
ਮਾਨਸਾ, 3 ਅਕਤੂਬਰ (ਗੁਰਜੰਟ ਸਿੰਘ ਬਾਜੇਵਾਲੀਆ ) : ਐੱਸ ਐੱਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਿਤੀ 30-9-2021 ਅਤੇ ਮਿਤੀ 1-10-2021 ਦੀ ਦਰਮਿਆਨੀ ਰਾਤ ਨੂੰ ਥਾਣਾ ਸਿਟੀ-2 ਮਾਨਸਾ ਦੇ ਏਰੀਆਂ ਵਿੱਚ ਪੈਂਦੀ ਇੱਕ ਫੈਕਟਰੀ ਵਿੱਚੋੋਂ 3 ਲੱਖ 80 ਹਜ਼ਾਰ ਰੁਪਏ ਦੀ ਨਗਦੀ ਚੋੋਰੀ ਹੋੋਣ ਸਬੰਧੀ ਦਰਜ਼ ਹੋੋਏ ਮੁਕੱਦਮੇ ਵਿੱਚ ਮੁਲਜਿਮ ਵਿੱਕੀ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਖੁੰਨਣ ਕਲਾਂ (ਜਿਲਾ ਸ੍ਰੀ ਮੁਕਤਸਰ ਸਾਹਿਬ) ਨੂੰ 5 ਘੰਟਿਆਂ ਦੇ ਅੰਦਰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸਦੀ ਨਿਸ਼ਾਨਦੇਹੀ ਤੇ ਉਸ ਪਾਸੋੋਂ ਚੋਰੀ ਕੀਤੀ ਨਗਦੀ 3 ਲੱਖ 75 ਹਜਾ਼ਰ ਰੁਪਏ ਬਰਾਮਦ ਕੀਤੀ ਗਈ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੁਦੱਈ ਵਿਸ਼ਾਲ ਗੋਇਲ ਪੁੱਤਰ ਰਾਮੇਸ਼ ਚੰਦ ਵਾਸੀ ਮਾਨਸਾ ਨੇ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਪਾਸ ਬਿਆਨ ਲਿਖਾਇਆ ਕਿ ਉਸਨੇ ਮਾਨਸਾ ਵਿਖੇ ਸਾਂਈ ਮੰਦਰ ਦੀ ਬੈਕਸਾਈਡ ਵਾਲੀ ਗਲੀ ਵਿੱਚ ਪੀਡੀ ਫੂਡਜ ਨਾਮ ਦੀ ਫੈਕਟਰੀ ਲਗਾਈ ਹੋੋਈ ਹੈ। ਉਸਨੇ ਫੈਕਟਰੀ ਦੇ ਦਫਤਰ ਵਿੱਚ ਬਣੇ ਕਾਂਊਟਰ ਵਿੱਚ 3 ਲੱਖ 80 ਹਜਾਰ ਨਗਦੀ ਜੋੋ ਕਿਟ ਬੈਗ ਵਿੱਚ ਪਾ ਕੇ ਰੱਖੀ ਹੋੋਈ ਸੀ, ਜਿਸਨੂੰ ਮਿਤੀ 30-9-2021 ਅਤੇ ਮਿਤੀ 1-10-2021 ਦੀ ਦਰਮਿਆਨੀ ਰਾਤ ਨੂੰ ਕੋਈ ਵਿਅਕਤੀ ਚੋੋਰੀ ਕਰਕੇ ਲੈ ਗਿਆ। ਮੁਦੱਈ ਵੱਲੋੋਂ ਆਪਣੀ ਫੈਕਟਰੀ ਵਿੱਚ ਕੰਮ ਕਰਦੇ ਮੁਲਾਜਿਮ ਵਿੱਕੀ ਸਿੰਘ ਪਰ ਸ਼ੱਕ ਜਾਹਿਰ ਕੀਤਾ ਗਿਆ ਸੀ। ਮੁਦੱਈ ਦੇ ਬਿਆਨ ਪਰ ਮੁਕੱਦਮਾ ਨੰਬਰ 177 ਮਿਤੀr 01-10-2021 ਅ/ਧ 381 ਹਿੰ:ਦੰ: ਥਾਣਾ ਸਿਟੀ-2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।
ਗੁਰਸ਼ਰਨਜੀਤ ਸਿੰਘ ਡੀਐਸਪੀ ਮਾਨਸਾ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋੋਏ ਮੁਕੱਦਮੇ ਦੀ ਤਕਨੀਕੀ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆ ਕੇ ਵਿੱਕੀ ਸਿੰਘ ਜੋੋ ਆਪਣੇ ਟਿਕਾਣੇ ਤੋੋਂ ਟਲ ਗਿਆ ਸੀ, ਦੀ ਤਲਾਸ਼ ਸੁਰੂ ਕੀਤੀ ਗਈ। ਟੀਮ ਵੱਲੋੋਂ 5 ਘੰਟਿਆਂ ਦੇ ਅੰਦਰ ਵਿੱਕੀ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਖੁੰਨਣ ਕਲਾਂ ਨੂੰ ਕਾਬੂ ਕੀਤਾ ਗਿਆ। ਜਿਸਨੇ ਮੁਢਲੀ ਪੁੱਛਗਿੱਛ ਦੌੌਰਾਨ ਮੰਨਿਆ ਕਿ ਉਸਨੇ ਚੋੋਰੀ ਕੀਤੀ ਨਗਦੀ ਵਿੱਚੋੋ 5 ਹਜਾਰ ਰੁਪਏ ਵਰਤ ਲਏ ਹਨ ਅਤੇ ਬਾਕੀ ਨਗਦੀ ਬੈਗ ਵਿੱਚ ਪਾ ਕੇ ਐਚਐਸ ਰੋੋਡ ਮਾਨਸਾ ਵਿਖੇ ਝਾਂੜੀਆਂ ਵਿੱਚ ਲੁਕਾ ਦੇ ਰੱਖੀ ਹੋੋਈ ਹੈ। ਜਿਸਨੂੰ ਕਾਬੂ ਕਰਕੇ ਉਸਦੀ ਨਿਸ਼ਾਨਦੇਹੀ ਤੇ ਚੋਰੀ ਕੀਤੀ ਨਗਦੀ 3 ਲੱਖ 75 ਹਜਾ਼ਰ ਰੁਪਏ ਬਰਾਮਦ ਕੀਤੀ ਗਈ ਹੈ। ਇਹ ਮੁਲਜਿਮ ਫੈਕਟਰੀ ਵਿੱਚ ਹੀ ਬਤੌੌਰ ਹੈਲਪਰ ਕੰਮ ਕਰਦਾ ਸੀ। ਜਿਸਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌੌਰਾਨੇ ਪੁਲਿਸ ਰਿਮਾਂਡ ਇਸ ਵੱਲੋੋਂ ਪਹਿਲਾਂ ਕੀਤੀਆਂ ਅਜਿਹੀਆਂ ਹੋੋਰ ਚੋਰੀ ਦੀਆ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ






