਜਿੱਥੇ ਉਹ ਮਾਲੀਆ ਰਣਨੀਤੀ ਅਤੇ ਸੰਚਾਲਨ ਦੇ ਸੀਨੀਅਰ ਡਾਇਰੈਕਟਰ ਦੇ ਨਾਲ-ਨਾਲ ਨਵੇਂ ਬਾਜ਼ਾਰ ਵੱਲ ਧਿਆਨ ਦੇਣਗੇ।





